ਕਾਰਲਸਨ ਨੇ ਟੋਪਾਲੋਵ ਨੂੰ ਹਰਾਇਆ, ਬੜ੍ਹਤ ਬਣਾਈ

04/28/2018 11:07:25 AM

ਸ਼ਮਕਿਰ, (ਨਿਕਲੇਸ਼ ਜੈਨ)— ਸਾਬਕਾ ਚੋਟੀ ਦੇ ਸ਼ਤਰੰਜ ਖਿਡਾਰੀ ਗਸਿਮੋਵ ਦੀ ਯਾਦ 'ਚ ਆਯੋਜਿਤ ਹੋਣ ਵਾਲੇ ਸ਼ਮਕਿਰ ਸੁਪਰ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਵਿਚ 7ਵੇਂ ਰਾਊਂਡ 'ਚ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਸਭ ਤੋਂ ਅੱਗੇ ਚੱਲ ਰਹੇ ਬੁਲਗਾਰੀਆ ਦੇ ਵੇਸਲਿਨ ਟੋਪਾਲੋਵ ਨੂੰ ਹਰਾਉਂਦੇ ਹੋਏ ਸਿੰਗਲ ਬੜ੍ਹਤ ਹਾਸਲ ਕਰ ਲਈ। ਬਾਕੀ ਸਾਰੇ ਮੈਚ ਡਰਾਅ ਰਹੇ। ਇਸ ਤਰ੍ਹਾਂ ਮੈਗਨਸ ਕਾਰਲਸਨ ਨੇ ਸਿਰਫ ਆਖਰੀ 2 ਰਾਊਂਡ ਤੋਂ ਪਹਿਲਾਂ ਬੜ੍ਹਤ ਹਾਸਲ ਕਰ ਲਈ ਹੈ। 
7 ਰਾਊਂਡਜ਼ ਤੋਂ ਬਾਅਦ 4.5 ਅੰਕ ਬਣਾ ਕੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ (ਨਾਰਵੇ) ਪਹਿਲੇ ਸਥਾਨ 'ਤੇ, ਬੁਲਗਾਰੀਆ ਦਾ ਵੇਸਲਿਨ ਟੋਪਾਲੋਵ, ਅਨੀਸ਼ ਗਿਰੀ (ਨੀਦਰਲੈਂਡ) ਦੂਸਰੇ,  ਸੇਰਗੀ ਕਰਜ਼ਾਕਿਨ (ਰੂਸ), ਤੈਮੂਰ ਰਦਾਬੋਵ ਅਤੇ ਮਾਮੇਦੋਵ ਰੌਫ (ਅਜ਼ਰਬੈਜਾਨ) 3.5 ਅੰਕ ਬਣਾ ਕੇ ਤੀਸਰੇ, ਰਾਡਾਸਲੋਵ (ਪੋਲੈਂਡ) ਅਤੇ ਮਮੇਘਾਰੋਵ (ਅਜ਼ਰਬੈਜਾਨ) 3 ਅੰਕਾਂ ਨਾਲ ਚੌਥੇ ਅਤੇ ਡੇਵਿਡ ਨਵਾਰਾ (ਚੈੱਕ ਗਣਰਾਜ) 2 ਅੰਕਾਂ ਨਾਲ ਆਖਰੀ ਸਥਾਨ 'ਤੇ ਚੱਲ ਰਹੇ ਹਨ।


Related News