ਬਿਲੀ ਜੀਨ ਕਿੰਗ ਕੱਪ : Iga Swiatek ਨੇ ਪੋਲੈਂਡ ਨੂੰ ਫਾਈਨਲ 'ਚ ਪਹੁੰਚਾਇਆ
Monday, Apr 18, 2022 - 01:37 AM (IST)
ਲੰਡਨ- ਚੋਟੀ ਰੈਂਕਿੰਗ ਖਿਡਾਰੀ ਇੰਗਾ ਸਵਿਏਤੇਕ ਨੇ ਪਹਿਲੀ ਵਾਰ ਪੋਲੈਂਡ ਨੂੰ ਬਿਲੀ ਜੀਨ ਕਿੰਗ (ਬੀ. ਜੇ. ਕੇ) ਟੈਨਿਸ ਕੱਪ ਦੇ ਫਾਈਨਲ 'ਚ ਪਹੁੰਚਾਇਆ। ਪੋਲੈਂਡ ਦੇ ਨਾਲ ਪਹਿਲੀ ਵਾਰ ਇਟਲੀ ਅਤੇ ਕਜ਼ਾਕਿਸਤਾਨ ਨੇ ਵੀ ਫਾਈਨਲ ਵਿਚ ਜਗ੍ਹਾ ਬਣਾਈ। ਹੋਰ ਜੇਤੂਆਂ ਵਿਚ 2011 ਤੋਂ ਬਾਅਦ 6 ਵਾਰ ਦਾ ਜੇਤੂ ਚੈੱਕ ਗਣਰਾਜ, ਸਪੇਨ, ਕੈਨੇਡਾ ਅਤੇ ਅਮਰੀਕਾ ਸ਼ਾਮਿਲ ਹੈ। ਫਾਈਨਲਸ ਨਵੰਬਰ 'ਚ ਖੇਡੇ ਜਾਣੇ ਹਨ, ਜਿਸ ਦੇ ਲਈ ਸਥਾਨ ਦਾ ਐਲਾਨ ਅਜੇ ਵੀ ਬਾਕੀ ਹੈ।
ਇਹ ਖ਼ਬਰ ਪੜ੍ਹੋ- ਪੰਜਾਬ ਦੇ ਵਿਰੁੱਧ ਭੁਵਨੇਸ਼ਵਰ ਨੇ ਬਣਾਇਆ ਇਹ ਰਿਕਾਰਡ, ਇਨ੍ਹਾਂ ਗੇਂਦਬਾਜ਼ਾਂ ਨੂੰ ਛੱਡਿਆ ਪਿੱਛੇ
ਸਵਿਏਤੇਕ ਨੇ ਪਹਿਲੇ ਉਲਟ ਸਿੰਗਲਜ਼ ਵਿਚ ਰੋਮਾਨੀਆ ਦੀ ਆਂਦ੍ਰੀਆ ਪ੍ਰਿਸਾਕਾਰੀਓ 'ਤੇ 6-0, 6-0 ਦੀ ਜਿੱਤ ਪੋਲੈਂਡ ਨੂੰ ਅਜੇਤੂ ਬੜ੍ਹਤ ਦਿਵਾ ਦਿੱਤੀ। ਸਵਿਏਤੇਕ ਦੀ ਇਹ ਲਗਾਤਾਰ 19ਵੇਂ ਮੈਚ 'ਚ ਜਿੱਤ ਸੀ, ਜਿਸ 'ਚ 2 ਉਨ੍ਹਾਂ ਨੇ ਐਸ਼ ਬਾਰਟੀ ਦੇ ਸੰਨਿਆਸ ਲੈਣ ਤੋਂ ਬਾਅਦ ਦੁਨੀਆ ਦੀ ਨੰਬਰ ਇਕ ਖਿਡਾਰੀ ਬਣਨ ਤੋਂ ਬਾਅਦ ਜਿੱਤੇ ਹਨ। ਪੋਲੈਂਡ ਨੇ ਅੰਤ ਵਿਚ 4-0 ਨਾਲ ਜਿੱਤ ਦਰਜ ਕੀਤੀ।
ਇਹ ਖ਼ਬਰ ਪੜ੍ਹੋ- Ash Barty ਦੇ ਸੰਨਿਆਸ ਕਾਰਨ ਆਸਟਰੇਲੀਆਈ ਟੈਨਿਸ ਨੂੰ ਲੱਖਾਂ ਡਾਲਰ ਦਾ ਘਾਟਾ
ਕੈਮਿਲਾ ਜਿਓਰਜੀ ਨੇ ਇਟਲੀ ਦੇ ਲਈ ਅਲਘੇਰੋ 'ਚ ਫਰਾਂਸ ਦੇ ਵਿਰੁੱਧ ਤੀਜਾ ਫੈਸਲਾਕੁੰਨ ਬਿੰਦੂ ਦਿਵਾਇਆ। ਜਿਓਰਜੀ ਨੇ ਹਾਰਮੋਨੀ ਟੈਨ ਨੂੰ 6-2, 6-0 ਨਾਲ ਹਰਾਇਆ। ਇਟਲੀ ਦੀ ਕਪਤਾਨ ਤਾਥਿਆਨਾ ਗਾਰਬਿਨ ਨੇ ਕਿਹਾ ਕਿ ਅਸੀਂ ਖੁਸ਼ ਹੀ ਨਹੀਂ ਬਲਕਿ 7ਵੇਂ ਆਸਮਾਨ 'ਤੇ ਹੈ। ਫਰਾਂਸ ਨੂੰ 2019 ਫਾਈਨਲ ਦੇ ਬਾਅਦ ਲਗਾਤਾਰ ਤੀਜੇ ਮੁਕਾਬਲੇ ਵਿਚ ਹਾਰ ਮਿਲੀ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।