ਵਿਸ਼ਵ ਕੱਪ ਦੇ ਦਾਅਵੇਦਾਰ ਬ੍ਰਾਜ਼ੀਲ ਦਾ ਮੁਕਾਬਲਾ ਉੱਤਰੀ ਕੋਰੀਆ ਨਾਲ

10/10/2017 5:24:05 AM

ਕੋਚੀ —ਬ੍ਰਾਜ਼ੀਲ ਫੀਫਾ ਅੰਡਰ-17 ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ 'ਚ ਸਪੇਨ ਨੂੰ ਹਰਾਉਣ ਤੋਂ ਬਾਅਦ ਕੱਲ ਗਰੁੱਪ-ਡੀ ਦੇ ਮੈਚ 'ਚ ਉੱਤਰੀ ਕੋਰੀਆ ਨੂੰ ਹਰਾ ਕੇ ਨਾਕਆਊਟ ਗੇੜ 'ਚ ਆਪਣੀ ਜਗ੍ਹਾ ਪੱਕੀ ਕਰਨਾ ਚਾਹੇਗਾ।
ਅੰਡਰ-17 ਵਿਸ਼ਵ ਕੱਪ ਦੇ ਪ੍ਰਮੁੱਖ ਦਾਅਵੇਦਾਰਾਂ 'ਚੋਂ ਇਕ 3 ਵਾਰ ਦੀ ਚੈਂਪੀਅਨ ਬ੍ਰਾਜ਼ੀਲ ਨੇ 7 ਅਕਤੂਬਰ ਨੂੰ ਇਕ ਹੋਰ ਮਜ਼ਬੂਤ ਦਾਅਵੇਦਾਰ ਤੇ ਯੂਰਪੀਅਨ ਚੈਂਪੀਅਨ ਸਪੇਨ ਨੂੰ 2-1 ਨਾਲ ਹਰਾਇਆ ਸੀ। ਟੀਮ ਜਿੱਤ ਦੀ ਲੈਅ ਨੂੰ ਅੱਗੇ ਵੀ ਬਰਕਰਾਰ ਰੱਖਣਾ ਚਾਹੇਗੀ।
ਸਪੇਨ ਦੀ ਟੀਮ 'ਚ ਬਾਰਸੀਲੋਨਾ ਤੇ ਰੀਅਲ ਮੈਡ੍ਰਿਡ ਫੁੱਟਬਾਲ ਕਲੱਬ ਵਰਗੀਆਂ ਅਕੈਡਮੀਆਂ ਦੇ 9 ਖਿਡਾਰੀ ਹਨ ਤੇ ਇਕ ਗੋਲ ਨਾਲ ਪਿਛੜਨ ਤੋਂ ਬਾਅਦ ਵੀ ਬ੍ਰਾਜ਼ੀਲ ਦੀ ਟੀਮ ਪੂਰੇ ਮੈਚ 'ਚ ਸਪੇਨ 'ਤੇ ਹਾਵੀ ਰਹੀ। 
ਉੱਤਰੀ ਕੋਰੀਆ ਲਈ ਇਸ ਵਿਸ਼ਵ ਕੱਪ ਵਿਚ ਮੁਹਿੰਮ ਦੀ ਸ਼ੁਰੂਆਤ ਹਾਰ ਨਾਲ ਹੋਈ। ਪਹਿਲੀ ਵਾਰ ਅੰਡਰ-17 ਵਿਸ਼ਵ ਕੱਪ 'ਚ ਖੇਡ ਰਹੀ ਨਾਈਜਰ ਨੇ ਉਸ ਨੂੰ 0-1 ਨਾਲ ਹਰਾਇਆ ਸੀ। 
ਅੰਡਰ-17 ਵਿਸ਼ਵ ਕੱਪ ਵਿਚ ਦੋਵੇਂ ਟੀਮਾਂ ਦੋ ਵਾਰ 2005 ਤੇ 2007 ਵਿਚ ਆਹਮੋ-ਸਾਹਮਣੇ ਹਈਆਂ ਹਨ ਤੇ ਦੋਵਾਂ ਹੀ ਮੈਚਾਂ 'ਚ ਬ੍ਰਾਜ਼ੀਲ ਉੱਤਰੀ ਕੋਰੀਆ 'ਤੇ ਭਾਰੀ ਪਈ।


Related News