ਆਖਰੀ-4 ’ਚ ਪਹੁੰਚਿਆ ਬੋਪੰਨਾ, ਸਭ ਤੋਂ ਉਮਰਦਰਾਜ਼ ਨੰਬਰ-1 ਖਿਡਾਰੀ ਬਣੇਗਾ
Thursday, Jan 25, 2024 - 12:40 PM (IST)
ਸਪੋਰਟਸ ਡੈਸਕ- ਭਾਰਤ ਦਾ ਰੋਹਨ ਬੋਪੰਨਾ ਆਪਣੇ ਜੋੜੀਦਾਰ ਮੈਥਿਊ ਐਬਡੇਨ ਦੇ ਨਾਲ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ਵਿਚ ਪਹੁੰਚ ਗਿਆ ਹੈ ਤੇ ਪੁਰਸ਼ ਡਬਲਜ਼ ਰੈਂਕਿੰਗ ਵਿਚ ਨੰਬਰ ਇਕ ’ਤੇ ਕਾਬਜ਼ ਹੋਣ ਵਾਲਾ ਸਭ ਤੋਂ ਉਮਰਦਰਾਜ਼ ਖਿਡਾਰੀ ਹੋਵੇਗਾ। 43 ਸਾਲਾ ਬੋਪੰਨਾ ਟੂਰਨਾਮੈਂਟ ਤੋਂ ਪਹਿਲਾਂ ਵਿਸ਼ਵ ਰੈਂਕਿੰਗ ਵਿਚ ਤੀਜੇ ਸਥਾਨ ’ਤੇ ਸੀ। ਉਸ ਨੇ ਆਸਟ੍ਰੇਲੀਆ ਦੇ ਐਬਡੇਨ ਦੇ ਨਾਲ ਛੇਵਾਂ ਦਰਜਾ ਪ੍ਰਾਪਤ ਅਰਜਨਟੀਨਾ ਦੇ ਮੈਕਿਸਮੋ ਗੋਂਜਾਲੇਸ ਤੇ ਆਂਦ੍ਰੇਸ ਮੋਲਤੇਨੀ ਨੂੰ ਤਕਰੀਬਨ ਪੌਣੇ ਦੋ ਘੰਟੇ ਤਕ ਚੱਲੇ ਕੁਆਰਟਰ ਫਾਈਨਲ ਵਿਚ 6-4, 7-6 ਨਾਲ ਹਰਾਇਆ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਦਾਨਿਸ਼ ਕਨੇਰੀਆ ਨੇ ਮਨਾਇਆ ਪ੍ਰਾਣ ਪ੍ਰਤਿਸ਼ਠਾ ਦਾ ਜਸ਼ਨ, ਦਿੱਤੀ ਵਧਾਈ
ਟੂਰਨਾਮੈਂਟ ਦੇ ਆਖਿਰ ਵਿਚ ਸੋਮਵਾਰ ਨੂੰ ਬੋਪੰਨਾ ਡਬਲਜ਼ ਰੈਂਕਿਗ ਵਿਚ ਚੋਟੀ ’ਤੇ ਪਹੁੰਚ ਜਾਵੇਗਾ। ਇਸ ਤੋਂ ਪਹਿਲਾਂ ਅਮਰੀਕਾ ਦਾ ਰਾਜੀਵ ਰਾਮ ਅਕਤੂਬਰ 2022 ਵਿਚ 38 ਸਾਲ ਦੀ ਉਮਰ ਵਿਚ ਚੋਟੀ ਰੈਂਕਿੰਗ ’ਤੇ ਪਹੁੰਚਿਆ ਸੀ। ਐਬਡੇਨ ਰੈਂਕਿੰਗ ਵਿਚ ਦੂਜੇ ਸਥਾਨ ’ਤੇ ਪਹੁੰਚੇਗਾ। ਬੋਪੰਨਾ 2013 ਵਿਚ ਪਹਿਲੀ ਵਾਰ ਵਿਸ਼ਵ ਰੈਂਕਿੰਗ ਵਿਚ ਤੀਜੇ ਸਥਾਨ ’ਤੇ ਪਹੁੰਚਿਆ ਸੀ। ਉਹ ਡਬਲਜ਼ ਰੈਂਕਿੰਗ ਵਿਚ ਚੋਟੀ ’ਤੇ ਪਹੁੰਚਣ ਵਾਲੇ ਲੀਏਂਡਰ ਪੇਸ, ਮਹੇਸ਼ ਭੂਪਤੀ ਤੇ ਸਾਨੀਆ ਮਿਰਜ਼ਾ ਤੋਂ ਬਾਅਦ ਤੀਜਾ ਭਾਰਤੀ ਹੋਵੇਗਾ। ਬੋਪੰਨਾ ਮਾਸਟਰਸ 1000 ਟੂਰਨਾਮੈਂਟ ਵਿਚ ਪੁਰਸ਼ ਡਬਲਜ਼ ਖਿਤਾਬ ਜਿੱਤਣ ਵਾਲਾ ਸਭ ਤੋਂ ਉਮਰਦ੍ਰਾਜ ਖਿਡਾਰੀ ਵੀ ਰਿਹਾ। ਉਸ ਨੇ ਪਿਛਲੇ ਸਾਲ ਐਬਡੇਨ ਦੇ ਨਾਲ ਇੰਡੀਅਨ ਵੇਲਸ ਟੂਰਨਾਮੈਂਟ ਜਿੱਤਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।