ਪੰਜਾਬ ਦੇ ਇਸ ਮਸ਼ਹੂਰ ਹੋਟਲ ''ਚ ਚੱਲ ਰਿਹਾ ਸੀ ਗੰਦਾ ਕੰਮ, ਜਦੋਂ ਪੁਲਸ ਰੇਡ ਕੀਤੀ ਤਾਂ...
Saturday, May 03, 2025 - 01:18 PM (IST)

ਡੇਰਾਬਸੀ (ਵਿਕਰਮਜੀਤ) : ਪੁਲਸ ਨੇ ਇਕ ਹੋਟਲ ’ਚੋਂ ਦੇਹ ਵਪਾਰ ਦਾ ਰੈਕਟ ਚਲਾਉਣ ਵਾਲੇ ਦਾ ਪਰਦਾਫਾਸ਼ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਡਰਾਈਵ ਇਨ 22 ਨਾਮਕ ਹੋਟਲ ’ਚ ਅੱਠ ਔਰਤਾਂ ਤੋਂ ਜ਼ਬਰੀ ਦੇਹ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਸੀ। ਡੀ.ਐੱਸ.ਪੀ. ਵਿਕਰਮ ਸਿੰਘ ਬਰਾੜ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਝਰਮੜੀ ਨਜ਼ਦੀਕ ਡਰਾਈਵ ਇਨ 22 ਹੋਟਲ ਲਾਲੜੂ ’ਚ ਦੇਹ ਵਪਾਰ ਦਾ ਧੰਦਾ ਚੱਲਦਾ ਹੈ ਤੇ ਗੁਪਤ ਸੂਚਨਾ ਦੇ ਅਧਾਰ ’ਤੇ ਪੁਲਸ ਵੱਲੋਂ ਹੋਟਲ ’ਚ ਰੇਡ ਕੀਤੀ ਗਈ ਅਤੇ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਛਾਪੇ ਦੌਰਾਨ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਬੋਰਡ ਨੇ ਕੀਤਾ ਵੱਡਾ ਐਲਾਨ
ਉਥੇ 8 ਔਰਤਾਂ ਵੀ ਸਨ, ਜਿਨ੍ਹਾਂ ਤੋਂ ਜ਼ਬਰਦਸਤੀ ਧੰਦਾ ਕਰਵਾਇਆ ਜਾ ਰਿਹਾ ਸੀ। ਮੁਲਜ਼ਮਾਂ ਦੀ ਪਛਾਣ ਨਰੇਸ਼ ਕੁਮਾਰ ਵਾਸੀ ਫਰੈਂਡਜ਼ ਕਾਲੋਨੀ ਕੈਥਲ ਹਰਿਆਣਾ, ਅਮਨ ਸਿੰਗਲਾ ਵਾਸੀ ਸਰਗੁਡਾ ਕੈਥਲ ਹਰਿਆਣਾ, ਅਮਿਤ ਸ਼ੀਤਲ ਵਾਸੀ ਮਾਡਲ ਟਾਊਨ ਜੀਂਦ ਰੋਡ ਕੈਥਲ ਹਰਿਆਣਾ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਚਾਰ ਹੋਰ ਵਿਅਕਤੀ ਰਵੀ, ਲਵਲੀ, ਪ੍ਰੇਮ ਵਾਸੀ ਜ਼ੀਰਕਪੁਰ ਸਮੇਤ ਹੋਟਲ ਮਾਲਕ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ, ਜੋ ਕਿ ਅਜੇ ਫ਼ਰਾਰ ਚੱਲ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਹੋਇਆ ਅਲਰਟ, ਤੂਫਾਨ ਦੇ ਨਾਲ ਪਵੇਗਾ ਤੇਜ਼ ਮੀਂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e