ਚੰਡੀਗੜ੍ਹ ਅਤੇ ਮਣੀਪੁਰ ਨੇ ਖੇਡਿਆ 1-1 ਨਾਲ ਡਰਾਅ
Thursday, Mar 22, 2018 - 10:54 AM (IST)

ਕੋਲਕਾਤਾ, (ਬਿਊਰੋ)— ਚੰਡੀਗੜ੍ਹ ਅਤੇ ਮਣੀਪੁਰ ਨੇ 72ਵੀਂ ਸੰਤੋਸ਼ ਟਰਾਫੀ ਰਾਸ਼ਟਰੀ ਫੁੱਟਬਾਲ ਪ੍ਰਤੀਯੋਗਿਤਾ 'ਚ ਬੁੱਧਵਾਰ ਨੂੰ ਰਬਿੰਦਰ ਸਰੋਬਰ ਸਟੇਡੀਅਮ 'ਚ 1-1 ਨਾਲ ਡਰਾਅ ਖੇਡ ਕੇ ਅੰਕ ਵੰਡ ਲਏ।
ਮਣੀਪੁਰ ਨੇ 26ਵੇਂ ਮਿੰਟ 'ਚ ਐਨਗੰਗਬਮ ਨਯੋਚਾ ਦੇ ਗੋਲ ਨਾਲ ਬੜ੍ਹਤ ਬਣਾਈ ਅਤੇ ਇਸ ਨੂੰ ਪਹਿਲੇ ਹਾਫ ਤਕ ਬਰਕਰਾਰ ਰਖਿਆ। ਚੰਡੀਗੜ੍ਹ ਨੇ ਦੂਜੇ ਹਾਫ 'ਚ ਵਿਵੇਕ ਰਾਣਾ ਦੇ 65ਵੇਂ ਮਿੰਟ ਦੇ ਗੋਲ ਨਾਲ ਬਰਾਬਰੀ ਹਾਸਲ ਕਰ ਲਈ। ਮਣੀਪੁਰ ਅਤੇ ਚੰਡੀਗੜ੍ਹ ਇਸ ਡਰਾਅ ਦੇ ਬਾਅਦ ਗਰੁੱਪ ਏ 'ਚ ਸਭ ਤੋਂ ਹੇਠਾਂ ਹਨ। ਮਣੀਪੁਰ ਦਾ ਅਗਲਾ ਮੁਕਾਬਲਾ ਕੇਰਲ ਨਾਲ ਸ਼ੁੱਕਰਵਾਰ ਨੂੰ ਹੋਵੇਗਾ। ਇਸੇ ਦਿਨ ਚੰਡੀਗੜ੍ਹ ਦੀ ਟੀਮ ਮਹਾਰਾਸ਼ਟਰ ਨਾਲ ਭਿੜੇਗੀ।