ਬ੍ਰਿਟਿਸ਼ ਸਟਾਰ ਕੋਂਟਾ ਨੇ ਹਾਲੇਪ ਨੂੰ ਹਰਾ ਕੀਤਾ ਸੈਮੀਫਾਈਨਲ ''ਚ ਪ੍ਰਵੇਸ਼

07/12/2017 2:41:57 PM

ਲੰਡਨ— ਸਾਲ ਦੀ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੀ ਮੇਜ਼ਬਾਨ ਬ੍ਰਿਟੇਨ ਦੀ ਜੋਹਾਨਾ ਕੋਂਟਾ ਨੇ ਮਹਿਲਾ ਆਖਰੀ 8 ਮੁਕਾਬਲੇ 'ਚ ਜਿੱਤ ਦਰਜ ਕੀਤੀ ਅਤੇ ਉਹ 40 ਸਾਲ ਬਾਅਦ ਇੱਥੇ ਸੈਮੀਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਬ੍ਰਿਟਿਸ਼ ਖਿਡਾਰੀ ਬਣ ਗਈ। ਮਹਿਲਾ ਸਿੰਗਲ ਕੁਆਰਟਫਾਈਨਲ ਮੁਕਾਬਲਿਆਂ ਦੇ ਦਿਨ ਟੂਰਨਾਮੈਂਟ 'ਚ 6ਵਾਂ ਦਰਜਾ ਕੋਂਟਾ ਨੇ ਸੈਂਟਰ ਕੋਰਟ 'ਤੇ ਬ੍ਰਿਟੇਨ ਦਾ ਝੰਡਾ ਬੁਲੰਦ ਰੱਖਦੇ ਹੋਏ ਦੂਜਾ ਦਰਜਾ ਰੋਮਾਨਿਆ ਦੀ ਸਿਮੋਨਾ ਹਾਲੇਪ ਨੂੰ 3 ਸੈੱਟਾਂ ਦੇ ਸਖ਼ਤ ਸੰਘਰਸ਼ 'ਚ 6-7, 7-6, 6-4 ਨਾਲ ਹਰਾ ਕੇ ਪਹਿਲੀ ਵਾਰ ਵਿੰਬਲਡਨ ਸੈਮੀਫਾਈਨਲ 'ਚ ਥਾਂ ਬਣਾ ਲਈ ਹੈ। 
ਸਾਲ 1978 'ਚ ਵਰਜਿਨ ਵੇਡ ਬ੍ਰਿਟੇਨ ਦੀ ਆਖਰੀ ਮਹਿਲਾ ਸੀ, ਜਿਨ੍ਹਾਂ ਵਿੰਬਲਡਨ ਦੇ ਸੈਮੀਫਾਈਨਲ 'ਚ ਥਾਂ ਬਣਾਈ ਅਤੇ ਖਿਤਾਬ ਵੀ ਜਿੱਤਿਆ ਸੀ। ਕੋਂਟਾ ਦੇ ਸਾਹਮਣੇ ਹੁਣ ਸੈਮੀਫਾਈਨਲ 'ਚ ਵੀਨਸ ਦੀ ਚੁਣੌਤੀ ਰਹੇਗੀ। ਇਸ ਹਾਰ ਤੋਂ ਹਾਲੇਪ ਦਾ ਜਰਮਨੀ ਦੀ ਏਂਜਲਿਕ ਕੇਰਬਰ ਨੂੰ ਪਛਾੜ ਨੰਬਰ ਇਕ ਬਣਨ ਦਾ ਮੌਕਾ ਵੀ ਹੱਥ ਤੋਂ ਚੱਲਾ ਗਿਆ ਅਤੇ ਕੈਰੋਲੀਨਾ ਪਲੀਸਕੋਵਾ ਨੰਬਰ ਇਕ ਬਣ ਗਈ।
ਮਹਿਲਾਵਾਂ ਦੇ ਬਾਕੀ ਆਖਰੀ 8 ਦੇ ਮੁਕਾਬਲਿਆਂ 'ਚ 10ਵੀਂ ਸੀਡ ਅਮਰੀਕਾ ਦੀ ਵੀਨਸ ਵਿਲਿਅਮ ਨੇ ਫ੍ਰੈਂਚ ਓਪਨ ਚੈਂਪੀਅਨ ਲਾਤਵਿਆ ਦੀ ਜੇਲੇਨਾ ਓਸਤਾਪੇਂਕਾ ਨੂੰ 6-3, 7-5 ਨਾਲ ਲਗਾਤਾਰ ਸੈੱਟਾਂ 'ਚ ਹਰਾਇਆ ਜਦਕਿ 14ਵੀਂ ਸੀਡ ਸਪੇਨ ਦੀ ਗਰਬਾਈਨ ਮੁਗੁਰੂਜਾ ਨੇ 7ਵਾਂ ਦਰਜਾ ਰੂਸ ਦੀ ਸਵੇਤਲਾਨਾ ਕੁਜਨੇਤਸੋਵਾ ਨੂੰ ਉਲਟਫੇਰ ਦਾ ਸ਼ਿਕਾਰ ਬਣਾਉਦੇ ਹੋਏ ਲਗਾਤਾਰ ਸੈੱਟਾਂ 'ਚ 6-3, 6-4 ਨਾਲ ਜਿੱਤ ਦਰਜ ਕਰ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ।
ਮੁਗੁਰੂਜਾ ਦੇ ਸਾਹਮਣੇ ਹੁਣ ਗੈਰ ਦਰਜਾ ਸਲੋਵਾਕਿਆ ਦੀ ਮੈਗਾਡੇਲੇਨਾ ਰਿਬਾਰੀਕੋਵਾ ਦੀ ਚੁਣੌਤੀ ਰਹੇਗੀ, ਜਿਨ੍ਹਾਂ ਨੇ ਅਮਰੀਕਾ ਦੀ ਕੋਕੋ ਵੇਂਡੇਵੇਗੇ ਨੂੰ ਲਗਾਤਾਰ ਸੈੱਟਾਂ 'ਚ 6-3, 6-3 ਨਾਲ ਹਰਾ ਦਿੱਤਾ। ਇਹ ਮੈਚ ਚੋਟੀ ਦੇ ਕਾਰਨ ਕਾਫੀ ਦੇਰ ਟਾਲਣਾ ਪਿਆ ਸੀ। ਜਿਸ ਤੋਂ ਬਾਅਦ ਰਿਬਾਰੀਕੋਵਾ ਨੇ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ।

 


Related News