ਸੇਲਟਾ ਵਿਗੋ ਨੇ ਬਾਰਸੀਲੋਨਾ ਨੂੰ ਹਰਾਇਆ

Sunday, May 05, 2019 - 12:56 PM (IST)

ਸੇਲਟਾ ਵਿਗੋ ਨੇ ਬਾਰਸੀਲੋਨਾ ਨੂੰ ਹਰਾਇਆ

ਮੈਡ੍ਰਿਡ— ਚੈਂਪੀਅਨਜ਼ ਲੀਗ 'ਚ ਲੀਵਰਪੂਲ ਦੇ ਖਿਲਾਫ ਸ਼ੁਰੂਆਤੀ ਗਿਆਰਾਂ 'ਚ ਸ਼ਾਮਲ ਸਾਰੇ 11 ਧਾਕੜ ਖਿਡਾਰੀਆਂ ਨੂੰ ਆਰਾਮ ਦੇਣ ਦਾ ਖਾਮੀਆਜ਼ਾ ਬਾਰਸੀਲੋਨਾ ਨੂੰ ਇੱਥੇ ਲਾ ਲੀਗਾ 'ਚ ਸ਼ਨੀਵਾਰ ਨੂੰ ਸੇਲਟਾ ਵਿਗੋ ਦੇ ਖਿਲਾਫ 0-2 ਦੀ ਹਾਰ ਦੇ ਨਾਲ ਭੁਗਤਨਾ ਪਿਆ। ਬਾਰਸੀਲੋਨਾ ਨੇ ਲਿਓਨਿਲ ਮੇਸੀ, ਲੁਆ ਸੁਆਰੇਜ ਅਤੇ ਫਿਲਿਪ ਕੋਟਿਨ੍ਹੋ ਜਿਹੇ ਖਿਡਾਰੀਆਂ ਨੂੰ ਆਰਾਮ ਦਿੱਤਾ ਸੀ। 

ਮੈਚ ਦੇ ਦੌਰਾਨ ਪਹਿਲੇ ਹਾਫ 'ਚ ਹੀ ਓਸਮਾਨੇ ਡੇਮਬਲੇ ਦੇ ਪੈਰ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਆ ਗਿਆ ਅਤੇ ਹੁਣ ਉਨ੍ਹਾਂ ਦੇ ਲੀਵਰਪੂਲ ਖਿਲਾਫ ਸੈਮੀਫਾਈਨਲ ਦੇ ਦੂਜੇ ਪੜਾਅ ਤਕ ਇਸ ਤੋਂ ਉਭਰਨ ਦੀ  ਸੰਭਾਵਨਾ ਬੇਹੱਦ ਘੱਟ ਹੈ। ਬਾਰਸੀਲੋਨਾ 'ਤੇ ਹਾਲਾਂਕਿ ਸੇਲਟਾ ਵਿਗੋ ਦੇ ਖਿਲਾਫ ਹਾਰ ਦਾ ਜ਼ਿਆਦਾ ਅਸਰ ਨਹੀਂ ਪਵੇਗਾ ਕਿਉਂਕਿ ਟੀਮ ਪਿਛਲੇ ਹਫਤੇ ਦੇ ਅੰਤ 'ਚ ਹੀ ਲਾ ਲੀਗਾ ਦਾ 26ਵਾਂ ਖਿਤਾਬ ਆਪਣੇ ਨਾਂ ਕਰ ਚੁੱਕੀ ਹੈ। ਸੇਟਲਾ ਵਿਗੋ ਨੂੰ ਹਾਲਾਂਕਿ ਇਸ ਜਿੱਤ ਨਾਲ ਕਾਫੀ ਫਾਇਦਾ ਹੋਇਆ ਹੈ ਅਤੇ ਟੀਮ ਹੇਠਲੀਆਂ ਤਿੰਨ ਟੀਮਾਂ ਤੋਂ ਪੰਜ ਅੰਕ ਅੱਗੇ ਹੋ ਗਈ ਹੈ ਜਦਕਿ ਉਸ ਨੂੰ ਸਿਰਫ ਦੋ ਮੈਚ ਖੇਡਣੇ ਹਨ। ਬਾਰਸੀਲੋਨਾ ਦੇ ਖਿਲਾਫ ਮੈਕਸੀ ਗੋਮੇਜ ਅਤੇ ਈਆਗੋ ਅਸਪਾਸ ਨੇ ਗੋਲ ਦਾਗੇ।


author

Tarsem Singh

Content Editor

Related News