ਸੁਖਨਾ ਝੀਲ ''ਤੇ ਏਅਰਸ਼ੋਅ ਦੀ ਹੋਈ ਸਮਾਪਤੀ, ਵੱਡੀਆਂ ਹਸਤੀਆਂ ਨੇ ਕੀਤੀ ਸ਼ਿਰੱਕਤ

Saturday, Mar 28, 2026 - 04:57 PM (IST)

ਸੁਖਨਾ ਝੀਲ ''ਤੇ ਏਅਰਸ਼ੋਅ ਦੀ ਹੋਈ ਸਮਾਪਤੀ, ਵੱਡੀਆਂ ਹਸਤੀਆਂ ਨੇ ਕੀਤੀ ਸ਼ਿਰੱਕਤ

ਚੰਡੀਗੜ੍ਹ (ਸ਼ੀਨਾ) : ਚੰਡੀਗੜ੍ਹ ਦੀ ਸੁਖਨਾ ਝੀਲ 'ਤੇ ਭਾਰਤੀ ਹਵਾਈ ਫ਼ੌਜ ਸੂਰਿਆ ਕਿਰਨ ਟੀਮ ਨੇ ਝੀਲ 'ਤੇ ਏਅਰਸ਼ੋਅ ਦੇ ਦੂਜੇ ਦਿਨ ਰੋਮਾਂਚਕ ਕਰਤੱਬ ਪੇਸ਼ ਕੀਤੇ। ਏਅਰਸ਼ੋਅ ਦੇ ਆਖ਼ਰੀ ਦਿਨ ਸੁਖਨਾ ਲੇਕ 'ਤੇ ਲੋਕਾਂ ਦੀ ਭੀੜ ਉਮੜ ਗਈ ਅਤੇ ਇਸ ਮੌਕੇ ਸਕੂਲੀ ਬੱਚਿਆਂ ਨੇ ਹਵਾਈ ਕਰਤੱਬਾਂ ਦੀ ਪੇਸ਼ਕਾਰੀ ਦਾ ਬਹੁਤ ਆਨੰਦ ਮਾਣਿਆ। ਸੂਰਿਆ ਕਿਰਨ ਭਾਰਤੀ ਹਵਾਈ ਫ਼ੌਜ ਦੀ ਤਾਕਤ, ਬਹਾਦਰੀ ਅਤੇ ਸਮਰੱਥਾ ਦਾ ਪ੍ਰਦਰਸ਼ਨ ਬਾਕਮਾਲ ਰਿਹਾ ਅਤੇ ਮੁੱਖ ਮਹਿਮਾਨ ਗੁਲਾਬ ਚੰਦ ਕਟਾਰੀਆ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹੋਰ ਵਿਸ਼ੇਸ਼ ਮਹਿਮਾਨਾਂ ਨੇ ਹਵਾਈ ਸੈਨਾ ਦੇ ਬਹਾਦਰ ਪਾਇਲਟਾਂ ਦੇ ਹੁਨਰ ਦੀ ਭਰਪੂਰ ਤਾਰੀਫ਼ ਕੀਤੀ।

ਆਈ. ਏ. ਐੱਫ. ਦੀ ਸੂਰਿਆ ਕਿਰਨ ਟੀਮ ਵਲੋਂ ਦੋ ਦਿਨਾਂ ਏਅਰਸ਼ੋਅ ਨੂੰ ਦੇਖਣ ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਤੋਂ ਆਏ 10,000 ਸੈਲਾਨੀਆਂ ਨੇ ਸ਼ਿਰੱਕਤ ਕੀਤੀ।  ਇਹ ਪ੍ਰੋਗਰਾਮ ਸਵੇਰੇ 10:30 ਵਜੇ ਤੋਂ 11:30 ਵਜੇ ਤੱਕ ਚੱਲਿਆ, ਜਿਸ ਵਿੱਚ ਟਿਕਟ ਵਾਲੇ ਪ੍ਰਤੀ ਦਿਨ 10,000 ਦਰਸ਼ਕ ਸ਼ਾਮਲ ਸਨ। 


author

Babita

Content Editor

Related News