ਬਿਰੇਂਦਰ ਲਾਕੜਾ ਨੇ ਦੱਸਿਆ ਜਿੱਤ ਦਾ ਇਹ ਮੂਲ ਮੰਤਰ

03/15/2020 10:10:48 AM

ਸਪੋਰਟਸ ਡੈਸਕ— ਭਾਰਤੀ ਹਾਕੀ ਟੀਮ ਦੇ ਖਿਡਾਰੀ ਬਿਰੇਂਦਰ ਲਾਕੜਾ ਨੇ ਕਿਹਾ ਕਿ ਚੰਗੇ ਡਿਫੈਂਸ ਨਾਲ ਮੈਚਾਂ ਨੂੰ ਜਿੱਤਿਆ ਜਾ ਸਕਦਾ ਹੈ ਤੇ ਇਸ ਨਾਲ ਟੂਰਨਾਮੈਂਟ ਨੂੰ ਵੀ ਜਿੱਤਣ ਵਿਚ ਮਦਦ ਮਿਲਦੀ ਹੈ। ਲਾਕੜਾ ਕੋਚ ਗ੍ਰਾਹਮ ਰੀਡ ਦਾ ਸਮਰਥਨ ਕਰ ਰਹੇ ਸਨ ਜੋ ਮਜ਼ਬੂਤ ਡਿਫੈਂਸ ਦੇ ਪੱਖ ਵਿਚ ਰਹਿੰਦੇ ਹਨ। ਰੀਡ ਨੇ ਕਿਹਾ ਸੀ ਕਿ ਹਮਲਾਵਰ ਹਾਕੀ ਤੋਂ ਇਲਾਵਾ ਮਜ਼ਬੂਤ ਡਿਫੈਂਸ ਨਾਲ ਟੀਮਾਂ ਟੂਰਨਾਮੈਂਟ ਜਿੱਤ ਸਕਦੀਆਂ ਹਨ। ਲਾਕੜਾ ਨੇ ਕਿਹਾ ਕਿ ਹਮਲਾਵਰ ਹਾਕੀ ਨਾਲ ਤੁਸੀਂ ਗੋਲ ਕਰ ਸਕਦੇ ਹੋ ਤੇ ਇਹ ਟੀਮ ਦੇ ਖੇਡਣ ਦਾ ਤਰੀਕਾ ਹੋ ਸਕਦਾ ਹੈ ਪਰ ਕੋਚ ਟੀਮ ਦੇ ਡਿਫੈਂਸ ਨੂੰ ਲੈ ਕੇ ਪੂਰੀ ਤਰ੍ਹਾਂ ਸਪੱਸ਼ਟ ਹਨ ਤੇ ਉਹ ਟੀਮ ਦਾ ਮਜ਼ਬੂਤ ਡਿਫੈਂਸ ਚਾਹੁੰਦੇ ਹਨ। ਭਾਰਤ ਨੇ ਪਿਛਲੇ ਮਹੀਨੇ ਐੱਫਆਈਐੱਚ ਹਾਕੀ ਪ੍ਰੋ ਲੀਗ ਵਿਚ ਹਮਲਾਵਰ ਅੰਦਾਜ਼ ਵਿਚ ਮੈਚ ਖੇਡੇ ਸਨ ਤੇ ਇਸ ਦੌਰਾਨ ਟੀਮ ਨੇ ਆਸਟ੍ਰੇਲੀਆ ਤੇ ਬੈਲਜੀਅਮ ਵਰਗੀਆਂ ਮਜ਼ਬੂਤ ਟੀਮਾਂ ਨੂੰ ਹਰਾਇਆ ਸੀ।


Tarsem Singh

Content Editor

Related News