ਗੇਂਦਬਾਜ਼ਾਂ ਤੇ ਸਲਾਮੀ ਬੱਲੇਬਾਜ਼ਾਂ ਨੇ ਆਪਣਾ ਕੰਮ ਬਾਖੂਬੀ ਕੀਤਾ : ਹਰਮਨਪ੍ਰੀਤ

Saturday, Jul 20, 2024 - 10:42 AM (IST)

ਦਾਂਬੁਲਾ—ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਸ਼ੁੱਕਰਵਾਰ ਨੂੰ ਇੱਥੇ ਮਹਿਲਾ ਟੀ-20 ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਪਹਿਲੇ ਮੈਚ 'ਚ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੇ ਗੇਂਦਬਾਜ਼ਾਂ ਅਤੇ ਸਲਾਮੀ ਬੱਲੇਬਾਜ਼ਾਂ ਨੇ ਆਪਣਾ ਕੰਮ ਬਾਖੂਬੀ ਕੀਤਾ। ਭਾਰਤ ਨੇ ਗੇਂਦਬਾਜ਼ਾਂ ਅਤੇ ਸਲਾਮੀ ਬੱਲੇਬਾਜ਼ਾਂ ਦੀ ਮਦਦ ਨਾਲ ਪਾਕਿਸਤਾਨੀ ਟੀਮ ਨੂੰ ਸੱਤ ਵਿਕਟਾਂ ਨਾਲ ਹਰਾਇਆ।
ਹਰਮਨਪ੍ਰੀਤ ਨੇ ਮੈਚ ਤੋਂ ਬਾਅਦ ਕਿਹਾ ਕਿ ਸਾਡੇ ਗੇਂਦਬਾਜ਼ਾਂ ਅਤੇ ਸਲਾਮੀ ਬੱਲੇਬਾਜ਼ਾਂ ਨੇ ਆਪਣਾ ਕੰਮ ਬਾਖੂਬੀ ਕੀਤਾ। ਪਹਿਲਾ ਮੈਚ ਹਮੇਸ਼ਾ ਦਬਾਅ ਨਾਲ ਭਰਿਆ ਹੁੰਦਾ ਹੈ ਕਿਉਂਕਿ ਤੁਹਾਨੂੰ ਲੈਅ ਬਣਾਉਣੀ ਪੈਂਦੀ ਹੈ। ਸਾਡੀ ਪੂਰੀ ਟੀਮ ਵਧੀਆ ਖੇਡੀ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਗੇਂਦਬਾਜ਼ੀ ਕਰ ਰਹੇ ਸੀ ਤਾਂ ਤੇਜ਼ ਵਿਕਟਾਂ ਲੈਣ ਦੀ ਗੱਲ ਕਰ ਰਹੇ ਸੀ। ਬੱਲੇਬਾਜ਼ੀ ਦਾ ਸਿਹਰਾ ਸਮ੍ਰਿਤੀ ਅਤੇ ਸ਼ੈਫਾਲੀ ਨੂੰ ਜਾਂਦਾ ਹੈ। ਅਸੀਂ ਇਸ ਤਰ੍ਹਾਂ ਨਿਡਰ ਕ੍ਰਿਕਟ ਖੇਡਣਾ ਚਾਹੁੰਦੇ ਹਾਂ।
ਤਜਰਬੇਕਾਰ ਗੇਂਦਬਾਜ਼ ਦੀਪਤੀ ਸ਼ਰਮਾ 'ਪਲੇਅਰ ਆਫ ਦਿ ਮੈਚ' ਰਹੀ ਜਿਨ੍ਹਾਂ ਨੇ ਤਿੰਨ ਵਿਕਟਾਂ ਝਟਕੀਆਂ। ਉਨ੍ਹਾਂ ਨੇ ਕਿਹਾ ਕਿ ਮੈਂ ਯੋਜਨਾ ਮੁਤਾਬਕ ਗੇਂਦਬਾਜ਼ੀ ਕਰ ਪਾਈ ਅਤੇ ਜਿਸ ਨਾਲ ਮੈਂ ਚੰਗਾ ਮਹਿਸੂਸ ਕਰ ਰਹੀ ਹਾਂ। ਮੈਨੂੰ ਵਿਸ਼ਵਾਸ ਸੀ। ਇਕ ਯੂਨਿਟ ਦੇ ਤੌਰ 'ਤੇ ਅਸੀਂ ਪਿਛਲੇ ਕੁਝ ਮਹੀਨਿਆਂ ਤੋਂ ਚੰਗਾ ਪ੍ਰਦਰਸ਼ਨ ਕਰ ਰਹੇ ਹਾਂ। ਅਸੀਂ ਬਹੁਤ ਸਾਰੇ ਕੈਂਪਾਂ ਵਿੱਚ ਹਿੱਸਾ ਲਿਆ ਜਿਸ ਨਾਲ ਕਾਫੀ ਮਦਦ ਮਿਲੀ ਹੈ।
ਦੱਖਣੀ ਅਫਰੀਕਾ ਦੇ ਖਿਲਾਫ ਸੀਰੀਜ਼ ਤੋਂ ਬਾਅਦ ਤੋਂ ਹੀ ਮੈਂ ਆਪਣੀ ਗੇਂਦਬਾਜ਼ੀ 'ਤੇ ਕੰਮ ਕਰ ਰਹੀ ਸੀ, ਜਿਸ ਨਾਲ ਮਦਦ ਮਿਲੀ। ਨਿਦਾ ਡਾਰ ਇਕ ਚੰਗੀ ਖਿਡਾਰਨ ਹੈ, ਉਨ੍ਹਾਂ ਦਾ ਵਿਕਟ ਅਹਿਮ ਸੀ। ਪਾਕਿਸਤਾਨ ਦੀ ਕਪਤਾਨ ਨਿਦਾ ਡਾਰ ਨੇ ਕਿਹਾ ਕਿ ਪਾਵਰਪਲੇ 'ਚ ਹੀ ਫਰਕ ਆ ਗਿਆ। ਅਸੀਂ ਦੋਵਾਂ ਵਿੱਚ ਪਿਛੜੇ। ਗੇਂਦਬਾਜ਼ਾਂ ਨੇ ਅੰਤ 'ਚ ਚੰਗਾ ਪ੍ਰਦਰਸ਼ਨ ਕੀਤਾ। ਸਾਨੂੰ ਵਾਪਸੀ ਦਾ ਭਰੋਸਾ ਹੈ।


Aarti dhillon

Content Editor

Related News