ਚਾਹਰ ਨੇ ਸਭ ਤੋਂ ਖਾਲੀ ਗੇਂਦਾਂ ਸੁੱਟਣ ਦਾ ਬਣਾਇਆ ਰਿਕਾਰਡ ਤਾਂ ਭੈਣ ਮਾਲਤੀ ਨੇ ਦਿੱਤਾ ਅਜਿਹਾ ਰਿਐਕਸ਼ਨ
Wednesday, Apr 10, 2019 - 06:44 PM (IST)

ਨਵੀਂ ਦਿੱਲੀ : ਚੇਨਈ ਸੁਪਰ ਕਿੰਗਜ਼ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਇਤਿਹਾਸ ਵਿਚ ਸਭ ਤੋਂ ਵੱਧ ਡਾਟ ਗੇਂਦਾਂ ਸੁੱਟਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਚਾਹਰ ਨੇ ਮੰਗਲਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਆਪਣੇ 4 ਓਵਰ ਦੇ ਸਪੈਲ ਵਿਚ 20 ਡਾਟ ਗੇਂਦਾਂ ਸੁੱਟੀਆਂ ਜੋ ਕਿ ਇਤਿਹਾਸ ਵਿਚ ਇਕ ਰਿਕਾਰਡ ਹੈ।
ਇਸ ਤੋਂ ਪਹਿਲਾਂ ਆਈ. ਪੀ. ਐੱਲ. ਵਿਚ ਸਭ ਤੋਂ ਵੱਧ ਡਾਟ ਗੇਂਦਾਂ ਸੁੱਟਣ ਦਾ ਰਿਕਾਰਡ ਰਾਸ਼ੀਦ ਖਾਨ ਅਤੇ ਅੰਕਿਤ ਰਾਜਪੂਤ ਦੇ ਨਾਂ ਸੀ ਜਿਸ ਨੇ 18-18 ਗੇਂਦਾਂ ਡਾਟ ਸੁੱਟੀਆਂ ਸੀ। ਚਾਹਰ ਆਪਣੀ ਗੇਂਦਬਾਜ਼ੀ 'ਤੇ ਕ੍ਰਿਸ ਲਿਨ (0), ਰਾਬਿਨ ਉੱਥਪਾ (6) ਅਤੇ ਨਿਤਿਸ਼ ਰ ਾਣਾ (0) ਦੇ ਵਿਕਟ ਲਏ। 26 ਸਾਲਾ ਤੇਜ਼ ਗੇਂਦਬਾਜ਼ ਨੇ 19ਵੇਂ ਓਵਰ ਵਿਚ 5 ਗੇਂਦਾਂ ਡਾਟ ਸੁੱਟੀਆਂ ਅਤੇ ਆਂਦਰੇ ਰਸਲ ਵਰਗੇ ਧਾਕੜ ਬੱਲੇਬਾਜ਼ ਨੂੰ ਸ਼ਾਂਤ ਰੱਖਿਆ। ਚਾਹਰ ਨੇ ਆਪਣੇ ਪਹਿਲੇ 3 ਓਵਰਾਂ ਦੇ ਸਪੈਲ ਵਿਚ 14 ਦੌੜਾਂ ਦੀ ਖਰਚ ਕੀਤੀਆਂ ਅਤੇ 3 ਵਿਕਟਾਂ ਵੀ ਹਾਸਲ ਕੀਤੀਆਂ।