ਸਿਰਫ਼ 15 ਮਿੰਟਾਂ ''ਚ ਤਿਆਰ ਹੋਇਆ ਸੀ ਸਰਤਾਜ ਦਾ ਇਹ ਸੁਪਰਹਿੱਟ ਗੀਤ ! ਅੱਜ ਹਰ ਕਿਸੇ ਦੇ ਦਿਲ ''ਤੇ ਕਰ ਰਿਹੈ ਰਾਜ

Monday, Apr 20, 2026 - 04:49 PM (IST)

ਸਿਰਫ਼ 15 ਮਿੰਟਾਂ ''ਚ ਤਿਆਰ ਹੋਇਆ ਸੀ ਸਰਤਾਜ ਦਾ ਇਹ ਸੁਪਰਹਿੱਟ ਗੀਤ ! ਅੱਜ ਹਰ ਕਿਸੇ ਦੇ ਦਿਲ ''ਤੇ ਕਰ ਰਿਹੈ ਰਾਜ

ਵੈੱਬ ਡੈਸਕ (ਰਮਨਦੀਪ ਸਿੰਘ ਸੋਢੀ) : ਪੰਜਾਬੀ ਸੰਗੀਤ ਜਗਤ ਦੇ ਦਿੱਗਜ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਅਕਸਰ ਆਪਣੀ ਗਾਇਕੀ ਅਤੇ ਸਾਦਗੀ ਲਈ ਚਰਚਾ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਸਰਤਾਜ ਨੇ 'ਧੁਰੰਦਰ: ਦਿ ਰਿਵੇਂਜ' ਦੇ ਆਪਣੇ ਮਕਬੂਲ ਗੀਤ ‘ਸਾਨੂੰ ਸਾਰੀਆਂ ਵਿਸਰ ਗਈਆਂ ਰਾਹਾਂ’ ਦੇ ਬਣਨ ਪਿੱਛੇ ਦੀ ਇੱਕ ਬਹੁਤ ਹੀ ਦਿਲਚਸਪ ਅਤੇ ਹੈਰਾਨੀਜਨਕ ਕਹਾਣੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਗੀਤ ਕਿਸੇ ਲੰਬੀ ਯੋਜਨਾ ਦਾ ਹਿੱਸਾ ਨਹੀਂ ਸੀ, ਸਗੋਂ ਬਹੁਤ ਹੀ ਘੱਟ ਸਮੇਂ ਵਿੱਚ ਅਚਾਨਕ ਤਿਆਰ ਹੋਇਆ ਸੀ।

ਇਹ ਵੀ ਪੜ੍ਹੋ: ਦੂਜੀ ਵਾਰ ਕੈਂਸਰ ਦੀ ਲਪੇਟ 'ਚ ਆਈ ਮਸ਼ਹੂਰ ਅਦਾਕਾਰਾ, ਹਸਪਤਾਲ ਤੋਂ ਤਸਵੀਰ ਸਾਂਝੀ ਕਰ ਦਿੱਤੀ ਜਾਣਕਾਰੀ

ਸਰਤਾਜ ਨੇ ਦੱਸਿਆ ਕਿ ਇਹ ਸਾਰਾ ਸਿਲਸਿਲਾ 15 ਮਾਰਚ ਦੀ ਦੁਪਹਿਰ 2 ਵਜੇ ਸ਼ੁਰੂ ਹੋਇਆ ਸੀ, ਜਦੋਂ ਫਿਲਮ ਦਾ ਮਿਊਜ਼ਿਕ 17 ਮਾਰਚ ਨੂੰ ਰਿਲੀਜ਼ ਹੋਣਾ ਸੀ। ਉਨ੍ਹਾਂ ਨੂੰ ਮਿਊਜ਼ਿਕ ਡਾਇਰੈਕਟਰ ਸ਼ਾਸਵਤ ਸਚਦੇਵ ਦਾ ਫੋਨ ਆਇਆ, ਜਿਨ੍ਹਾਂ ਨੇ ਬੇਨਤੀ ਕੀਤੀ ਕਿ ਜੇਕਰ ਉਹ ਇਸ ਗੀਤ ਵਿੱਚ ਇੱਕ ਲਾਈਨ ਗਾ ਦੇਣ ਤਾਂ ਗਾਣੇ ਦੀ ਫਿਲਮ ਵਿੱਚ ਪਲੇਸਮੈਂਟ ਹੋ ਜਾਵੇਗੀ। ਉਸ ਵਕਤ ਤੱਕ ਇਹ ਗੀਤ ਫਿਲਮ ਦਾ ਹਿੱਸਾ ਵੀ ਨਹੀਂ ਸੀ। ਸਰਤਾਜ ਮੁਤਾਬਕ ਸਥਿਤੀ ਕਾਫ਼ੀ ਨਾਜ਼ੁਕ ਸੀ, ਕਿਉਂਕਿ ਓਵਰਸੀਜ਼ (ਵਿਦੇਸ਼ਾਂ) ਵਿੱਚ ਭੇਜਣ ਲਈ ਫਿਲਮ ਦੇ ਪ੍ਰਿੰਟ ਦੁਪਹਿਰ 3:30 ਵਜੇ ਤੱਕ ਨਿਕਲਣੇ ਸਨ। ਸਰਤਾਜ ਖੁਦ ਉਸ ਸਮੇਂ ਲੁਧਿਆਣੇ ਵਿੱਚ ਇੱਕ ਸ਼ੋਅ ਲਈ ਜਾਣ ਦੀ ਤਿਆਰੀ ਕਰ ਰਹੇ ਸਨ, ਪਰ ਮਿਊਜ਼ਿਕ ਡਾਇਰੈਕਟਰ ਦੇ ਪਿਆਰ ਅਤੇ ਸਤਿਕਾਰ ਨੂੰ ਦੇਖਦੇ ਹੋਏ ਉਨ੍ਹਾਂ ਨੇ ਇਸ ਕੰਮ ਲਈ ਹਾਮੀ ਭਰ ਦਿੱਤੀ।

ਇਹ ਵੀ ਪੜ੍ਹੋ: ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਭਰਾ ਦਰਸ਼ਨ ਕੁਮਾਰ ਦਾ ਦੇਹਾਂਤ

2 ਮਿੰਟ 'ਚ ਲਿਖਿਆ ਤੇ 15 ਮਿੰਟ 'ਚ ਕੀਤਾ ਰਿਕਾਰਡ 

ਸਰਤਾਜ ਨੇ ਖੁਲਾਸਾ ਕੀਤਾ ਕਿ ਜਸਮੀਨ ਸੈਂਡਲਾਸ ਦਾ ਹਿੱਸਾ ਪਹਿਲਾਂ ਹੀ ਰਿਕਾਰਡ ਸੀ ਪਰ ਫ਼ਿਲਮ ਦੀ ਸਿਚੁਏਸ਼ਨ ਮੁਤਾਬਕ ਉਸ ਵਿੱਚ ਕੁਝ ਕਮੀ ਸੀ। ਮੈਨੂੰ ਕਿਹਾ ਗਿਆ ਕਿ ਮੈਂ ਉਸੇ ਮਾਹੌਲ ਅਤੇ ਅਹਿਸਾਸ ਨੂੰ ਧਿਆਨ ਵਿੱਚ ਰੱਖਦਿਆਂ ਕੁਝ ਅਜਿਹਾ ਲਿਖਾਂ ਕਿ ਸਭ ਕੁਝ ਪੂਰੀ ਤਰ੍ਹਾਂ ਮੈਚ ਹੋ ਜਾਵੇ। ਉਨ੍ਹਾਂ ਨੇ ਦਿੱਤੀ ਗਈ ਸਥਿਤੀ ਅਤੇ ਭਾਵਨਾਵਾਂ ਨੂੰ ਸਮਝਦੇ ਹੋਏ ਮਹਿਜ਼ 2 ਤੋਂ 5 ਮਿੰਟਾਂ ਵਿੱਚ ਗੀਤ ਦੀ ਰੰਗਤ ਅਤੇ ਦਾਇਰਾ ਤਿਆਰ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਟੂਡੀਓ ਵਿੱਚ ਇਕੱਲਿਆਂ ਹੀ ਮਹਿਜ਼ 15 ਮਿੰਟਾਂ ਵਿੱਚ ਇਸ ਨੂੰ ਡਬ ਕਰਕੇ ਟੀਮ ਨੂੰ ਭੇਜ ਦਿੱਤਾ। ਇਸ ਤਰ੍ਹਾਂ ਇਹ ਖੂਬਸੂਰਤ ਗੀਤ 'ਸਾਨੂੰ ਸਾਰੀਆਂ ਵਿਸਰ ਗਈਆਂ ਰਾਹਾਂ, ਕਿਹੜੇ ਪਾਸੇ ਜਾਈਏ ਸੱਜਣਾ' ਹੋਂਦ ਵਿੱਚ ਆਇਆ, ਜਿਸ ਨੂੰ ਅੱਜ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਕੋਈ ਸਾਡੀ ਮਦਦ ਕਰ ਦਿਓ....ਨੂਰਾਂ ਸਿਸਟਰਜ਼ ਦੇ ਪਿਤਾ ਦੇ ਇਲਾਜ ਲਈ ਪੈਸਿਆਂ ਦੀ ਲੋੜ, ਦੋਵੇਂ ਕਿਡਨੀਆਂ ਹੋਈਆਂ ਫੇਲ੍ਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


 


author

cherry

Content Editor

Related News