ਬਦਲ ਗਿਆ 'ਆਸ਼ਿਕੀ' ਸਟਾਰ ਰਾਹੁਲ ਰਾਏ ਦਾ ਹੁਲੀਆ, ਪਛਾਣਨਾ ਹੋਇਆ ਮੁਸ਼ਕਲ (ਵੀਡੀਓ)

Saturday, Apr 18, 2026 - 03:08 PM (IST)

ਬਦਲ ਗਿਆ 'ਆਸ਼ਿਕੀ' ਸਟਾਰ ਰਾਹੁਲ ਰਾਏ ਦਾ ਹੁਲੀਆ, ਪਛਾਣਨਾ ਹੋਇਆ ਮੁਸ਼ਕਲ (ਵੀਡੀਓ)

ਐਂਟਰਟੇਨਮੈਂਟ ਡੈਸਕ - 1990 ਵਿੱਚ ਰਿਲੀਜ਼ ਹੋਈ 'ਆਸ਼ਿਕੀ' ਫਿਲਮ ਦੇ ਗਾਣੇ ਅੱਜ ਵੀ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਦੇ ਹਨ। ਮਹੇਸ਼ ਭੱਟ ਦੁਆਰਾ ਨਿਰਦੇਸ਼ਤ ਅਤੇ ਗੁਲਸ਼ਨ ਕੁਮਾਰ ਦੁਆਰਾ ਨਿਰਮਿਤ, ਇਸ ਫਿਲਮ ਵਿੱਚ ਰਾਹੁਲ ਰਾਏ ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਫਿਲਮ ਰਾਹੀਂ ਰਾਤੋ-ਰਾਤ ਸਟਾਰ ਬਣੇ ਰਾਹੁਲ ਰਾਏ ਨੂੰ ਅੱਜ ਪਛਾਣਨਾ ਮੁਸ਼ਕਲ ਹੋ ਗਿਆ ਹੈ। ਹਾਲ ਹੀ ਵਿਚ ਫਿਲਮ ਦੇ ਮੁੱਖ ਅਦਾਕਾਰ ਰਾਹੁਲ ਰਾਏ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਵਰਸੋਵਾ, ਮੁੰਬਈ ਵਿੱਚ ਇੱਕ ਸੂਟਕੇਸ ਲੈ ਕੇ ਕਿਤੇ ਜਾਂਦੇ ਹੋਏ ਪੈਪਸ ਦੇ ਕੈਮਰੇ ਵਿੱਚ ਕੈਦ ਹੋ ਗਏ। 

ਇਹ ਵੀ ਪੜ੍ਹੋ: ਪੰਜਾਬੀ ਗਾਇਕ ਕਾਕਾ ਬਣਿਆ ਲਾੜਾ !

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

90 ਦੇ ਦਹਾਕੇ ਦੇ ਇਸ ਅਦਾਕਾਰ ਦਾ 36 ਸਾਲਾਂ ਵਿੱਚ ਲੁੱਕ ਪੂਰੀ ਤਰ੍ਹਾਂ ਬਦਲ ਗਿਆ ਹੈ। ਉਨ੍ਹਾਂ ਦੀ ਨਵੀਂ ਲੁੱਕ ਦੇਖ ਕੇ, ਕੁਝ ਲੋਕ ਉਨ੍ਹਾਂ ਨੂੰ ਪਹਿਲੀ ਨਜ਼ਰ ਵਿੱਚ ਪਛਾਣ ਨਹੀਂ ਸਕੇ। ਇੱਥੋਂ ਤੱਕ ਕਿ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਵੀ ਉਨ੍ਹਾਂ ਨੂੰ ਇੱਕ ਨਜ਼ਰ ਵਿੱਚ ਪਛਾਣਨਾ ਮੁਸ਼ਕਲ ਹੋ ਗਿਆ। ਵਾਇਰਲ ਵੀਡੀਓ ਵਿੱਚ, ਅਦਾਕਾਰ ਕਰੀਮ ਰੰਗ ਦੀ ਟੀ-ਸ਼ਰਟ ਅਤੇ ਡੈਨਿਮ ਜੀਨਸ ਪਹਿਨੇ ਹੱਥ ਵਿਚ ਸੂਟਕੇਸ ਫੜੀ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਲੰਬੇ ਵਾਲ ਰੱਖੇ ਹੋਏ ਹਨ।  ਦੱਸ ਦੇਈਏ ਕਿ ਇਸ ਫਿਲਮ ਨੇ ਰਾਹੁਲ ਰਾਏ ਨੂੰ ਬਹੁਤ ਪ੍ਰਸਿੱਧੀ ਦਿੱਤੀ। ਭਾਵੇਂ ਉਹ ਅੱਜ ਫਿਲਮਾਂ ਵਿੱਚ ਨਹੀਂ ਦਿਖਾਈ ਦਿੰਦੇ, ਇੱਕ ਸਮਾਂ ਸੀ ਜਦੋਂ ਉਹ ਬਾਲੀਵੁੱਡ ਦੇ ਚੋਟੀ ਦੇ ਸਿਤਾਰਿਆਂ ਵਿੱਚੋਂ ਇੱਕ ਸਨ। 

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੇ ਪਾਸ ਕੀਤੀ CBSE 10ਵੀਂ ਬੋਰਡ ਪ੍ਰੀਖਿਆ, ਜਾਣੋ ਕਿੰਨੇ ਅੰਕ ਕੀਤੇ ਪ੍ਰਾਪਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

cherry

Content Editor

Related News