ਬੋਲੀਪੱਲੀ ਤੇ ਬੈਰੀਏਂਟੋਸ ਦੀ ਜੋੜੀ ਫ੍ਰੈਂਚ ਓਪਨ ’ਚੋਂ ਬਾਹਰ
Thursday, May 29, 2025 - 02:52 PM (IST)

ਪੈਰਿਸ–ਭਾਰਤੀ ਖਿਡਾਰੀ ਰਿਤਵਿਕ ਬੋਲੀਪੱਲੀ ਦੀ ਗ੍ਰੈਂਡ ਸਲੈਮ ਦੇ ਮੁੱਖ ਡਰਾਅ ਵਿਚ ਪਹਿਲੀ ਜਿੱਤ ਦੀ ਭਾਲ ਜਾਰੀ ਰਹੇਗੀ ਕਿਉਂਕਿ ਉਸ ਨੂੰ ਤੇ ਉਸਦੇ ਕੋਲੰਬੀਆਈ ਜੋੜੀਦਾਰ ਨਿਕੋਲਸ ਬੈਰੀਏਂਟੋਸ ਨੂੰ ਬੁੱਧਵਾਰ ਨੂੰ ਇੱਥੇ ਫ੍ਰੈਂਚ ਓਪਨ ਪੁਰਸ਼ ਡਬਲਜ਼ ਦੇ ਪਹਿਲੇ ਦੌਰ ਵਿਚ ਸਿੱਧੇ ਸੈੱਟਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਕੈਨੇਡਾ ਦੇ ਗੈਬ੍ਰੀਏਲ ਡਾਇਲੋ ਤੇ ਬ੍ਰਿਟੇਨ ਦੇ ਜੈਕਬ ਫਰਨਲੇ ਨੇ ਸਿਰਫ 56 ਮਿੰਟ ਵਿਚ ਬੋਲੀਪੱਲੀ ਤੇ ਬੈਰੀਏਂਟੋਸ ਦੀ ਜੋੜੀ ’ਤੇ 6-0, 6-2 ਨਾਲ ਜਿੱਤ ਹਾਸਲ ਕੀਤੀ।