ਬੋਲਟ ਨੇ ਰਿਕਾਰਡ ਬਣਾਉਣ ਵਾਲੀ ਫਾਰਮੂਲਾ-ਈ ਕਾਰ ਨੂੰ ਚਲਾਇਆ

Monday, Jan 15, 2024 - 01:47 PM (IST)

ਬੋਲਟ ਨੇ ਰਿਕਾਰਡ ਬਣਾਉਣ ਵਾਲੀ ਫਾਰਮੂਲਾ-ਈ ਕਾਰ ਨੂੰ ਚਲਾਇਆ

ਮੈਕਸੀਕੋ ਸਿਟੀ, (ਭਾਸ਼ਾ)– ਮਹਾਨ ਦੌੜਾਕ ਓਸੈਨ ਬੋਲਟ ਨੇ ਪਿਛਲੇ ਸਾਲ ਸਭ ਤੋਂ ਤੇਜ਼ ਫਾਰਮੂਲਾ-ਈ ਕਾਰ ਦਾ ਵਿਸ਼ਵ ਰਿਕਾਰਡ ਬਣਾਉਣ ਵਾਲੀ ‘ਜੇਨਬੇਟਾ’ ਰੇਸਿੰਗ ਕਾਰ ’ਤੇ ਮੈਕਸੀਕੋ ਈ ਪ੍ਰਿਕਸ ਤੋਂ ਪਹਿਲਾਂ ਆਪਣਾ ਹੱਥ ਅਜਮਾਇਆ। ‘ਜੇਨਬੇਟਾ’ ਨੇ 218.71 ਕਿ. ਮੀ. ਪ੍ਰਤੀ ਘੰਟੇ ਦੀ ਚੋਟੀ ਦੀ ਗਤੀ ਨਾਲ 2023 ਵਿਚ ਗਿੰਨੀਜ ਵਿਸ਼ਵ ਰਿਕਾਰਡ ਵਿਚ ਆਪਣਾ ਨਾਂ ਦਰਜ ਕਰਵਾਇਆ ਸੀ। 8 ਵਾਰ ਦੇ ਓਲੰਪਿਕ ਚੈਂਪੀਅਨ ਨੂੰ ਹਾਲਾਂਕਿ ਇਸ ਰੇਸਿੰਗ ਕਾਰ ਵਿਚ ਬੈਠਣ ਵਿਚ ਥੋੜ੍ਹੀ ਪ੍ਰੇਸ਼ਾਨੀ ਹੋਈ। 6 ਫੁੱਟ 5 ਇੰਚ ਲੰਬੇ ਬੋਲਟ ਨੇ ਕਿਹਾ ਕਿ ਉਸ ਨੂੰ ਕਾਰ ਵਿਚ ਬੈਠਣ ਵਿਚ ਥੋੜ੍ਹੀ ਪ੍ਰੇਸ਼ਾਨੀ ਹੋਈ ਪਰ ਜਲਦ ਹੀ ਇਸ ਨਾਲ ਤਾਲਮੇਲ ਬਿਠਾ ਲਿਆ।

ਇਹ ਵੀ ਪੜ੍ਹੋ: ਪਹਿਲੀ ਵਾਰ ਗ੍ਰੈਂਡ ਸਲੈਮ ਖੇਡ ਰਹੇ ਪ੍ਰਿਜਮਿਚ ਨੂੰ ਹਰਾਉਣ ’ਚ ਜੋਕੋਵਿਚ ਨੂੰ ਲੱਗੇ 4 ਘੰਟੇ

ਉਸ ਨੇ ਕਿਹਾ,‘‘ਉਹ ਜਗ੍ਹਾ ਕਾਫੀ ਘੱਟ ਸੀ। ਇਹ ਪਹਿਲੀ ਵਾਰ ਸੀ ਜਦੋਂ ਕਾਰ ਵਿਚ ਬੈਠਣ ਵਿਚ ਮੈਨੂੰ ਇੰਨੀ ਪ੍ਰੇਸ਼ਾਨੀ ਹੋਈ। ਮੈਂ ਹਾਲਾਂਕਿ ਇਸ ਪਲ ਦਾ ਮਜ਼ਾ ਚੁੱਕਣਾ ਚਾਹੁੰਦਾ ਸੀ।’’ ਉਸ ਨੇ ਇੱਥੋਂ ਦੇ ‘ਆਟੋਡ੍ਰੋਮੋ ਹਰਮਨੋਸ ਰੋਡ੍ਰਿਗਜ਼ ਸਰਕਟ’ ਦੇ ਟ੍ਰੈਕ ’ਤੇ ਸਿਰਫ 2.89 ਸੈਕੰਡ ਵਿਚ 60 ਮੀਲ ਪ੍ਰਤੀ ਘੰਟੇ ਦੀ ਰਫਤਾਰ ਹਾਸਲ ਕਰ ਲਈ। ਉਸ ਨੇ 4.36 ਸੈਕੰਡ ਵਿਚ 100 ਮੀਟਰ ਦੀ ਦੂਰੀ ਤੈਅ ਕੀਤੀ। 100 ਤੇ 200 ਮੀਟਰ ਦੌੜ ਦੇ ਵਿਸ਼ਵ ਰਿਕਾਰਡਧਾਰੀ ਜਮੈਕਾ ਦੇ ਇਸ 37 ਸਾਲਾ ਸਾਬਕਾ ਦੌੜਾਕ ਨੇ ਕਿਹਾ,‘‘ਇਹ ਵੱਖਰੀ ਤਰ੍ਹਾਂ ਦਾ ਤਜਰਬਾ ਰਿਹਾ। ਅਜਿਹਾ ਲੱਗਾ ਜਿਵੇਂ ਇਸਦੇ ਪਹੀਆਂ ਵਿਚ ਰਾਕੇਟ ਲੱਗਾ ਹੋਵੇ। ਕਾਰ ਚਲਾਉਂਦੇ ਸਮੇਂ ਮੈਨੂੰ ਹੈਰਾਨੀ ਹੋਈ ਤੇ ਇਸ ਨੇ ਮੈਨੂੰ ਇਕ ਵੱਖਰੀ ਤਰ੍ਹਾਂ ਦਾ ਅਹਿਸਾਸ ਦਿੱਤਾ।’’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Tarsem Singh

Content Editor

Related News