ਮਸ਼ਹੂਰ ਭਾਰਤੀ ਕ੍ਰਿਕਟਰ ਦੇ ਸਾਲੇ ਨੇ ਕੀਤੀ ਖੁਦਕੁਸ਼ੀ, ਫੈਲੀ ਸਨਸਨੀ

Wednesday, Nov 26, 2025 - 04:40 PM (IST)

ਮਸ਼ਹੂਰ ਭਾਰਤੀ ਕ੍ਰਿਕਟਰ ਦੇ ਸਾਲੇ ਨੇ ਕੀਤੀ ਖੁਦਕੁਸ਼ੀ, ਫੈਲੀ ਸਨਸਨੀ

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਚੇਤੇਸ਼ਵਰ ਪੁਜਾਰਾ ਦੇ ਪਰਿਵਾਰ 'ਤੇ ਆਫ਼ਤ ਦਾ ਪਹਾੜ ਟੁੱਟ ਪਿਆ ਹੈ। ਪੁਜਾਰਾ ਦੇ ਸਾਲੇ ਜੀਤ ਪਾਬਾਰੀ ਨੇ ਅੱਜ 26 ਨਵੰਬਰ 2025 ਨੂੰ ਖੁਦਕੁਸ਼ੀ ਕਰ ਲਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੁਜਾਰਾ ਖੁਦ ਭਾਰਤ ਬਨਾਮ ਦੱਖਣੀ ਅਫਰੀਕਾ ਦੇ ਦੂਜੇ ਟੈਸਟ ਮੈਚ ਲਈ ਕਮੈਂਟਰੀ ਕਰ ਰਹੇ ਸਨ।

ਖੁਦਕੁਸ਼ੀ ਦਾ ਕਾਰਨ ਅਤੇ ਕੇਸ ਦੀ ਜਾਣਕਾਰੀ

ਜੀਤ ਪਾਬਾਰੀ ਨੇ ਰਾਜਕੋਟ ਸਥਿਤ ਆਪਣੇ ਘਰ ਵਿੱਚ ਫਾਂਸੀ ਲਗਾ ਲਈ। ਗੁਆਂਢੀਆਂ ਨੇ ਪਤਾ ਲੱਗਣ 'ਤੇ ਉਸ ਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ, ਹਾਲਾਂਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਤਾਰੀਖ਼ ਦਾ ਸੰਯੋਗ: ਪਾਬਾਰੀ ਦੀ ਮੌਤ ਠੀਕ ਉਸ ਦਿਨ ਹੋਈ ਹੈ, ਜਿਸ ਦਿਨ ਇੱਕ ਸਾਲ ਪਹਿਲਾਂ (26 ਨਵੰਬਰ 2024) ਉਨ੍ਹਾਂ ਖਿਲਾਫ ਬਲਾਤਕਾਰ ਦਾ ਕੇਸ ਦਰਜ ਹੋਇਆ ਸੀ।

ਬਲਾਤਕਾਰ ਦਾ ਦੋਸ਼ : ਨਵੰਬਰ 2024 ਵਿੱਚ, ਜੀਤ ਪਾਬਾਰੀ ਦੀ ਸਾਬਕਾ ਮੰਗੇਤਰ ਨੇ ਉਨ੍ਹਾਂ ਖਿਲਾਫ ਬਲਾਤਕਾਰ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਦੋਸ਼ਾਂ ਦੀ ਪ੍ਰਕਿਰਤੀ: ਰਾਜਕੋਟ ਦੀ ਰਹਿਣ ਵਾਲੀ ਲੜਕੀ ਨੇ ਦਾਅਵਾ ਕੀਤਾ ਸੀ ਕਿ ਸਗਾਈ ਤੋਂ ਬਾਅਦ ਜੀਤ ਨੇ ਉਸ ਨਾਲ ਕਈ ਵਾਰ ਸਰੀਰਕ ਸਬੰਧ ਬਣਾਏ, ਪਰ ਬਾਅਦ ਵਿੱਚ ਬਿਨਾਂ ਕਿਸੇ ਕਾਰਨ ਦੇ ਸਗਾਈ ਤੋੜ ਕੇ ਦੂਜੀ ਲੜਕੀ ਨਾਲ ਵਿਆਹ ਕਰਵਾ ਲਿਆ। ਲੜਕੀ ਨੇ ਇਹ ਵੀ ਦੋਸ਼ ਲਾਇਆ ਸੀ ਕਿ ਉਸ ਨੂੰ ਪੁਜਾਰਾ ਦੇ ਨਾਮ 'ਤੇ ਵਾਰ-ਵਾਰ ਧਮਕਾਇਆ ਗਿਆ ਸੀ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ ਗਈ ਸੀ।

ਡਿਪਰੈਸ਼ਨ ਦਾ ਸ਼ਿਕਾਰ: ਰਿਪੋਰਟਾਂ ਅਨੁਸਾਰ, ਪਾਬਾਰੀ ਪਿਛਲੇ ਕੁਝ ਸਮੇਂ ਤੋਂ ਇਸ ਕੇਸ ਕਾਰਨ ਡਿਪਰੈਸ਼ਨ ਵਿੱਚ ਸਨ।


author

Tarsem Singh

Content Editor

Related News