ਨਸ਼ੇ ਵਿਚ ਧੁੱਤ ਪਤੀ ਨੇ ਪਤਨੀ ਦੀ ਕੀਤੀ ਕੁੱਟਮਾਰ, ਉਤਾਰਿਆ ਮੌਤ ਦੇ ਘਾਟ

Sunday, May 04, 2025 - 05:00 PM (IST)

ਨਸ਼ੇ ਵਿਚ ਧੁੱਤ ਪਤੀ ਨੇ ਪਤਨੀ ਦੀ ਕੀਤੀ ਕੁੱਟਮਾਰ, ਉਤਾਰਿਆ ਮੌਤ ਦੇ ਘਾਟ

ਤਰਨਤਾਰਨ (ਰਮਨ)- ਨਸ਼ੇ ਵਿੱਚ ਧੁੱਤ ਹੋਏ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕੁੱਟਮਾਰ ਕਰਦੇ ਹੋਏ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਸਬੰਧੀ ਥਾਣਾ ਝਬਾਲ ਦੀ ਪੁਲਸ ਨੇ ਪਤੀ ਖਿਲਾਫ ਪਰਚਾ ਦਰਜ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਖਵੰਤ ਸਿੰਘ ਪੁੱਤਰ ਅਰੂੜ ਸਿੰਘ ਵਾਸੀ ਪਿੰਡ ਸੋਹਲ ਨੇ ਥਾਣਾ ਝਬਾਲ ਦੀ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਗੁਰੂ ਨਾਨਕ ਬਰਿੱਕ ਨਾਮਕ, ਅੱਡਾ ਗੱਗੋ ਬੂਹਾ ਵਿਖੇ ਇਟਾਂ ਬਣਾਉਣ ਵਾਲਾ ਭੱਠਾ ਹੈ। ਜਿੱਥੇ ਸਿਧਾਰਥ ਪੁੱਤਰ ਮੁਹੰਮਦ ਸ਼ਹਾਦਤ ਵਾਸੀ ਮਾਈ ਖੰਡ, ਬਿਹਾਰ ਨਾਮਕ ਵਿਅਕਤੀ ਜੋ ਆਪਣੇ ਪਰਿਵਾਰ ਸਮੇਤ ਉਸ ਦੇ ਭੱਠੇ ਉਪਰ ਰਹਿੰਦਾ ਸੀ ਤੇ ਮਿਹਨਤ ਮਜ਼ਦੂਰੀ ਕਰਦਾ ਸੀ।

 ਇਹ ਵੀ ਪੜ੍ਹੋ- ਪੰਜਾਬ 'ਚੋਂ ਫੜੇ ਗਏ 2 'ਗੱਦਾਰ'! CM ਮਾਨ ਨੇ ਟਵੀਟ ਕਰ ਆਖ਼ੀਆਂ ਵੱਡੀਆਂ ਗੱਲਾਂ

ਬੀਤੀ 1 ਮਈ ਦੀ ਰਾਤ ਕਰੀਬ 11:30 ਵਜੇ ਸਿਧਾਰਥ ਨੇ ਨਸ਼ਾ ਕੀਤਾ ਹੋਇਆ ਸੀ ਜੋ ਨਸ਼ੇ ਵਿੱਚ ਧੁੱਤ ਹੋ ਕੇ ਆਪਣੀ ਪਤਨੀ ਰਹੀਮਾ ਦੀ ਬੜੀ ਮਾਰਕੁੱਟ ਕਰਨ ਲੱਗ ਪਿਆ। ਸ਼ਰਾਬ ਦੇ ਨਸ਼ੇ ਵਿੱਚ ਹੋਣ ਕਰਕੇ ਸਿਧਾਰਥ ਨੇ ਆਪਣੀ ਪਤਨੀ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਸਿਧਾਰਥ ਦੀ ਪਤਨੀ ਦੇ ਸੱਟਾਂ ਜ਼ਿਆਦਾ ਲੱਗਣ ਕਰਕੇ ਉਸ ਦੀ ਮੌਤ ਹੋ ਗਈ। ਇਸੇ ਸਬੰਧੀ ਥਾਣਾ ਝਬਾਲ ਦੇ ਸਬ ਇੰਸਪੈਕਟਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਸੁਖਵੰਤ ਸਿੰਘ ਪੁੱਤਰ ਅਰੂੜ ਸਿੰਘ ਭੱਠਾ ਮਾਲਕ ਦੇ ਬਿਆਨਾਂ ਹੇਠ ਸਿਧਾਰਥ ਪੁੱਤਰ ਮੁਹੰਮਦ ਦੇ ਖਿਲਾਫ ਪਰਚਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਕਰ ਲਈ ਗਈ ਹੈ।

 ਇਹ ਵੀ ਪੜ੍ਹੋ- ਪੰਜਾਬ 'ਚ ਫੜੇ ਗਏ ਦੋ ਪਾਕਿਸਤਾਨੀ ਜਾਸੂਸ, ਫੌਜ ਖੇਤਰਾਂ ਤੇ ਹਵਾਈ ਠਿਕਾਣਿਆਂ ਦੀ ਜਾਣਕਾਰੀ ਕਰਦੇ ਸਨ ਲੀਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


 


author

Shivani Bassan

Content Editor

Related News