ਵੱਡੀ ਖ਼ਬਰ ; ਭਿਆਨਕ ਹਾਦਸੇ ''ਚ ਮਸ਼ਹੂਰ ਕ੍ਰਿਕਟਰ ਦੀ ਹੋਈ ਮੌਤ
Sunday, Aug 24, 2025 - 02:02 PM (IST)

ਸਪੋਰਟਸ ਡੈਸਕ- ਜੰਮੂ-ਕਸ਼ਮੀਰ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਵਾਪਰੇ ਇਕ ਭਿਆਨਕ ਹਾਦਸੇ 'ਚ ਇਕ ਨੌਜਵਾਨ ਕ੍ਰਿਕਟਰ ਦੀ ਦਰਦਨਾਕ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ 20 ਅਗਸਤ ਨੂੰ ਸੂਬੇ ਦੇ ਪੁੰਛ 'ਚ ਵਾਪਰਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਨੌਜਵਾਨ ਕ੍ਰਿਕਟਰ ਫਰੀਦ ਹੁਸੈਨ ਇਕ ਬਾਈਕ 'ਤੇ ਜਾ ਰਿਹਾ ਸੀ ਤਾਂ ਅਚਾਨਕ ਸੜਕ ਦੇ ਇਸ ਪਾਸੇ ਖੜ੍ਹੀ ਗੱਡੀ ਦੇ ਡਰਾਈਵਰ ਨੇ ਉਸ ਦਾ ਦਰਵਾਜ਼ਾ ਖੋਲ੍ਹ ਦਿੱਤਾ, ਜਿਸ 'ਚ ਫਰੀਦ ਦੀ ਬਾਈਕ ਟਕਰਾ ਗਈ ਤੇ ਉਹ ਜ਼ਮੀਨ 'ਤੇ ਜਾ ਡਿੱਗਾ।
⚡ J&K: Poonch cricketer Fareed Khan dies in tragic accident after car door suddenly opens, hitting his bike
— OSINT Updates (@OsintUpdates) August 23, 2025
https://t.co/prS4iJbiMg
ਹਾਦਸੇ ਮਗਰੋਂ ਉਸ ਨੂੰ ਤੁਰੰਤ ਗੰਭੀਰ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ। ਉਹ ਆਪਣੇ ਸ਼ੌਂਕ ਤੇ ਆਪਣੇ ਹੁਨਰ ਨਾਲ ਇਲਾਕੇ 'ਚ ਕਾਫ਼ੀ ਮਸ਼ਹੂਰ ਖਿਡਾਰੀ ਸੀ, ਜਿਸ ਦੀ ਮੌਤ ਮਗਰੋਂ ਇਲਾਕੇ 'ਚ ਸੋਗ ਦਾ ਮਾਹੌਲ ਛਾ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਸਭ ਤੋਂ ਵੱਡੇ ਧਾਕੜਾਂ 'ਚ ਸ਼ੁਮਾਰ ਭਾਰਤੀ ਬੱਲੇਬਾਜ਼ ਨੇ ਅਚਾਨਕ ਕਰ'ਤਾ ਸੰਨਿਆਸ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e