ਬੋਰਡ ਸਕੱਤਰ ਨਹੀਂ, ਚੋਣ ਕਮੇਟੀ ਦਾ ਮੁਖੀ ਬੁਲਾਵੇਗਾ ਚੋਣ ਮੀਟਿੰਗਾਂ
Friday, Jul 19, 2019 - 03:13 AM (IST)

ਨਵੀਂ ਦਿੱਲੀ— ਸੁਪਰੀਮ ਕੋਰਟ ਵਲੋਂ ਨਿਯੁਕਤ ਲੋਢਾ ਕਮੇਟੀ ਦੇ ਸੁਧਾਰਾਂ ਨੂੰ ਲਾਗੂ ਕਰਨ ਦੀ ਦਿਸ਼ਾ ਵਿਚ ਅਧਿਕਾਰੀਆਂ ਦੀ ਕਮੇਟੀ (ਸੀ. ਓ. ਏ.) ਨੇ ਵੀਰਵਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਹੁਣ ਬੀ. ਸੀ. ਸੀ. ਆਈ. ਸਕੱਤਰ ਨਹੀਂ ਸਗੋਂ ਚੋਣ ਕਮੇਟੀ ਦਾ ਮੁਖੀ ਚੋਣ ਸੰਬੰਧੀ ਮੀਟਿੰਗਾਂ ਦੀ ਅਗਵਾਈ ਕਰੇਗਾ। ਵਿਦੇਸ਼ ਦੌਰਿਆਂ ਲਈ ਮੀਟਿੰਗਾਂ ਪ੍ਰਸ਼ਾਸਨਿਕ ਮੈਨੇਜਮੈਂਟ ਬੁਲਾਏਗਾ। ਨਿਰਦੇਸ਼ਾਂ ਵਿਚ ਸਾਫ ਤੌਰ 'ਤੇ ਕਿਹਾ ਗਿਆ ਹੈ ਕਿ ਹੁਣ ਤੋਂ ਸਕੱਤਰ ਕਿਸੇ ਵੀ ਚੋਣ ਮੀਟਿੰਗ ਵਿਚ ਹਿੱਸਾ ਨਹੀਂ ਲਵੇਗਾ ਅਤੇ ਨਾ ਹੀ ਉਸਦੀ ਸਹਿਮਤੀ ਦੀ ਲੋੜ ਟੀਮ ਵਿਚ ਬਦਲ ਨੂੰ ਮਨਜ਼ੂਰੀ ਦੇਣ ਲਈ ਹੋਵੇਗੀ। ਪੁਰਾਣੇ ਸੰਵਿਧਾਨ ਦੇ ਤਹਿਤ ਚੋਣ ਕਮੇਟੀ ਸੱਕਤਰ ਦੇ ਅਧਿਕਾਰ ਖੇਤਰ ਵਿਚ ਆਉਂਦੀ ਸੀ ਪਰ ਇਸ ਫੈਸਲੇ ਤੋਂ ਬਾਅਦ ਸਕੱਤਰ ਦੇ ਅਧਿਕਾਰ ਸੀਮਤ ਰਹਿ ਜਾਣਗੇ।