ਵਿਸ਼ਵ ਕੱਪ ਕੁਆਲੀਫਾਇਰ ਦੌਰਾਨ ਬੋਲੀਵੀਆ ਫੁੱਟਬਾਲ ਮਹਾਸੰਘ ਦਾ ਮੁਖੀ ਗ੍ਰਿਫਤਾਰ
Friday, Nov 13, 2020 - 11:18 PM (IST)

ਲਾ ਪਾਜ (ਬੋਲੀਵੀਆ)– ਬੋਲੀਵੀਆ ਦੇ ਜਾਂਚ ਅਧਿਕਾਰੀਆਂ ਨੇ ਇੱਥੇ ਦੱਖਣੀ ਅਮਰੀਕੀ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਦੌਰਾਨ ਦੇਸ਼ ਦੇ ਫੁੱਟਬਾਲ ਮਹਾਸੰਘ ਦੇ ਅੰਤ੍ਰਿਮ ਮੁਖੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਹੈ। ਮਾਰਕਸ ਰੋਡ੍ਰਿਗਜ਼ ਨੂੰ ਲਾ ਪਾਜ ਵਿਚ ਹਰਨਾਡੋ ਸਿਲੇਸ ਸਟੇਡੀਅਮ ਤੋਂ ਗ੍ਰਿਫਤਾਰ ਕੀਤਾ ਗਿਆ, ਜਿੱਥੇ ਬੋਲੀਵੀਆ ਮੈਚ ਖੇਡ ਰਿਹਾ ਸੀ। ਇਕੇਡਰ ਨੇ ਇਸ ਮੈਚ ਵਿਚ ਬੋਲੀਵੀਆ ਨੂੰ 3-2 ਨਾਲ ਹਰਾਇਆ।
ਸਥਾਨਕ ਮੀਡੀਆ ਨੇ ਵੀਡੀਓ ਜਾਰੀ ਕੀਤੀ, ਜਿਸ ਵਿਚ ਦਿਖਾਇਆ ਗਿਆ ਕਿ ਹਾਫ ਦੇ ਸਮੇਂ ਦੌਰਾਨ ਪੁਲਸ ਕਰਮਚਾਰੀ ਰੋਡ੍ਰਿਗਜ਼ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਹਨ।