ਬ੍ਰਿਟਿਸ਼ ਟ੍ਰੈਕ ਕੋਚ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਲਗਾਈ ਗਈ ਉਮਰ ਭਰ ਲਈ ਪਾਬੰਦੀ
Tuesday, Aug 09, 2022 - 06:36 PM (IST)
ਲੰਡਨ (ਏਜੰਸੀ)- ਬ੍ਰਿਟੇਨ ਦੀ ਦਿੱਗਜ ਖਿਡਾਰਨ ਜੈਸਿਕਾ ਐਨਿਸ-ਹਿਲ ਨੂੰ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਬਣਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੋਚ ਟੋਨੀ ਮਿਨੀਚੇਲੋ 'ਤੇ ਮੰਗਲਵਾਰ ਨੂੰ ਅਣਪਛਾਤੇ ਐਥਲੀਟਾਂ ਦਾ ਪਿਛਲੇ 15 ਸਾਲਾਂ ਤੋਂ 'ਜਿਨਸੀ ਸ਼ੋਸ਼ਣ' ਕਰਨ ਦੇ ਦੋਸ਼ 'ਚ ਉਮਰ ਭਰ ਲਈ ਪਾਬੰਦੀ ਲਗਾ ਦਿੱਤੀ ਗਈ।
ਬ੍ਰਿਟੇਨ ਦੀ ਐਥਲੈਟਿਕਸ ਦੀ ਗਵਰਨਿੰਗ ਬਾਡੀ ਨੇ ਕਿਹਾ ਕਿ ਮਿਨੀਚੇਲੋ ਨੂੰ ਚਾਰ ਅਜਿਹੇ ਮਾਮਲਿਆਂ ਵਿਚ ਦੋਸ਼ੀ ਪਾਇਆ ਗਿਆ, ਜਿਸ ਨੂੰ "ਭਰੋਸੇ ਦੀ ਘੋਰ ਉਲੰਘਣਾ" ਮੰਨਿਆ ਜਾਵੇਗਾ। ਮਿਨੀਚੇਲੋ ਦੇ ਦੁਰਵਿਵਹਾਰ ਵਿੱਚ ਖਿਡਾਰੀਆਂ ਨੂੰ ਗ਼ਲਤ ਤਰੀਕੇ ਨਾਲ ਛੂਹਣਾ, "ਅਣਉਚਿਤ ਜਿਨਸੀ ਸੰਦਰਭਾਂ ਅਤੇ ਇਸ਼ਾਰਿਆਂ ਨੂੰ ਪ੍ਰਦਰਸ਼ਿਤ ਕਰਨਾ" ਅਤੇ "ਹਮਲਾਵਰ ਵਿਵਹਾਰ, ਪਰੇਸ਼ਾਨੀ ਅਤੇ ਭਾਵਨਾਤਮਕ ਦੁਰਵਿਵਹਾਰ" ਸ਼ਾਮਲ ਹੈ।