KKR vs RR: ਜੋਸ ਬਟਲਰ ਨੇ IPL ਦੇ ਇਸ ਨਿਯਮ ਦੀ ਕੀਤੀ ਉਲੰਘਣਾ, ਲੱਗਾ ਭਾਰੀ ਜੁਰਮਾਨਾ
Friday, May 12, 2023 - 01:18 PM (IST)

ਕੋਲਕਾਤਾ (ਭਾਸ਼ਾ)- ਰਾਜਸਥਾਨ ਰਾਇਲਜ਼ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ 'ਤੇ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਆਈ.ਪੀ.ਐੱਲ. ਮੈਚ ਦੌਰਾਨ ਕੋਡ ਆਫ ਕੰਡਕਟ ਦੀ ਉਲੰਘਣਾ ਲਈ ਮੈਚ ਫ਼ੀਸ ਦਾ 10 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ। ਆਈ.ਪੀ.ਐੱਲ. ਨੇ ਬਿਆਨ ਵਿਚ ਕਿਹਾ ਕਿ ਰਾਜਸਥਾਨ ਦੇ ਜੋਸ ਬਟਲਰ 'ਤੇ ਕੋਲਕਾਤਾ ਦੇ ਈਡਨ ਗਾਰਡਨਜ਼ ਵਿਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਜ਼ ਦਰਮਿਆਨ 11 ਮਈ ਨੂੰ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਮੈਚ ਦੌਰਾਨ ਆਈ.ਪੀ.ਐੱਲ. ਕੋਡ ਆਫ ਕੰਡਕਟ ਦੀ ਉਲੰਘਣਾ ਲਈ ਮੈਚ ਫ਼ੀਸ ਦਾ 10 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਬਟਲਰ ਨੇ ਆਈ.ਪੀ.ਐੱਲ. ਕੋਡ ਆਫ ਕੰਡਕਟ ਦੀ ਧਾਰਾ 2.2 ਤਹਿਤ ਲੈਵਲ ਇਕ ਦਾ ਅਪਰਾਧ ਸਵੀਕਾਰ ਕੀਤਾ ਹੈ। ਕੋਡ ਆਫ ਕੰਡਕਟ ਦੇ ਲੈਵਲ ਇਕ ਦੀ ਉਲੰਘਣਾ ਲਈ ਮੈਚ ਰੈਫ਼ਰੀ ਦਾ ਫ਼ੈਸਲਾ ਆਖ਼ਰੀ ਹੁੰਦਾ ਹੈ। ਦੱਸ ਦੇਈਏ ਕਿ ਬਟਲਰ ਇਸ ਮੈਚ ਵਿਚ ਸ਼ੁਰੂ ਵਿਚ ਹੀ ਰਨ ਆਊਟ ਹੋਣ ਕਾਰਨ ਖਾਤਾ ਵੀ ਨਹੀਂ ਖੋਲ ਸਕੇ ਸਨ। ਅਜਿਹੇ 'ਚ ਬਟਲਰ ਨਾਖੁਸ਼ ਸੀ ਅਤੇ ਡਗਆਊਟ ਵੱਲ ਜਾਂਦੇ ਹੋਏ ਉਸ ਨੇ ਆਪਣਾ ਬੱਲਾ ਬਾਊਂਡਰੀ ਲਾਈਨ 'ਤੇ ਮਾਰਿਆ, ਜਿਸ ਕਾਰਨ ਬਟਲਰ 'ਤੇ ਇਹ ਜੁਰਮਾਨਾ ਲਗਾਇਆ ਹੈ। ਰਾਜਸਥਾਨ ਰਾਇਲਜ਼ ਨੇ ਇਹ ਮੈਚ 9 ਵਿਕਟਾਂ ਨਾਲ ਜਿੱਤਿਆ।