BWF ਵਿਸ਼ਵ ਰੈਂਕਿੰਗ : ਸਿੰਧੂ ਨੂੰ ਦੋ ਸਥਾਨਾਂ ਦਾ ਫਾਇਦਾ, ਸ਼੍ਰੀਕਾਂਤ 20ਵੇਂ ਸਥਾਨ ''ਤੇ ਖਿਸਕਿਆ
Wednesday, Aug 09, 2023 - 04:47 PM (IST)
ਨਵੀਂ ਦਿੱਲੀ— ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਨੂੰ ਮੰਗਲਵਾਰ ਨੂੰ ਜਾਰੀ ਤਾਜ਼ਾ BWF ਵਿਸ਼ਵ ਰੈਂਕਿੰਗ 'ਚ ਦੋ ਸਥਾਨਾਂ ਦਾ ਫਾਇਦਾ ਹੋਇਆ ਹੈ ਤੇ ਉਸ ਨੂੰ 15ਵਾਂ ਸਥਾਨ ਮਿਲਿਆ ਹੈ ਪਰ ਕਿਦਾਂਬੀ ਸ਼੍ਰੀਕਾਂਤ ਇਕ ਸਥਾਨ ਹੇਠਾਂ 20ਵੇਂ ਸਥਾਨ 'ਤੇ ਪਹੁੰਚ ਗਏ ਹਨ। ਖ਼ਰਾਬ ਫਾਰਮ ਨਾਲ ਜੂਝ ਰਹੀ ਸਿੰਧੂ ਨੂੰ ਪਿਛਲੇ ਹਫ਼ਤੇ ਆਸਟਰੇਲੀਆ ਓਪਨ ਦੇ ਕੁਆਰਟਰ ਫਾਈਨਲ ਵਿੱਚ ਅਮਰੀਕਾ ਦੀ ਬੇਵੇਨ ਜ਼ੇਂਗ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜੋ ਬਾਅਦ ਵਿੱਚ ਚੈਂਪੀਅਨ ਬਣੀ ਸੀ। ਸ਼੍ਰੀਕਾਂਤ ਨੂੰ ਸਿਡਨੀ 'ਚ ਆਖਰੀ ਅੱਠ ਦੇ ਮੈਚ 'ਚ ਹਮਵਤਨ ਪ੍ਰਿਯਾਂਸ਼ੂ ਰਾਜਾਵਤ ਤੋਂ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ : ਮਨਿਕਾ ਬੱਤਰਾ ਦਾ ਸਮਾਨ ਮਿਲਿਆ, ਕੀਤਾ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦਾ ਧੰਨਵਾਦ
ਆਸਟ੍ਰੇਲੀਆ ਓਪਨ ਦੇ ਉਪ ਜੇਤੂ ਐਚ. ਐਸ. ਪ੍ਰਣਯ ਅਤੇ ਲਕਸ਼ਯ ਸੇਨ ਕ੍ਰਮਵਾਰ ਨੌਵੇਂ ਅਤੇ 11ਵੇਂ ਸਥਾਨ 'ਤੇ ਸਥਿਰ ਰਹੇ। ਪਿਛਲੇ ਹਫਤੇ ਸਿਡਨੀ 'ਚ ਸੁਪਰ 500 ਟੂਰਨਾਮੈਂਟ 'ਚ ਪਹਿਲੀ ਵਾਰ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਵਾਲੇ ਰਾਜਾਵਤ ਨੂੰ ਤਿੰਨ ਸਥਾਨਾਂ ਦਾ ਫਾਇਦਾ ਹੋਇਆ ਹੈ ਅਤੇ ਉਹ 28ਵੇਂ ਸਥਾਨ 'ਤੇ ਹੈ। ਮਿਥੁਨ ਮੰਜੂਨਾਥ ਅਤੇ ਕਿਰਨ ਜਾਰਜ ਕ੍ਰਮਵਾਰ ਸੱਤ ਅਤੇ ਛੇ ਸਥਾਨ ਦੇ ਫਾਇਦੇ ਨਾਲ 43ਵੇਂ ਅਤੇ 49ਵੇਂ ਸਥਾਨ 'ਤੇ ਹਨ। ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਜ਼ ਜੋੜੀ ਦੂਜੇ ਸਥਾਨ ਦੇ ਨਾਲ ਭਾਰਤੀਆਂ ਵਿੱਚ ਸਿਖਰ 'ਤੇ ਬਣੀ ਹੋਈ ਹੈ। ਤ੍ਰਿਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ ਦੋ ਸਥਾਨ ਖਿਸਕ ਕੇ 19ਵੇਂ ਸਥਾਨ 'ਤੇ ਆ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।