ਸੁਨੀਲ ਜਾਖੜ ਨੇ ਰੰਧਾਵਾ ਪਰਿਵਾਰ ਲਈ ਕੀਤੀ ਸੁਰੱਖਿਆ ਦੀ ਮੰਗ, ਪੰਜਾਬ ਸਰਕਾਰ ''ਤੇ ਸਾਧੇ ਨਿਸ਼ਾਨੇ

Thursday, Mar 26, 2026 - 03:27 PM (IST)

ਸੁਨੀਲ ਜਾਖੜ ਨੇ ਰੰਧਾਵਾ ਪਰਿਵਾਰ ਲਈ ਕੀਤੀ ਸੁਰੱਖਿਆ ਦੀ ਮੰਗ, ਪੰਜਾਬ ਸਰਕਾਰ ''ਤੇ ਸਾਧੇ ਨਿਸ਼ਾਨੇ

ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਡੀ. ਐੱਮ. ਗਗਨਦੀਪ ਰੰਧਾਵਾ ਦੀ ਪਤਨੀ ਦੇ ਜਜ਼ਬੇ ਅਤੇ ਨਿਡਰਤਾ ਨੂੰ ਸਲਾਮ ਕਰਦਿਆਂ ਕਿਹਾ ਹੈ ਕਿ ਉਹ ਸਰਕਾਰ ਦੇ ਜ਼ਬਰ ਖ਼ਿਲਾਫ਼ ਆਪਣੇ ਪਤੀ ਦੀ ਮੌਤ ਦੇ ਇਨਸਾਫ਼ ਦੀ ਲੜਾਈ ਪੂਰੀ ਦ੍ਰਿੜਤਾ ਨਾਲ ਲੜ ਰਹੇ ਹਨ। ਜਾਖੜ ਨੇ ਇਸ ਲੜਾਈ ਨੂੰ ਨਾਰੀ ਸ਼ਕਤੀ ਦਾ ਪ੍ਰਤੀਕ ਦੱਸਦਿਆਂ ਕਿਹਾ ਕਿ ਜਿਸ ਤਰ੍ਹਾਂ ਉਹ ਪਾਪੀਆਂ ਦੇ ਜ਼ੁਲਮ ਵਿਰੁੱਧ ਖੜ੍ਹੇ ਹਨ, ਉਹ ਸਾਰੀ ਨਾਰੀ ਜਾਤੀ ਲਈ ਇਕ ਵੱਡੀ ਮਿਸਾਲ ਹੈ।
 ਸੁਰੱਖਿਆ ਦੇ ਪ੍ਰਬੰਧਾਂ 'ਤੇ ਚੁੱਕੇ ਸਵਾਲ 
ਸੁਨੀਲ ਜਾਖੜ ਨੇ ਪੰਜਾਬ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਗਗਨਦੀਪ ਰੰਧਾਵਾ ਦੀ ਮੌਤ ਨੂੰ ਕਾਫੀ ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਪਰਿਵਾਰ ਨੂੰ ਕਿਸੇ ਕਿਸਮ ਦੀ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ। ਉਨ੍ਹਾਂ ਦੋਸ਼ ਲਾਇਆ ਕਿ ਜਿਨ੍ਹਾਂ ਲੋਕਾਂ 'ਤੇ ਇਲਜ਼ਾਮ ਹਨ, ਉਹ ਸਾਬਕਾ ਮੰਤਰੀ ਜੇਲ੍ਹ 'ਚ ਹਨ ਪਰ ਉਨ੍ਹਾਂ ਦੇ ਹੱਕ 'ਚ ਨਾਅਰੇ ਲੱਗ ਰਹੇ ਹਨ। ਇਸ ਕਾਰਨ ਇੱਕ ਖੌਫਨਾਕ ਮੰਜ਼ਰ ਤਿਆਰ ਹੋ ਗਿਆ ਹੈ। ਉਨ੍ਹਾਂ ਅਫ਼ਸੋਸ ਜਤਾਇਆ ਕਿ ਕੋਈ ਵੀ ਸਰਕਾਰੀ ਅਫ਼ਸਰ ਪਰਿਵਾਰ ਦਾ ਦੁੱਖ ਵੰਡਾਉਣ ਜਾਂ ਸੁਰੱਖਿਆ ਦਾ ਪਤਾ ਲੈਣ ਵੀ ਨਹੀਂ ਪਹੁੰਚਿਆ।

ਇਹ ਵੀ ਪੜ੍ਹੋ : ਹੁਣ ਪੈਟਰੋਲ ਪੰਪਾਂ ਤੇ ਮਾਲ 'ਚ ਵੀ ਮਿਲੇਗੀ ਸ਼ਰਾਬ! ਲਾਗੂ ਹੋਈ ਚੰਡੀਗੜ੍ਹ 'ਚ ਨਵੀਂ ਆਬਕਾਰੀ ਨੀਤੀ
ਗੈਂਗਸਟਰਾਂ ਦੀਆਂ ਧਮਕੀਆਂ ਅਤੇ ਪਰਿਵਾਰ ਦਾ ਹੌਂਸਲਾ 
ਸਰੋਤਾਂ ਅਨੁਸਾਰ ਜਾਖੜ ਨੇ ਖ਼ੁਲਾਸਾ ਕੀਤਾ ਕਿ ਪਰਿਵਾਰ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਡਰਾਉਣ, ਧਮਕਾਉਣ ਅਤੇ ਲਾਲਚ ਦੇਣ ਦੇ ਸਾਰੇ ਯਤਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਰੰਧਾਵਾ ਦੀ ਪਤਨੀ ਦਾ ਇਹ ਹੌਂਸਲਾ ਉਨ੍ਹਾਂ ਦੀ ਈਮਾਨਦਾਰੀ ਦੀਆਂ ਜੜ੍ਹਾਂ ਕਾਰਨ ਹੈ। ਜਾਖੜ ਨੇ ਮਾਸੂਮ ਬੱਚਿਆਂ ਦੇ ਹਾਲਾਤਾਂ 'ਤੇ ਵੀ ਦੁੱਖ ਪ੍ਰਗਟਾਇਆ ਕਿ ਤਿਉਹਾਰਾਂ ਦੇ ਦਿਨਾਂ 'ਚ ਵੀ ਉਹ ਆਪਣੇ ਮਾਤਾ ਨਾਲ ਸੰਘਰਸ਼ ਕਰ ਰਹੇ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਸੁਖ਼ਨਾ ਝੀਲ ਬੰਦ! ਸੈਰ ਕਰਨ 'ਤੇ ਵੀ ਰੋਕ, ਸਿਰਫ ਇਨ੍ਹਾਂ ਲੋਕਾਂ ਨੂੰ ਮਿਲੇਗੀ Entry
ਪੰਜਾਬੀਆਂ ਨੂੰ ਇਕੱਠੇ ਹੋਣ ਦੀ ਅਪੀਲ 
ਸੁਨੀਲ ਜਾਖੜ ਨੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਸੀ ਰੰਜਿਸ਼ਾਂ ਛੱਡ ਕੇ ਇਸ ਸੱਚੇ-ਸੁੱਚੇ ਅਤੇ ਈਮਾਨਦਾਰ ਪਰਿਵਾਰ ਦੇ ਨਾਲ ਖੜ੍ਹੇ ਹੋਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅੱਜ ਅਸੀਂ ਇਸ ਪਰਿਵਾਰ ਨਾਲ ਨਾ ਖੜ੍ਹੇ ਹੋਏ ਤਾਂ ਭਵਿੱਖ 'ਚ ਪੰਜਾਬ 'ਚ ਕੋਈ ਵੀ ਇਮਾਨਦਾਰੀ ਦਾ ਪੱਲਾ ਫੜ੍ਹਨ ਜਾਂ ਸਰਕਾਰ ਦੇ ਜ਼ਬਰ ਵਿਰੁੱਧ ਖੜ੍ਹਨ ਦੀ ਹਿੰਮਤ ਨਹੀਂ ਕਰੇਗਾ।
ਭਾਜਪਾ ਵੱਲੋਂ ਪੂਰਨ ਸਮਰਥਨ ਦਾ ਭਰੋਸਾ 
ਜਾਖੜ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੇ ਦਿਨ ਰਾਜਪਾਲ ਨਾਲ ਮੁਲਾਕਾਤ ਕਰਕੇ ਪਰਿਵਾਰ ਲਈ ਸੁਰੱਖਿਆ ਦੀ ਮੰਗ ਕੀਤੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਭਾਜਪਾ ਇੱਕ ਚੱਟਾਨ ਵਾਂਗ ਇਸ ਪਰਿਵਾਰ ਦੇ ਸੰਘਰਸ਼ 'ਚ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾ ਕੇ ਹੀ ਦਮ ਲਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News