ਬਾਕਸਿੰਗ-ਡੇਅ ਟੈਸਟ : ਆਸਟ੍ਰੇਲੀਆ ਖਿਲਾਫ ਦੂਜਾ ਟੈਸਟ ਸਵੇਰੇ 5 ਵਜੇ ਤੋਂ

Friday, Dec 25, 2020 - 09:58 PM (IST)

ਬਾਕਸਿੰਗ-ਡੇਅ ਟੈਸਟ : ਆਸਟ੍ਰੇਲੀਆ ਖਿਲਾਫ ਦੂਜਾ ਟੈਸਟ ਸਵੇਰੇ 5 ਵਜੇ ਤੋਂ

ਮੇਲਬੋਰਨ - ਭਾਰਤ ਨੇ ਐਡੀਲੇਡ ਟੈਸਟ ’ਚ ਮਿਲੀ ਕਰਾਰੀ ਹਾਰ ਦੇ ਝਟਕੇ ਤੋਂ ਉੱਭਰਣ ਦੀ ਕਵਾਇਦ ’ਚ ਆਸਟ੍ਰੇਲੀਆ ਖਿਲਾਫ ਸ਼ਨੀਵਾਰ ਤੋਂ ਹੋਣ ਵਾਲੇ ਦੂਜੇ ਬਾਕਸਿੰਗ-ਡੇਅ ਟੈਸਟ ਲਈ ਆਪਣੀ ਇਲੈਵਨ ’ਚ ਭਾਰੀ ਤਬਦੀਲੀ ਕੀਤੀ ਹੈ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਆਪਣਾ ਡੈਬਿਊ ਕਰਨਗੇ, ਜਦੋਂਕਿ ਆਲਰਾਊਂਡਰ ਰਵਿੰਦਰ ਜਡੇਜਾ ਅਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਟੀਮ ’ਚ ਵਾਪਸੀ ਹੋਈ ਹੈ।
ਭਾਰਤ ਨੂੰ ਐਡੀਲੇਡ ’ਚ ਪਹਿਲੇ ਦਿਨ/ਰਾਤ ਟੈਸਟ ’ਚ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਸ ਦੀ ਦੂਜੀ ਪਾਰੀ ਆਪਣੇ ਇਤਿਹਾਸ ਦੇ ਹੇਠਲੀਆਂ 36 ਦੌੜਾਂ ਦੇ ਸਕੋਰ ’ਤੇ ਨਿੱਬੜ ਗਈ ਸੀ। ਇਸ ਸ਼ਰਮਿੰਦਗੀ ਦੌਰਾਨ ਟੀਮ ਇੰਡੀਆ ਨੂੰ ਆਪਣੀ ਇਲੈਵਨ ’ਚ 4 ਫੇਰਬਦਲ ਕਰਨੇ ਪਏ ਹਨ। ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਨੂੰ ਆਪਣੇ ਖਰਾਬ ਪ੍ਰਦਰਸ਼ਨ ਦਾ ਖਮਿਆਜ਼ਾ ਚੁੱਕਾਉਣਾ ਪਿਆ ਹੈ ਅਤੇ ਉਨ੍ਹਾਂ ਨੂੰ ਇਲੈਵਨ ਤੋਂ ਬਾਹਰ ਕਰ ਕੇ ਉਨ੍ਹਾਂ ਦੀ ਜਗ੍ਹਾ ਨੌਜਵਾਨ ਓਪਨਰ ਗਿੱਲ ਨੂੰ ਸ਼ਾਮਲ ਕੀਤਾ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੇ ਜ਼ਖਮੀ ਹੋ ਕੇ ਸੀਰੀਜ਼ ਤੋਂ ਬਾਹਰ ਹੋ ਜਾਣ ਨਾਲ ਉਨ੍ਹਾਂ ਦੀ ਜਗ੍ਹਾ ਸਿਰਾਜ ਨੂੰ ਡੈਬਿਊ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਦੱ. ਅਫਰੀਕੀ ਟੀਮ ‘ਬਾਕਸਿੰਗ-ਡੇਅ’ ’ਤੇ ਟੈਸਟ ਦੌਰਾਨ BLM ਨੂੰ ਆਪਣਾ ਸਮਰਥਨ ਦੇਵੇਗੀ
ਇਸ ਤਰ੍ਹਾਂ ਇਹ ਦੋਵੇਂ ਖਿਡਾਰੀ ਭਾਰਤ ਲਈ ਟੈਸਟ ’ਚ ਡੈਬਿਊ ਕਰਨ ਵਾਲੇ 297ਵੇਂ ਅਤੇ 298ਵੇਂ ਖਿਡਾਰੀ ਬਣਨਗੇ। ਟੀਮ ਇੰਡੀਆ ਨੇ ਇਕ ਸਹਾਸੀ ਕਦਮ ਚੁੱਕਦੇ ਹੋਏ ਵਿਰਾਟ ਕੋਹਲੀ ਦੀ ਜਗ੍ਹਾ ਆਲਰਾਊਂਡਰ ਜਡੇਜਾ ਨੂੰ ਦਿੱਤੀ ਹੈ। ਸੀਰੀਜ਼ ਦੇ ਬਾਕੀ 3 ਟੈਸਟਾਂ ’ਚ ਹੁਣ ਅਜਿੰਕਯ ਰਹਾਣੇ ਟੀਮ ਇੰਡੀਆ ਦੀ ਕਪਤਾਨੀ ਸੰਭਾਲਣਗੇ। ਪ੍ਰਿਥਵੀ ਸ਼ਾਹ ਦੀ ਤਰ੍ਹਾਂ ਤਜ਼ਰਬੇਕਾਰ ਵਿਕਟਕੀਪਰ ਰਿਧੀਮਾਨ ਸਾਹਾ ਨੂੰ ਵੀ ਐਡੀਲੇਡ ਟੈਸਟ ’ਚ ਨਿਰਾਸ਼ਾਜਨਕ ਪ੍ਰਦਰਸ਼ਨ ਦਾ ਨੁਕਸਾਨ ਚੁੱਕਣਾ ਪਿਆ ਹੈ। ਸਾਹਾ ਨੂੰ ਬਾਹਰ ਕਰ ਕੇ ਉਨ੍ਹਾਂ ਦੀ ਜਗ੍ਹਾ ਪੰਤ ਨੂੰ ਮੌਕਾ ਦਿੱਤਾ ਗਿਆ ਹੈ।
ਟੀਮਾਂ ਇਸ ਤਰ੍ਹਾਂ---
ਭਾਰਤ-
ਅਜਿੰਕਯ ਰਹਾਣੇ (ਕਪਤਾਨ), ਮਯੰਕ ਅਗਰਵਾਲ, ਸ਼ੁਭਮਨ ਗਿੱਲ, ਚੇਤਸ਼ਵਰ ਪੁਜਾਰਾ (ਉਪ-ਕਪਤਾਨ) , ਹਨੁਮਾ ਵਿਹਾਰੀ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਰਵਿਚੰਦਰਨ ਅਸ਼ਵਿਨ, ਉਮੇਸ਼ ਯਾਦਵ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ।
ਆਸਟ੍ਰੇਲੀਆ- ਮੈਥਿਊ ਵੇਡ, ਜੋਬੰਰਸ, ਮਾਰਨਸ ਲਾਬੁਸ਼ੇਨ, ਸਟੀਵਨ ਸਮਿਥ, ਟਰੇਵਿਸ ਹੈਡ, ਕੈਮਰੂਨ ਗ੍ਰੀਨ, ਟਿਮ ਪੇਨ (ਕਪਤਾਨ), ਪੈਟ ਕਮਿੰਸ, ਮਿਸ਼ੇਲ ਸਟਾਰਕ, ਨਾਥਨ ਲਿਓਨ ਅਤੇ ਜੋਸ਼ ਹੇਜਲਵੁਡ।
ਆਹਮੋ-ਸਾਹਮਣੇ
ਆਸਟ੍ਰੇਲੀਆ ਜਿੱਤਿਆ
43
ਭਾਰਤਾ ਜਿੱਤਿਆ
28
ਡਰਾਅ
27

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News