ਪਾਕਿ ਦੀ ਟੈਸਟ ਟੀਮ ਨੂੰ ਫੁੱਲ-ਟਾਈਮ ਕੋਚਿੰਗ ਦੇਣ ਲਈ ਹਾਂ ਤਿਆਰ : ਮਾਈਕ ਹੇਸਨ

Sunday, Sep 13, 2026 - 03:55 PM (IST)

ਪਾਕਿ ਦੀ ਟੈਸਟ ਟੀਮ ਨੂੰ ਫੁੱਲ-ਟਾਈਮ ਕੋਚਿੰਗ ਦੇਣ ਲਈ ਹਾਂ ਤਿਆਰ : ਮਾਈਕ ਹੇਸਨ

ਸਪੋਰਟਸ ਡੈਸਕ- ਪਾਕਿਸਤਾਨ ਦੇ ਵ੍ਹਾਈਟ-ਬਾਲ ਕੋਚ ਮਾਈਕ ਹੈਸਨ ਨੇ ਇੰਗਲੈਂਡ ਹੱਥੋਂ 3-0 ਨਾਲ ਟੈਸਟ ਸੀਰੀਜ਼ ਹਾਰਨ ਤੋਂ ਬਾਅਦ ਪਾਕਿਸਤਾਨ ਦੀ ਟੈਸਟ ਟੀਮ ਨੂੰ ਫੁੱਲ-ਟਾਈਮ ਕੋਚਿੰਗ ਦੇਣ ਦੀ ਇੱਛਾ ਜਤਾਈ ਹੈ। ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਸਰਫ਼ਰਾਜ਼ ਅਹਿਮਦ ਨੂੰ ਕੋਚਿੰਗ ਤੋਂ ਹਟਾਉਣ ਅਤੇ 7 ਖਿਡਾਰੀਆਂ ਨੂੰ ਵਾਪਸ ਭੇਜਣ ਤੋਂ ਬਾਅਦ ਹੈਸਨ ਨੂੰ ਬਰਮਿੰਘਮ 'ਚ ਤੀਜੇ ਟੈਸਟ ਲਈ ਬੁਲਾਇਆ ਗਿਆ ਸੀ। 

ਏਜਬੈਸਟਨ ਟੈਸਟ ਤੋਂ ਬਾਅਦ ਹੈਸਨ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਟੈਸਟ ਟੀਮ ਨੂੰ ਕੋਚਿੰਗ ਦੇਣ ਲਈ ਜ਼ਰੂਰ ਤਿਆਰ ਰਹਿਣਗੇ, ਕਿਉਂਕਿ ਉਹ ਟੈਸਟ ਕ੍ਰਿਕਟ ਨੂੰ ਪਸੰਦ ਕਰਦੇ ਹਨ ਅਤੇ ਪਾਕਿਸਤਾਨੀ ਕ੍ਰਿਕਟ ਸਿਸਟਮ ਵਿੱਚ ਕਾਫ਼ੀ ਪ੍ਰਤਿਭਾ ਮੌਜੂਦ ਹੈ। ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਨਿਊਜ਼ੀਲੈਂਡ ਸੀਰੀਜ਼ ਤੋਂ ਬਾਅਦ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ECB) ਨੇ ਉਨ੍ਹਾਂ ਨੂੰ ਬ੍ਰੈਂਡਨ ਮੈਕੁਲਮ ਦੀ ਜਗ੍ਹਾ ਟੈਸਟ ਕੋਚ ਬਣਨ ਦੀ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾਂ ਨੇ ਪਾਕਿਸਤਾਨ ਨਾਲ ਕੀਤੇ ਵਾਅਦੇ ਅਨੁਸਾਰ ਅਗਲੇ ਵਨਡੇ ਵਿਸ਼ਵ ਕੱਪ ਤੱਕ ਟੀਮ ਨਾਲ ਬਣੇ ਰਹਿਣ ਦਾ ਫੈਸਲਾ ਕੀਤਾ।


author

Tarsem Singh

Content Editor

Related News