ਗੇਂਦਬਾਜ਼ ਨੇ ਕੀਤੀ ਆਊਟ ਦੀ ਅਪੀਲ, ਅੰਪਾਇਰ ਨੇ ਨੱਕ 'ਤੇ ਫੇਰੀ ਉਂਗਲ (ਵੀਡੀਓ)
Sunday, Dec 29, 2019 - 09:47 PM (IST)

ਨਵੀਂ ਦਿੱਲੀ— ਕ੍ਰਿਕਟ ਦੇ ਮੈਦਾਨ 'ਤੇ ਅੰਪਾਇਰ ਨੇ ਇਕ ਅਜਿਹਾ ਕੰਮ ਕਰ ਦਿੱਤਾ ਜਿਸ ਨੂੰ ਦੇਖ ਕੇ ਖਿਡਾਰੀ ਸਮੇਤ ਸਟੇਡੀਅਮ 'ਚ ਮੈਚ ਦੇਖ ਰਹੇ ਸਾਰੇ ਲੋਕ ਵੀ ਹੈਰਾਨ ਰਹਿ ਗਏ। ਆਸਟਰੇਲੀਆ 'ਚ ਖੇਡੀ ਜਾ ਰਹੀ ਬਿਗ ਬੈਸ਼ ਲੀਗ ਦੇ ਇਕ ਮੁਕਾਬਲੇ 'ਚ ਗਰਾਊਂਡ ਅੰਪਾਇਰ ਨੇ ਇਕ ਐੱਲ. ਬੀ. ਡਬਲਯੂ. ਦੀ ਅਪੀਲ 'ਤੇ ਫੈਸਲਾ ਦਿੰਦੇ-ਦਿੰਦੇ ਅਚਾਨਕ ਹੀ ਉਸ ਨੂੰ ਬਦਲ ਦਿੱਤਾ ਤੇ ਆਊਟ ਦੇ ਲਈ ਉਠਾਈ ਗਈ ਆਪਣੀ ਉਂਗਲੀ ਨਾਲ ਨੱਕ 'ਤੇ ਖਾਰਸ਼ ਕਰਨ ਲੱਗੇ। ਇਹ ਘਟਨਾ ਰੇਨੀਗੇਡਸ ਦੀ ਪਾਰੀ ਦੇ 17ਵੇਂ ਓਵਰ ਦੀ ਹੈ, ਜਦੋ ਓਵਰ ਦੀ ਤੀਜੀ ਗੇਂਦ 'ਤੇ ਰਾਸ਼ਿਦ ਖਾਨ ਨੇ ਵੇਬਸਟਰ ਵਿਰੁੱਧ ਐੱਲ. ਬੀ. ਡਬਲਯੂ. ਦੀ ਅਪੀਲ ਕੀਤੀ। ਅੰਪਾਇਰ ਗ੍ਰੇਗ ਡੇਵਿਡਸਨ ਨੇ ਅਪੀਲ ਤੋਂ ਬਾਅਦ ਉਂਗਲੀ ਆਊਟ ਦੇ ਲਈ ਲਗਭਗ ਚੁੱਕ ਲਈ ਸੀ ਪਰ ਆਖਰ 'ਚ ਉਸ ਨੇ ਆਪਣਾ ਫੈਸਲਾ ਬਦਲ ਲਿਆ ਤੇ ਉਂਗਲੀ ਨਾਲ ਆਪਣੀ ਨੱਕ 'ਤੇ ਖਾਰਸ਼ ਕਰਨ ਲੱਗੇ। ਅੰਪਾਇਰ ਨੇ ਉਂਗਲੀ ਚੁੱਕਦਿਆ ਹੀ ਰਾਸ਼ਿਦ ਖਾਨ ਤੇ ਐਡੀਲੇਡ ਸਟਰਾਈਕਰਸ ਦੇ ਖਿਡਾਰੀ ਜਸ਼ਨ ਮਨਾਉਣ ਲੱਗੇ ਪਰ ਉਨ੍ਹਾਂ ਨੇ ਦੇਖਿਆ ਕਿ ਅੰਪਾਇਰ ਨੇ ਬੱਲੇਬਾਜ਼ ਨੂੰ ਆਊਟ ਕਰਾਰ ਨਹੀਂ ਦਿੱਤਾ ਹੈ। ਅੰਪਾਇਰ ਨੇ ਖਿਡਾਰੀਆਂ ਨੂੰ ਕਿਹਾ ਕਿ ਮੈਂ ਬੱਲੇਬਾਜ਼ ਨੂੰ ਆਊਟ ਨਹੀਂ ਦਿੱਤਾ ਹੈ ਬਲਕਿ ਆਪਣੀ ਨੱਕ 'ਤੇ ਖਾਰਸ਼ ਕੀਤੀ ਹੈ। ਗ੍ਰੇਗ ਡੇਵਿਡਸਨ ਦੇ ਇਸ ਫੈਸਲੇ ਤੋਂ ਬਾਅਦ ਸਾਰੇ ਖਿਡਾਰੀ ਤੇ ਦਰਸ਼ਕ ਹੈਰਾਨ ਰਹਿ ਗਏ।
👃 Greg Davidson with a bit of an itchy schnoz at Marvel Stadium #nosegate #BBL09 pic.twitter.com/m3M772Atox
— KFC Big Bash League (@BBL) December 29, 2019