ਜੀਸਸ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਬ੍ਰਾਜ਼ੀਲ ਨੇ ਚੈਕ-ਗਣਰਾਜ ਨੂੰ ਹਰਾਇਆ

Wednesday, Mar 27, 2019 - 02:52 PM (IST)

ਜੀਸਸ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਬ੍ਰਾਜ਼ੀਲ ਨੇ ਚੈਕ-ਗਣਰਾਜ ਨੂੰ ਹਰਾਇਆ

ਪ੍ਰਾਗ—ਗੈਬਰੀਅਲ ਜੀਸਸ ਦੇ ਆਖਰੀ ਪਲਾਂ 'ਚ ਕੀਤੇ ਗਏ ਦੋ ਗੋਲਾਂ ਦੀ ਮਦਦ ਨਾਲ ਬ੍ਰਾਜ਼ੀਲ ਨੇ ਮੈਚ 'ਚੋਂ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਮੰਗਲਵਾਰ ਨੂੰ ਇੱਥੇ ਫਰੈਂਡਲੀ ਫੁੱਟਬਾਲ ਮੈਚ 'ਚ ਪ੍ਰਾਗ ਨੂੰ 3-1 ਨਾਲ ਹਰਾਇਆ। ਮੈਨਚੇਸਟਰ ਸਿਟੀ ਦੇ ਸਟ੍ਰਾਈਕਰ ਨੇ 83ਵੇਂ ਮਿੰਟ 'ਚ ਡੇਵਿਡ ਨੇਰੇਸ ਦੇ ਕਰਾਸ 'ਤੇ ਗੋਲ ਦਾਗਿਆ ਤੇ ਇਸ ਤੋਂ ਬਾਅਦ 90ਵੇਂ ਮਿੰਟ 'ਚ ਰਿਬਾਊਂਡ 'ਤੇ ਗੋਲ ਕੀਤਾ। ਚੈੱਕ- ਗਣਰਾਜ ਨੇ 37ਵੇਂ ਮਿੰਟ ਵਿੱਚ ਮਿਡਫੀਲਡਰ ਡੇਵਿਡ ਪਾਵਲੇਕਾ ਦੇ ਗੋਲ ਨਾਲ ਬੜ੍ਹਤ ਵਾਧੇ ਬਣਾਈ ਸੀ। ਰਾਬਰਟੋ ਫਰਮਿਨੋ ਨੇ ਆਫ ਟਾਈਮ ਤੋਂ ਚਾਰ ਮਿੰਟ ਪਹਿਲਾਂ ਬ੍ਰਾਜ਼ੀਲ ਨਾਲ ਬਰਾਬਰੀ ਦਾ ਗੋਲ ਕੀਤਾ ਸੀ।PunjabKesari


Related News