ਮੈਚ ਹਾਰ ਕੇ ਵੀ ਖੁਸ਼ ਦਿਖੇ ਭੁਵੀ, ਕਿਹਾ- ਅਸੀਂ ਜੋ ਸਿੱਖਿਆ ਅੱਗੇ ਕੰਮ ਆਵੇਗਾ

04/09/2019 12:44:09 AM

ਜਲੰਧਰ— ਮੋਹਾਲੀ ਦੇ ਮੈਦਾਨ 'ਤੇ ਕਿੰਗਜ਼ ਇਲੈਵਨ ਪੰਜਾਬ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਉਣ ਤੋਂ ਬਾਅਦ ਹੈਦਰਾਬਾਦ ਦੇ ਕਪਤਾਨ ਭੁਵਨੇਸ਼ਵਰ ਕੁਮਾਰ ਬਹੁਤ ਖੁਸ਼ ਦਿਖੇ। ਉਨ੍ਹਾਂ ਨੇ ਮੈਚ ਤੋਂ ਬਾਅਦ ਕਿਹਾ ਕਿ ਜਿਹੜੀਆਂ ਯੋਜਨਾਵਾਂ ਚੱਲ ਰਹੀਆਂ ਸਨ, ਅਸੀਂ ਉਸ 'ਤੇ ਬਹੁਤ ਹੱਦ ਤਕ ਕਾਮਯਾਬ ਵੀ ਰਹੇ ਹਾਂ। ਭੁਵਨੇਸ਼ਵਰ ਨੇ ਕਿਹਾ ਕਿ ਬੇਸ਼ੱਕ ਇਹ ਮੁਕਾਬਲਾ ਸਖਤ ਸੀ ਪਰ ਜਿਸ ਤਰ੍ਹਾਂ ਨਾਲ ਅਸੀਂ ਤਰੇਲ 'ਚ ਗੇਂਦਬਾਜ਼ੀ ਕੀਤੀ, ਉਸ ਨਾਲ ਮੈਂ ਬਹੁਤ ਖੁਸ਼ ਹਾਂ। ਯਾਰਕਸ ਤੇ ਹੌਲੀ ਗੇਂਦਾਂ ਸੁੱਟਣ ਸਮੇਂ ਤਰੇਲ ਦਾ ਖਾਸ ਧਿਆਨ ਰੱਖਣਾ ਹੁੰਦਾ ਹੈ। ਵਧੀਆ ਲੱਗਾ ਕਿ ਅਸੀਂ ਇਸ 'ਚ ਸਫਲ ਰਹੇ।
ਭੁਵਨੇਸ਼ਵਰ ਨੇ ਕਿਹਾ ਕਿ ਗੇਂਦਬਾਜ਼ੀ ਦੀ ਯੋਜਨਾ ਬਾਊਂਡਰੀ ਦੀ ਲੰਬਾਈ 'ਤੇ ਨਿਰਭਰ ਕਰਦੀ ਹੈ। ਜਦੋਂ ਅਸੀਂ ਗੇਂਦਬਾਜ਼ੀ ਕਰਨ ਆਏ ਤਾਂ ਅਸੀਂ ਤਰੇਲ ਨੂੰ ਆਪਣੇ ਦਿਮਾਗ 'ਚ ਰੱਖਿਆ ਸੀ। ਅਸੀਂ ਜੋ ਕਰਨਾ ਚਾਹੁੰਦੇ ਸੀ, ਉਸ ਨੂੰ ਆਖਰੀ ਓਵਰ ਤਕ ਪਹੁੰਚਾ ਦਿੱਤਾ। ਹੁਣ ਆਰਾਮ ਮਿਲਣਾ ਵਧੀਆ ਗੱਲ ਹੈ, ਅਸੀਂ ਮੁਲਾਂਕਣ ਕਰ ਸਕਦੇ ਹਾਂ ਕਿ ਅਸੀਂ ਹੁਣ ਤਕ ਕੀ ਕੀਤਾ ਹੈ।


Gurdeep Singh

Content Editor

Related News