ਕੀ ਈਰਾਨ-ਇਜ਼ਰਾਈਲ ਜੰਗ ਕਾਰਨ ਰੱਦ ਹੋਵੇਗਾ IPL? BCCI ਨੇ ਜਾਰੀ ਕੀਤਾ ਬਿਆਨ

Friday, Mar 13, 2026 - 10:09 AM (IST)

ਕੀ ਈਰਾਨ-ਇਜ਼ਰਾਈਲ ਜੰਗ ਕਾਰਨ ਰੱਦ ਹੋਵੇਗਾ IPL? BCCI ਨੇ ਜਾਰੀ ਕੀਤਾ ਬਿਆਨ

ਸਪੋਰਟਸ ਡੈਸਕ- ਪੱਛਮੀ ਏਸ਼ੀਆ 'ਚ ਚੱਲ ਰਹੀ ਜੰਗ ਅਤੇ ਗਲੋਬਲ ਹਵਾਈ ਸਫ਼ਰ 'ਚ ਆ ਰਹੀਆਂ ਦਿੱਕਤਾਂ ਦੇ ਬਾਵਜੂਦ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਭਰੋਸਾ ਜਤਾਇਆ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਆਯੋਜਨ 'ਤੇ ਕੋਈ ਸੰਕਟ ਨਹੀਂ ਆਵੇਗਾ। ਬੋਰਡ ਦੇ ਸਕੱਤਰ ਦੇਵਜੀਤ ਸੈਕੀਆ ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਸਥਿਤੀ ਚਿੰਤਾਜਨਕ ਨਹੀਂ ਹੈ ਅਤੇ ਆਈ.ਪੀ.ਐੱਲ. ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।

ਵਿਸ਼ਵ ਜੇਤੂਆਂ ਦਾ ਹੋਵੇਗਾ ਸਨਮਾਨ

ਬੀ.ਸੀ.ਸੀ.ਆਈ. ਐਤਵਾਰ ਨੂੰ ਨਵੀਂ ਦਿੱਲੀ ਵਿਖੇ ਹੋਣ ਵਾਲੇ ਸਾਲਾਨਾ ਪੁਰਸਕਾਰ ਸਮਾਰੋਹ 'ਚ ਭਾਰਤੀ ਕ੍ਰਿਕਟ ਟੀਮਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਜਸ਼ਨ ਮਨਾਏਗਾ। ਇਸ ਸਮਾਰੋਹ 'ਚ T20 ਵਿਸ਼ਵ ਕੱਪ ਦੇ ਜੇਤੂ, 2025 ਚੈਂਪੀਅਨਜ਼ ਟਰਾਫੀ ਦੇ ਜੇਤੂ, 2025 ਮਹਿਲਾ ਵਨਡੇ ਵਿਸ਼ਵ ਕੱਪ ਦੀ ਜੇਤੂ ਟੀਮ, ਅੰਡਰ-19 ਵਿਸ਼ਵ ਕੱਪ (ਮੁੰਡੇ 2026 ਅਤੇ ਕੁੜੀਆਂ 2025) ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਨਹੀਂ ਹੋਵੇਗਾ ਕੋਈ ਰੋਡ ਸ਼ੋਅ

ਬੋਰਡ ਸਕੱਤਰ ਨੇ ਦੱਸਿਆ ਕਿ 2024 ਦੀ ਤਰ੍ਹਾਂ ਇਸ ਵਾਰ ਕੋਈ ਗ੍ਰੈਂਡ ਰੋਡ ਸ਼ੋਅ ਨਹੀਂ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਖਿਡਾਰੀ ਲੰਬੇ ਸਮੇਂ ਤੋਂ ਸਫ਼ਰ ਕਰ ਰਹੇ ਹਨ ਅਤੇ ਹੁਣ ਉਨ੍ਹਾਂ ਨੇ ਆਪਣੀਆਂ ਆਈ.ਪੀ.ਐੱਲ. ਫ੍ਰੈਂਚਾਇਜ਼ੀਜ਼ ਨਾਲ ਜੁੜਨਾ ਹੈ। T20 ਵਿਸ਼ਵ ਕੱਪ ਜੇਤੂ ਟੀਮ ਲਈ 131 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾ ਵੀ ਐਲਾਨ ਕੀਤਾ ਗਿਆ ਹੈ। BCCI ਸਕੱਤਰ ਦੇਵਜੀਤ ਸੈਕੀਆ,"ਸਾਡਾ ਘਰੇਲੂ ਢਾਂਚਾ ਬਹੁਤ ਮਜ਼ਬੂਤ ਹੈ। ਜੈ ਸ਼ਾਹ ਵੱਲੋਂ ਤਿਆਰ ਕੀਤੇ ਗਏ ਸਿਸਟਮ ਅਤੇ ਕੋਚਾਂ ਦੀ ਮਿਹਨਤ ਸਦਕਾ ਹੀ ਅੱਜ ਅਸੀਂ ਡੇਢ ਸਾਲ 'ਚ ਇੰਨੇ ਵਿਸ਼ਵ ਖਿਤਾਬ ਜਿੱਤੇ ਹਨ।"

ਜੰਗ ਕਾਰਨ ਆਈਆਂ ਮੁਸ਼ਕਿਲਾਂ

ਹਾਲਾਂਕਿ ਜੰਗ ਕਾਰਨ ਹਵਾਈ ਸਫ਼ਰ ਪ੍ਰਭਾਵਿਤ ਹੋਇਆ ਹੈ ਅਤੇ ਹੋਟਲਾਂ 'ਚ ਐੱਲ.ਪੀ.ਜੀ. (LPG) ਦੀ ਕਿੱਲਤ ਵਰਗੀਆਂ ਸਮੱਸਿਆਵਾਂ ਸਾਹਮਣੇ ਆਈਆਂ ਹਨ, ਪਰ ਆਈ.ਸੀ.ਸੀ. (ਇੰਟਰਨੈਸ਼ਨਲ ਕ੍ਰਿਕਟ ਕੌਂਸਲ) ਅਤੇ ਬੀ.ਸੀ.ਸੀ.ਆਈ. ਲਗਾਤਾਰ ਸਰਕਾਰਾਂ ਅਤੇ ਏਅਰਲਾਈਨਾਂ ਦੇ ਸੰਪਰਕ 'ਚ ਹੈ। ਵੈਸਟਇੰਡੀਜ਼ ਅਤੇ ਦੱਖਣੀ ਅਫਰੀਕਾ ਵਰਗੀਆਂ ਟੀਮਾਂ ਨੂੰ ਵਾਪਸ ਭੇਜਣ ਲਈ ਵਿਸ਼ੇਸ਼ ਆਪਰੇਸ਼ਨ ਚਲਾਏ ਗਏ ਹਨ ਤਾਂ ਜੋ ਖਿਡਾਰੀ ਸੁਰੱਖਿਅਤ ਆਪਣੇ ਘਰਾਂ ਤੱਕ ਪਹੁੰਚ ਸਕਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News