ਸਾਲ 2017 ਦੇ ਸਭ ਤੋਂ ਵੱਡੇ ਵਿਵਾਦ, ਕ੍ਰਿਕਟ ਜਗਤ ਹੋਇਆ ਸ਼ਰਮਸਾਰ

Wednesday, Dec 27, 2017 - 08:23 PM (IST)

ਸਾਲ 2017 ਦੇ ਸਭ ਤੋਂ ਵੱਡੇ ਵਿਵਾਦ, ਕ੍ਰਿਕਟ ਜਗਤ ਹੋਇਆ ਸ਼ਰਮਸਾਰ

ਨਵੀਂ ਦਿੱਲੀ—ਕ੍ਰਿਕਟ ਮੈਦਾਨ 'ਤੇ ਅਕਸਰ ਹੀ ਕਈ ਘਟਨਾਵਾਂ ਘਟਦੀਆਂ ਰਹਿੰਦੀਆਂ ਹਨ ਜੋ ਕ੍ਰਿਕਟ ਇਤਿਹਾਸ 'ਚ ਆਪਣੀ ਛਾਪ ਛੱਡ ਜਾਂਦੀਆਂ ਹਨ ਜੋ ਕਿ ਬਹੁਤ ਸ਼ਰਮਨਾਕ ਹੁੰਦੀਆਂ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੈਦਾਨ ਅੰਦਰ ਅਤੇ ਬਾਹਰ ਕਈ ਅਜਿਹੇ ਵਿਵਾਦ ਹੋਏ ਜਿਸ ਦੀ ਵਜ੍ਹਾ ਤੋਂ ਇਸ ਖੇਡ ਨੂੰ ਸ਼ਰਮਸ਼ਾਰ ਹੋਣ ਪਿਆ। 
ਆਓ ਜਾਣਦੇ ਹਾਂ ਇਸ ਸਾਲ ਦੇ 5 ਅਜਿਹੇ ਵਿਵਾਦ ਜਿਸ ਦੀ ਚਰਚਾ ਸ਼ਰੇਆਮ ਰਹੀ। 


ਡੀ.ਆਰ.ਐੱਸ. ਵਿਵਾਦ


ਜਦੋਂ ਇਸ ਸਾਲ ਦੀ ਸ਼ੁਰੂਆਤ 'ਚ ਟੈਸਟ ਸੀਰੀਜ਼ ਲਈ ਆਸਟਰੇਲੀਆਈ ਟੀਮ ਭਾਰਤੀ ਦੌਰੇ 'ਤੇ ਆਈ ਤਦ ਹਮੇਸ਼ਾ ਦੀ ਇਨ੍ਹਾਂ ਦੋਵਾਂ ਵਿਚਾਲੇ ਸੀਰੀਜ਼ ਵਿਵਾਦ ਵਾਲੀ ਰਹੀ। ਦੂਜੇ ਟੈਸਟ ਮੈਚ ਦੌਰਾਨ ਆਸਟਰੇਲੀਆ ਦੇ ਕਪਤਾਨ ਸਮਿਥ ਨੂੰ ਅੰਪਾਇਰ ਨੇ ਐੱਲ.ਬੀ.ਡਬਲਿਊ. ਆਊਟ ਦਿੱਤਾ ਪਰ ਉਹ ਡੀ.ਆਰ.ਐੱਸ. ਲਈ ਡੇਸਿੰਗ ਰੂਮ ਦੀ ਮਦਦ ਲੈਣ ਲੱਗੇ। ਸਮਿਥ ਨੂੰ ਅਜਿਹਾ ਕਰਦੇ ਦੇਖ ਕੋਹਲੀ ਆਪਣਾ ਆਪਾ ਖੋ ਬੈਠੇ ਅਤੇ ਕੋਹਲੀ-ਸਮਿਥ ਵਿਚਾਲੇ ਬਹਿਸ ਹੋਣ ਲੱਗੀ। ਮੀਡੀਆ ਸਾਹਮਣੇ ਸਮਿਥ ਨੇ ਕਿਹਾ ਕਿ ਮੈਚ ਦੌਰਾਨ Brain Fade ਹੋਣ ਦੀ ਵਜ੍ਹਾ ਤੋਂ ਉਨਾਂ ਤੋਂ ਇਹ ਗਲਤੀ ਹੋ ਗਈ, ਉੱਥੇ ਹੀ ਕਪਤਾਨ ਕੋਹਲੀ ਨੇ ਸਮਿਥ ਤੇ ਧੋਖਾਧੜੀ ਦਾ ਦੋਸ਼ ਲਗਾਇਆ।


ਕੋਹਲੀ-ਕੁੰਬਲੇ ਵਿਵਾਦ


ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਸਾਬਕਾ ਕੋਚ ਅਨਿਲ ਕੁੰਬਲੇ ਦੇ ਵਿਵਾਦ ਨੇ ਇਸ ਸਾਲ ਸਭ ਤੋਂ ਜ਼ਿਆਦਾ ਸੁਰਖੀਆਂ ਬਟੋਰੀਆਂ। ਵਿਰਾਟ-ਕੁੰਬਲੇ ਵਿਚਾਲੇ ਵਿਵਾਦ ਇੰਨਾ ਵੱਧ ਗਿਆ ਸੀ ਕਿ ਕੁੰਬਲੇ ਨੇ ਭਾਰਤੀ ਟੀਮ  ਦੇ ਮੁੱਖ ਕੋਚ ਦੇ ਅਹੁਦੇ ਤੋਂ ਅਸਤੀਫਾ ਤਕ ਦੇ ਦਿੱਤਾ ਸੀ। ਦਰਅਸਲ ਵਿਵਾਦ ਨੇ ਅੱਗ ਫੜਨੀ ਸ਼ੁਰੂ ਕਰ ਦਿੱਤੀ ਜਦੋਂ ਚੈਂਪੀਅਨ ਟਰਾਫੀ ਦੌਰਾਨ ਬੀ.ਸੀ.ਸੀ.ਆਈ. ਨੇ ਕੋਚ ਅਹੁਦੇ ਲਈ ਅਰਜ਼ੀਆਂ ਮੰਗਵਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਸਮੇਂ ਤਕ ਕੁੰਬਲੇ ਭਾਰਤੀ ਟੀਮ ਦੇ ਮੁੱਖ ਕੋਚ ਸਨ ਅਤੇ ਉਨ੍ਹਾਂ ਦੇ ਕਾਰਜਕਾਲ ਨੂੰ ਵੈਸਟਇੰਡੀਜ਼ ਦੌਰੇ ਤਕ ਵੱਧਾ ਦਿੱਤਾ ਗਿਆ ਸੀ, ਪਰ ਕਪਤਾਨ ਕੋਹਲੀ ਰਵੀ ਸ਼ਾਸਤਰੀ ਨੂੰ ਟੀਮ ਦਾ ਮੁੱਖ ਕੋਚ ਬਣਵਾਉਣਾ ਚਾਹੁੰਦੇ ਸੀ। ਅਜਿਹੇ 'ਚ ਕੁੰਬਲੇ ਨੇ ਚੈਂਪੀਅਨ ਟਰਾਫੀ ਤੋਂ ਬਆਦ ਕੋਚ ਅਹੁਦੇ ਨੂੰ ਛੱਡਣਾ ਹੀ ਬਿਹਤਰ ਸਮਝਿਆ। 


ਸਟੋਕਸ ਕੁੱਟ-ਮਾਰ ਵਿਵਾਦ


ਵੈਸਟਇੰਡੀਜ਼ ਖਿਲਾਫ ਸੀਰੀਜ਼ ਦੌਰਾਨ ਇੰਗਲੈਂਡ ਦੇ ਬੈਨ ਸਟੋਕਸ ਦਾ ਇਕ ਵੀਡੀਓ ਸਾਹਮਣੇ ਆਇਆ, ਜਿਸ 'ਚ ਉਹ ਬ੍ਰਿਸਟਲ ਦੇ ਇਕ ਪੱਬ ਦੇ ਬਾਹਰ ਕੁੱਟ-ਮਾਰ ਕਰਦੇ ਹੋਏ ਨਜ਼ਰ ਆ ਰਹੇ ਸਨ। ਵੀਡੀਓ ਦੇ ਵਾਇਰਲ ਹੁੰਦੇ ਹੀ ਸਟੋਕਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਬਾਅਦ 'ਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਪਰ ਇਸ ਮਾਮਲੇ ਦੇ ਚੱਲਦੇ ਸਟੋਕਸ ਨੂੰ ਏਸ਼ੇਜ਼ ਲਈ ਆਸਟਰੇਲੀਆ ਜਾਣ ਵਾਲੀ ਇੰਗਲੈਂਡ ਟੀਮ ਤੋਂ ਬਾਹਰ ਕਰ ਦਿੱਤਾ।


ਤੌਲੀਆਂ ਵਿਵਾਦ


ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਧਾਕੜ ਬੱਲੇਬਾਜ਼ ਕ੍ਰਿਸ ਗੇਲ ਦਾ ਵਿਵਾਦਾਂ ਨਾਲ ਪੁਰਾਣਾ ਸੰਬੰਧ ਹੈ। ਸਾਲ 2017 'ਚ ਇਕ ਮਸਾਜ ਥੇਰੇਪਿਸਟ ਨੇ ਉਨ੍ਹਾਂ 'ਤੇ ਦੋਸ਼ ਲਗਾਇਆ ਕਿ ਉਸ ਨੇ ਕੈਰੇਬੀਆਈ ਖਿਡਾਰੀ ਨੇ ਉਸ ਦੇ ਸਾਹਮਣੇ ਆਪਣਾ ਤੌਲੀਆਂ ਉਤਾਰ ਦਿੱਤਾ ਸੀ।


ਸਮੌਗ ਵਿਵਾਦ


ਸ਼੍ਰੀਲੰਕਾ ਟੀਮ 2017 ਦੇ ਆਖਰ 'ਚ ਜਦੋਂ ਭਾਰਤ ਦੌਰੇ 'ਤੇ ਆਈ ਤਾਂ ਵਿਵਾਦਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਨਾਗਪੁਰ ਟੈਸਟ ਹਾਰਨ ਤੋਂ ਬਾਅ ਜਦੋਂ ਸ਼੍ਰੀਲੰਕਾ ਟੀਮ ਦਿੱਲੀ ਪਹੁੰਚੀ ਤਾਂ ਉਨ੍ਹਾਂ ਦੇ ਖਿਡਾਰੀ ਮਾਸਕ ਪਾ ਕੇ ਮੈਦਾਨ 'ਤੇ ਉਤਰੇ। ਇੰਨਾ ਹੀ ਨਹੀਂ ਮਹਿਮਾਨ ਟੀਮ ਨੇ ਪ੍ਰਦੂਸ਼ਣ ਦੀ ਸ਼ਿਕਾਇਤ ਤਕ 2 ਵਾਰ ਮੈਚ ਵੀ ਰੁਕਵਾਇਆ, ਜਿਸ ਤੋਂ ਬਾਅਦ ਕਪਤਾਨ ਕੋਹਲੀ ਨੇ ਪ੍ਰੇਸ਼ਾਨ ਹੋ ਕੇ ਪਾਰੀ ਐਲਾਨ ਕਰ ਦਿੱਤੀ।


Related News