ਬ੍ਰਿਸਬੇਨ ਹੀਟ ਨੇ ਆਸਟਰੇਲੀਆਈ ਬੱਲੇਬਾਜ਼ ਕ੍ਰਿਸ ਲਿਨ ਨੂੰ ਕਿਹਾ ਅਲਵਿਦਾ

Wednesday, May 11, 2022 - 06:28 PM (IST)

ਬ੍ਰਿਸਬੇਨ ਹੀਟ ਨੇ ਆਸਟਰੇਲੀਆਈ ਬੱਲੇਬਾਜ਼ ਕ੍ਰਿਸ ਲਿਨ ਨੂੰ ਕਿਹਾ ਅਲਵਿਦਾ

ਸਪੋਰਟਸ ਡੈਸਕ- ਧਮਾਕੇਦਾਰ ਆਸਟਰੇਲੀਆਈ ਬੱਲੇਬਾਜ਼ ਕ੍ਰਿਸ ਲਿਨ ਦਾ ਬਿੱਗ ਬੈਸ਼ ਲੀਗ (ਬੀ. ਬੀ. ਐੱਲ) ਦੀ ਫ੍ਰੈਂਚਾਈਜ਼ੀ ਬ੍ਰਿਸਬੇਨ ਹੀਟ ਦੇ ਨਾਲ 11 ਸਾਲ ਦਾ ਸਫ਼ਰ ਬੁੱਧਵਾਰ ਨੂੰ ਖ਼ਤਮ ਹੋ ਗਿਆ। 

ਟੀਮ ਨੇ ਇਕ ਬਿਆਨ 'ਚ ਕਿਹਾ, 'ਹੀਟ ਨੇ ਇਹ ਪੁਸ਼ਟੀ ਕੀਤੀ ਹੈ ਕਿ 32 ਸਾਲਾ ਬੱਲੇਬਾਜ਼ ਨੂੰ ਬੀ. ਬੀ. ਐੱਲ.-12 ਲਈ ਡੀਲ ਪੇਸ਼ ਨਹੀਂ ਕੀਤੀ ਜਾਵੇਗੀ।' ਬ੍ਰਿਸਬੇਨ ਹੀਟ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਲਿਨ ਨੇ ਬੀ. ਬੀ. ਐੱਲ.-11 'ਚ ਟੀਮ ਲਈ ਆਪਣੀਆਂ 3000 ਦੌੜਾਂ ਪੂਰੀਆਂ ਕੀਤੀਆਂ ਸਨ। ਉਹ ਬੀ. ਬੀ. ਐੱਲ. 'ਚ 100 ਮੈਚ ਖੇਡਣ ਵਾਲੇ ਚੌਥੇ ਤੇ ਇਕ ਹੀ ਟੀਮ ਲਈ 100 ਮੈਚ ਖੇਡਣ ਵਾਲੇ ਪਹਿਲੇ ਖਿਡਾਰੀ ਵੀ ਹਨ।

ਕਵੀਂਸਲੈਂਡ ਕ੍ਰਿਕਟ ਤੇ ਬ੍ਰਿਸਬੇਨ ਹੀਟ ਦੇ ਸੀ. ਈ. ਓ. ਟੇਰੀ ਸਵੇਨਸਨ ਨੇ ਕਿਹਾ, 'ਇਹ ਫ਼ੈਸਲਾ ਹੀਟ ਲਈ ਆਸਾਨ ਨਹੀਂ ਸੀ। ਕ੍ਰਿਸ ਲਿਨ ਤੇ ਉਨ੍ਹਾਂ ਦੀਆਂ ਉਪਲੱਬਧੀਆਂ ਨੇ ਟੀਮ 'ਤੇ ਇਕ ਅਮਿਟ ਪ੍ਰਭਾਵ ਛੱਡਿਆ  ਹੈ। ਪਿਛਲੇ ਇਕ ਦਹਾਕੇ 'ਚ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੇ ਕ੍ਰਿਕਟ ਨੂੰ ਹਾਂ-ਪੱਖੀ ਤੌਰ 'ਤੇ ਪ੍ਰਭਾਵਿਤ ਕੀਤਾ ਹੈ।'


author

Tarsem Singh

Content Editor

Related News