''ਪੰਜਾਬ ਬਚਾਓ'' ਰੈਲੀ ''ਚ ਸੁਖਬੀਰ ਬਾਦਲ ਦੇ ਵੱਡੇ ਐਲਾਨ, ਪੰਜਾਬ ਸਰਕਾਰ ''ਤੇ ਸਾਧਿਆ ਨਿਸ਼ਾਨਾ (ਵੀਡੀਓ)
Tuesday, Mar 24, 2026 - 05:22 PM (IST)
ਮਾਨਸਾ : ਮਾਨਸਾ ਵਿਖੇ 'ਪੰਜਾਬ ਬਚਾਓ' ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਰਕਾਰਾਂ ਨੇ ਪੰਜਾਬ ਲਈ ਕੁੱਝ ਨਹੀਂ ਕੀਤਾ। ਪੰਜਾਬ 'ਚ 22 ਸਾਲ ਬਾਦਲ ਸਾਹਿਬ ਦੀ ਸਰਕਾਰ ਰਹੀ ਅਤੇ ਸਭ ਕੁੱਝ ਜੋ ਪੰਜਾਬ 'ਚ ਬਣਿਆ ਹੈ, ਉਹ ਉਨ੍ਹਾਂ ਦੀ ਦੇਣ ਹੈ ਪਰ ਦਿੱਲੀ ਵਾਲੀਆਂ ਪਾਰਟੀਆਂ ਇੱਥੇ ਰਾਜ ਕਰਨ ਲਈ ਆਉਂਦੀਆਂ ਹਨ। ਜੋ ਪਰਿਵਾਰ ਅਕਾਲੀ ਦਲ ਦਾ ਤੁਹਾਡੇ ਨਾਲ ਹੋ ਸਕਦਾ ਹੈ, ਕੀ ਮੋਦੀ ਸਾਹਿਬ ਦਾ ਹੋ ਸਕਦਾ ਹੈ ਜਾਂ ਰਾਹੁਲ ਗਾਂਧੀ ਦਾ ਹੋ ਸਕਦਾ ਹੈ। ਇਹ ਤਾਂ ਸਾਰੇ ਪੰਜਾਬ ਨੂੰ ਲੁੱਟਣ ਆਉਂਦੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ 10 ਸਾਲ ਅਸੀਂ ਹੀ ਬ੍ਰੇਕ ਲਾ ਦਿੱਤੀ ਅਤੇ ਜੇਕਰ ਇਹ 10 ਸਾਲ ਖ਼ਰਾਬ ਨਾ ਹੁੰਦੇ ਤਾਂ ਤੁਸੀਂ ਮਾਨਸਾ ਜ਼ਿਲ੍ਹੇ ਨੂੰ ਪਛਾਣ ਨਹੀਂ ਸਕਣਾ ਸੀ ਪਰ ਕੋਈ ਗੱਲ ਨਹੀਂ, ਹੁਣ ਅਸੀਂ ਪੰਜਾਬ ਨੂੰ ਬਚਾਉਣਾ ਹੈ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਖ਼ਤਮ ਹੋਈ ਆਹ ਮੁਫ਼ਤ ਸਹੂਲਤ, ਹੁਣ FIR ਦੀ ਕਾਪੀ ਡਾਊਨਲੋਡ ਕਰਨ ਲਈ...
ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਭਾਸ਼ਣ 'ਚ ਕਹਿ ਰਹੇ ਸਨ ਕਿ 5 ਸਾਲ ਮੈਨੂੰ ਹੋਰ ਦਿਓ, ਚੰਨੀ ਕਹਿੰਦਾ ਮੈਨੂੰ ਮੁੱਖ ਮੰਤਰੀ ਬਣਾ ਦਿਓ। ਜੇਕਰ ਪੰਜਾਬ ਦਾ ਵਿਕਾਸ ਕਰਨਾ ਹੈ ਤਾਂ ਫਿਰ ਅਕਾਲੀ ਦਲ ਪੰਜਾਬੀਆਂ ਦੀ ਸੇਵਾ 'ਚ ਹਾਜ਼ਰ ਹੈ। ਉਨ੍ਹਾਂ ਕਿਹਾ ਕਿ ਅਸੀਂ ਜੋ ਵੀ ਕਹਾਂਗੇ, ਉਸ ਨੂੰ ਸਰਕਾਰ ਆਉਣ 'ਤੇ ਪੂਰਾ ਕਰਾਂਗੇ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਵਿਦੇਸ਼ਾਂ ਵੱਲ ਭੱਜ ਰਹੇ ਹਨ ਅਤੇ ਉੱਥੇ ਧੱਕੇ ਖਾ ਰਹੇ ਹਨ। ਸਾਡੀ ਸਰਕਾਰ ਬਣਨ 'ਤੇ ਅਸੀਂ ਇੱਥੇ ਇੰਡਸਟਰੀ ਲੈ ਕੇ ਆਵਾਂਗੇ। ਨੌਕਰੀਆਂ ਉਸ ਨੌਜਵਾਨ ਨੂੰ ਮਿਲਣਗੀਆਂ, ਜਿਸ ਨੌਜਵਾਨ 'ਚ ਕੋਈ ਕਲਾ ਹੋਵੇਗੀ। ਉਨ੍ਹਾਂ ਕਿਹਾ ਕਿ ਇੱਥੇ ਵਰਲਡ ਸਕਿੱਲ ਯੂਨੀਵਰਸਿਟੀ ਖੋਲ੍ਹੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵਿਭਾਗ ਦੀ ਨਵੀਂ ਭਵਿੱਖਬਾਣੀ, ਜਾਣੋ ਅਗਲੇ ਦਿਨਾਂ ਦੌਰਾਨ ਕਿਹੋ ਜਿਹਾ ਰਹੇਗਾ
ਇਸ 'ਚ ਇਕ ਲੱਖ ਬੱਚੇ ਨੂੰ ਇਕ ਸਾਲ 'ਚ ਹੁਨਰ ਸਿਖਾਇਆ ਜਾਵੇਗਾ ਅਤੇ ਇਸ ਦੇ ਲਈ ਸਾਡੀ ਗੱਲਬਾਤ ਹੋ ਗਈ ਹੈ। 6-6 ਮਹੀਨੇ ਦੇ ਕੋਰਸ ਹੋਣਗੇ, ਜਿਸ ਦਾ ਨੌਜਵਾਨਾਂ ਨੂੰ ਵੱਡਾ ਫ਼ਾਇਦਾ ਮਿਲੇਗਾ। ਇਸ ਤੋਂ ਬਾਅਦ ਜੇਕਰ ਕਿਸੇ ਨੇ ਕੰਮ ਸ਼ੁਰੂ ਕਰਨਾ ਹੈ ਤਾਂ 10 ਲੱਖ ਰੁਪਏ ਦਾ ਨੌਜਵਾਨਾਂ ਨੂੰ ਕਰਜ਼ਾ ਦਿੱਤਾ ਜਾਵੇਗਾ ਅਤੇ ਇਸ 'ਤੇ ਕੋਈ ਵਿਆਜ ਨਹੀਂ ਹੋਵੇਗਾ। ਪਹਿਲੇ ਤਿੰਨ ਸਾਲ ਕੋਈ ਪੈਸਾ ਨਹੀਂ ਦੇਣਾ ਪਵੇਗਾ। ਇਸ ਤੋਂ ਇਲਾਵਾ ਇੰਡਸਟਰੀ ਲਾਉਣ ਲਈ ਅਸੀਂ ਸਪੈਸ਼ਲ ਪੈਕੇਜ ਦੇਵਾਂਗੇ। ਇਨ੍ਹਾਂ ਇੰਡਸਟਰੀਆਂ 'ਚ 75 ਫ਼ੀਸਦੀ ਬੱਚੇ ਕਾਰੋਬਾਰੀਆਂ ਨੂੰ ਪੰਜਾਬ ਦੇ ਰੱਖਣੇ ਪੈਣਗੇ। ਇਸ ਦੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣਗੇ। ਉਨ੍ਹਾਂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਬਾਦਲ ਸਾਹਿਬ ਦੀ ਯਾਦ 'ਚ ਧੀਆਂ ਨੂੰ ਸ਼ਗਨ ਸਕੀਮ ਦਾ ਇਕ ਲੱਖ ਰੁਪਿਆ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਤੋਂ ਸਿਵਾਏ ਪੰਜਾਬ ਨੂੰ ਬਚਾਉਣ ਦਾ ਕੋਈ ਚਾਰਾ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
