ICC Test Ranking : ਰੋਹਿਤ ਤੇ ਵਿਰਾਟ ਟਾਪ-10 ''ਚ, ਸਿਰਾਜ ਨੂੰ ਵੀ ਫਾਇਦਾ

Thursday, Jan 11, 2024 - 11:34 AM (IST)

ICC Test Ranking : ਰੋਹਿਤ ਤੇ ਵਿਰਾਟ ਟਾਪ-10 ''ਚ, ਸਿਰਾਜ ਨੂੰ ਵੀ ਫਾਇਦਾ

ਸਪੋਰਟਸ ਡੈਸਕ- ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਡਰਾਅ ਰਹੀ। ਭਾਰਤੀ ਟੀਮ ਦੇ ਖਿਡਾਰੀਆਂ ਨੇ ਕੇਪਟਾਊਨ ਟੈਸਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਸੀ। ਆਈਸੀਸੀ ਨੇ ਹਾਲ ਹੀ ਵਿੱਚ ਕੇਪਟਾਊਨ ਟੈਸਟ ਵਿੱਚ ਜਿੱਤ ਤੋਂ ਬਾਅਦ ਪੁਰਸ਼ਾਂ ਦੀ ਟੈਸਟ ਰੈਂਕਿੰਗ ਜਾਰੀ ਕੀਤੀ ਹੈ। ਮੁਹੰਮਦ ਸਿਰਾਜ ਨੇ ਟੈਸਟ ਰੈਂਕਿੰਗ 'ਚ ਜ਼ਬਰਦਸਤ ਉਛਾਲ ਮਾਰਿਆ ਹੈ। ਸਿਰਾਜ ਦੇ ਨਾਲ-ਨਾਲ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੂੰ ਵੀ ਟੈਸਟ ਰੈਂਕਿੰਗ 'ਚ ਫਾਇਦਾ ਹੋਇਆ ਹੈ।

ਇਹ ਵੀ ਪੜ੍ਹੋ : ਦੌੜ ਲੈਂਦੇ ਸਮੇਂ ਪਿੱਚ 'ਤੇ ਬੱਲੇਬਾਜ਼ ਨੂੰ ਪਿਆ ਦਿਲ ਦਾ ਦੌਰਾ, ਖਿਡਾਰੀਆਂ ਨੇ CPR ਦਿੱਤਾ, ਪਰ ਨਹੀਂ ਬਚਾ ਸਕੇ ਜਾਨ

ਦਰਅਸਲ ਦੱਖਣੀ ਅਫਰੀਕਾ ਖਿਲਾਫ ਖੇਡੇ ਗਏ ਕੇਪਟਾਊਨ ਟੈਸਟ 'ਚ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਪਹਿਲੀ ਪਾਰੀ 'ਚ 6 ਵਿਕਟਾਂ ਲੈ ਕੇ ਦੱਖਣੀ ਅਫਰੀਕਾ ਦੀ ਟੀਮ ਨੂੰ 55 ਦੌੜਾਂ ਦੇ ਸਕੋਰ 'ਤੇ ਆਊਟ ਕਰ ਦਿੱਤਾ। ਮੁਹੰਮਦ ਸਿਰਾਜ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਦਾ ਕਾਫੀ ਫਾਇਦਾ ਹੋਇਆ ਹੈ। ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਆਪਣੇ ਕਰੀਅਰ ਦੀ ਨਵੀਂ ਸਰਵਉੱਚ ਦਰਜਾਬੰਦੀ ਹਾਸਲ ਕੀਤੀ ਹੈ। ਸਿਰਾਜ ਨੇ 13 ਸਥਾਨਾਂ ਦੀ ਵੱਡੀ ਛਾਲ ਮਾਰ ਕੇ 17ਵਾਂ ਸਥਾਨ ਹਾਸਲ ਕੀਤਾ ਹੈ।

ਇਹ ਵੀ ਪੜ੍ਹੋ : ਹਰਮਨਪ੍ਰੀਤ ਨਾਲ ਕੋਈ ਦੁਸ਼ਮਣੀ ਨਹੀਂ, ਇਹ ਸਿਰਫ਼ ਮੁਕਾਬਲੇ ਵਾਲੀ ਕ੍ਰਿਕਟ ਹੈ :  ਐਲਿਸਾ ਹੀਲੀ

ਇਸ ਦੇ ਨਾਲ ਹੀ ਬੱਲੇਬਾਜ਼ੀ ਟੈਸਟ ਰੈਂਕਿੰਗ 'ਚ ਵਿਰਾਟ ਕੋਹਲੀ 3 ਸਥਾਨ ਦੀ ਛਲਾਂਗ ਲਗਾ ਕੇ 6ਵੇਂ ਸਥਾਨ 'ਤੇ ਪਹੁੰਚ ਗਿਆ ਹੈ, ਜਦਕਿ ਕਪਤਾਨ ਰੋਹਿਤ ਸ਼ਰਮਾ ਚੋਟੀ ਦੇ 10 'ਚ ਵਾਪਸੀ ਕਰ ਗਏ ਹਨ। ਰੋਹਿਤ ਨੂੰ 4 ਸਥਾਨ ਦਾ ਫਾਇਦਾ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਕੇਪਟਾਊਨ ਟੈਸਟ ਵਿੱਚ ਕਿੰਗ ਕੋਹਲੀ ਨੇ 46 ਅਤੇ ਰੋਹਿਤ ਨੇ 39 ਅਤੇ ਅਜੇਤੂ 16 ਦੌੜਾਂ ਬਣਾਈਆਂ ਸਨ। ਇਨ੍ਹਾਂ ਤੋਂ ਇਲਾਵਾ ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ਼ ਏਡਨ ਮਾਰਕਰਮ ਟੈਸਟ ਰੈਂਕਿੰਗ 'ਚ ਟਾਪ-20 'ਚ ਪ੍ਰਵੇਸ਼ ਕਰ ਗਏ ਹਨ, ਜਿਨ੍ਹਾਂ ਨੇ ਭਾਰਤ ਖਿਲਾਫ ਦੂਜੀ ਪਾਰੀ 'ਚ ਸ਼ਾਨਦਾਰ ਸੈਂਕੜਾ ਲਗਾਇਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News