ਅਨੁਸ਼ਕਾ ਸ਼ਰਮਾ ਨੂੰ ਤਲਾਕ ਦੇਣਗੇ ਕੋਹਲੀ! ਖੁੱਲ੍ਹ ਗਿਆ ਰਾਜ

Thursday, Nov 21, 2024 - 04:39 PM (IST)

ਅਨੁਸ਼ਕਾ ਸ਼ਰਮਾ ਨੂੰ ਤਲਾਕ ਦੇਣਗੇ ਕੋਹਲੀ! ਖੁੱਲ੍ਹ ਗਿਆ ਰਾਜ

ਮੁੰਬਈ- ਵਿਰਾਟ ਕੋਹਲੀ ਦੇ ਇਕ ਟਵੀਟ ਨੇ ਅਨੁਸ਼ਕਾ ਸ਼ਰਮਾ ਅਤੇ ਕੋਹਲੀ ਦੇ ਤਲਾਕ ਦੀਆਂ ਖ਼ਬਰਾਂ ਨੂੰ ਹਰ ਪਾਸੇ ਹਵਾ ਦੇ ਦਿੱਤੀ ਹੈ। ਵੱਖ- ਵੱਖ ਮੀਡੀਆ ਅਦਾਰਿਆਂ ਵੱਲੋਂ ਖ਼ਬਰਾਂ ਚਲਾਈਆਂ ਗਈਆਂ ਕਿ ਵਿਰਾਟ ਅਨੁਸ਼ਕਾ ਨੂੰ ਤਲਾਕ ਦੇ ਸਕਦੇ ਹਨ। ਦੋਵਾਂ ਦੀ ਜੋੜੀ ਨੂੰ ਪ੍ਰਸ਼ੰਸ਼ਕਾਂ ਵੱਲੋਂ ਪਿਆਰ ਮਿਲਦਾ ਰਿਹਾ ਹੈ। ਫਿਰ ਉਹ ਪ੍ਰਸ਼ੰਸ਼ਕ ਕ੍ਰਿਕਟ ਦੇ ਹੋਣ ਜਾਂ ਫਿਰ ਬਾਲੀਵੁੱਡ ਦੇ। ਹਰ ਇਕ ਨੇ ਦੋਵਾਂ ਦੀ ਇਸ ਜੋੜੀ ਨੂੰ ਪ੍ਰਫੈਕਟ ਦੱਸਿਆ ਹੈ ਪਰ ਜਦੋਂ ਦੋਵਾਂ ਦੇ ਤਲਾਕ ਦੀ ਖ਼ਬਰ ਮੀਡੀਆ 'ਚ ਉੱਡੀ ਤਾਂ ਪ੍ਰਸ਼ੰਸ਼ਕ ਕਾਫ਼ੀ ਹੱਦ ਤੱਕ ਨਿਰਾਸ਼ ਹੋਏ। ਤੁਹਾਨੂੰ ਜੇਕਰ ਲੱਗਦਾ ਹੈ ਕਿ ਉਹ ਤਲਾਕ ਲੈਣ ਲੱਗੇ ਹਨ ਤਾਂ ਆਓ ਤੁਹਾਨੂੰ ਸਭ ਤੋਂ ਪਹਿਲਾਂ ਦੱਸਦੇ ਹਾਂ ਕਿ ਵਿਰਾਟ ਕੋਹਲੀ ਦੀ ਉਸ ਪੋਸਟ ਬਾਰੇ, ਜਿਸ ਕਾਰਨ ਤਲਾਕ ਦੀਆਂ ਖ਼ਬਰਾਂ ਮੀਡੀਆ ਦਾ ਸ਼ਿੰਗਾਰ ਦਾ ਬਣ ਗਈਆਂ ਹਨ।

PunjabKesari

ਕੀ ਹੈ ਵਿਰਾਟ ਕੋਹਲੀ ਦੀ ਪੋਸਟ
ਇਸ ਵਿਚ ਲਿਖਿਆ ਹੈ, 'ਪਿੱਛੇ ਮੁੜ ਕੇ ਦੇਖਾਂ ਤਾਂ ਅਸੀਂ ਹਮੇਸ਼ਾ ਵੱਖਰੇ ਰਹੇ ਹਾਂ। ਲੋਕ ਸਾਨੂੰ ਕਿਸੇ ਵੀ ਬਕਸੇ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਅਸੀਂ ਨਹੀਂ ਹੋਏ। ਦੋ ਲੋਕ ਜੋ ਬਸ ਇਕ-ਦੂਜੇ ਨਾਲ ਜੁੜੇ ਹੋਏ ਸਨ। ਅਸੀਂ ਸਮੇਂ ਦੇ ਨਾਲ ਬਹੁਤ ਸਾਰੇ ਬਦਲਾਅ ਕੀਤੇ ਪਰ ਹਮੇਸ਼ਾ ਚੀਜ਼ਾਂ ਨੂੰ ਆਪਣੇ ਤਰੀਕੇ ਨਾਲ ਕੀਤਾ ਹੈ। ਕੁਝ ਲੋਕ ਸਾਨੂੰ ਪਾਗਲ ਕਹਿੰਦੇ ਸਨ, ਕੁਝ ਲੋਕ ਸਾਨੂੰ ਸਮਝ ਨਹੀਂ ਪਾਉਂਦੇ ਸਨ।
ਸੱਚ ਕਾਹਾਂ ਸਾਨੂੰ ਇਨ੍ਹਾਂ ਸਭ ਦੀ ਕੋਈ ਪਰਵਾਹ ਨਹੀਂ ਸੀ। ਅਸੀਂ ਬਸ ਇਕ- ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ। ਦੱਸ ਸਾਲਾਂ ਦੇ ਉਤਰਾਅ- ਚੜ੍ਹਾਅ ਅਤੇ ਇੱਥੋਂ ਤੱਕ ਕਿ ਮਹਾਂਮਾਰੀ ਵੀ ਸਾਨੂੰ ਹਿਲਾ ਨਹੀਂ ਸਕੀ। ਇਸ ਦੇ ਉਲਟਾ ਇਸ ਨੇ ਸਾਨੂੰ ਚੇਤੇ ਕਰਵਾਇਆ ਕਿ ਵੱਖ ਹੋਣਾ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ। ਇਹ ਪੋਸਟ ਵਿਰਾਟ ਕੋਹਲੀ ਨੇ ਸਾਂਝੀ ਕੀਤੀ ਜਿਸ  'ਚ ਸਿੱਧੇ ਤੌਰ 'ਤੇ ਵੱਖ ਹੋਣ ਨੂੰ ਸਭ ਤੋਂ ਵੱਡੀ ਤਾਕਤ ਦੱਸਿਆ। ਬਸ ਫੇਰ ਕੀ ਸੀ ਇਸ ਪੋਸਟ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜੀਆਂ। ਕੋਈ ਇਸ ਪੋਸਟ ਨੂੰ ਪੜ੍ਹ ਕੋਹਲੀ ਦੀ ਰਿਟਾਰਮੈਂਟ ਦੀ ਗੱਲ ਕਰਨ ਲੱਗਾ ਅਤੇ ਕੋਈ ਅਨੁਸ਼ਕਾ ਵਿਚਾਲੇ ਤਲਾਕ ਦੀ ਗੱਲ ਕਰਦਾ ਰਿਹਾ। ਸੋਸ਼ਲ ਮੀਡੀਆ 'ਤੇ ਵੀ ਇਸ ਜੋੜੀ ਵਿਚਾਲੇ ਤਲਾਕ ਦੀਆਂ ਖ਼ਬਰਾਂ ਟਰੈਂਡ ਕਰ ਗਈਆਂ। 

ਕੀ ਹੈ ਸੱਚਾਈ?
ਕੋਹਲੀ ਦੀ ਇਸ ਪੋਸਟ ਨੇ ਬੇਸ਼ੱਕ ਤੜਥੱਲੀ ਮਚਾਈ ਪਰ ਅਸਲ 'ਚ ਇਹ ਪੋਸਟ ਨਾ ਤਾਂ ਅਨੁਸ਼ਕਾ ਬਾਰੇ ਸੀ ਅਤੇ ਨਾ ਹੀ ਕ੍ਰਿਕਟ ਤੋਂ ਰਿਟਾਇਰਮੈਂਟ ਲੈਣ ਬਾਰੇ ਸੀ। ਦਰਅਸਲ ਇਹ ਪੋਸਟ ਇਕ ਕੱਪੜਿਆਂ ਦੇ ਬ੍ਰਾਂਡ ਬਾਰੇ ਸੀ। ਤੁਹਾਨੂੰ ਇਸ ਲਈ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਦੋਵੇਂ ਤਲਾਕ ਨਹੀਂ ਲੈ ਰਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News