ਭੁੱਲਰ ਨੇ ਜਿੱਤਿਆ ਏ. ਐੱਮ. ਗ੍ਰੀਨ ਆਈ. ਜੀ. ਪੀ. ਐੱਲ. ਖਿਤਾਬ

Saturday, Oct 10, 2026 - 10:48 AM (IST)

ਭੁੱਲਰ ਨੇ ਜਿੱਤਿਆ ਏ. ਐੱਮ. ਗ੍ਰੀਨ ਆਈ. ਜੀ. ਪੀ. ਐੱਲ. ਖਿਤਾਬ

ਹੈਦਰਾਬਾਦ– ਤਜ਼ਰਬੇਕਾਰ ਗੋਲਫਰ ਗਗਨਜੀਤ ਭੁੱਲਰ ਨੇ ਸ਼ੁੱਕਰਵਾਰ ਨੂੰ ਇੱਥੇ 5 ਅੰਡਰ ਪਾਰ 65 ਦਾ ਸ਼ਾਨਦਾਰ ਕਾਰਡ ਖੇਡ ਕੇ ਕ੍ਰਿਸ਼ਨਾ ਇਨਵਾਈਟ 2026 ਹੈਦਰਾਬਾਦ ’ਚ ਆਪਣਾ 5ਵਾਂ ਏ. ਐੱਮ. ਗ੍ਰੀਨ ਆਈ. ਜੀ. ਪੀ. ਐੱਲ. ਖਿਤਾਬ ਜਿੱਤ ਲਿਆ।

ਭੁੱਲਰ ਨੇ ਆਪਣੇ ਦੌਰ ਦੀ ਸ਼ੁਰੂਆਤ ਬੋਗੀ ਨਾਲ ਕੀਤੀ ਤੇ ਅੰਤ ਵੀ ਬੋਗੀ ਨਾਲ ਕੀਤਾ। ਹਾਲਾਂਕਿ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਖਰੀ ਦੌਰ ’ਚ 7 ਬਰਡੀਆਂ ਲਾਈਆਂ। ਇਸ ਤਰ੍ਹਾਂ ਉਸ ਨੇ ਟੂਰਨਾਮੈਂਟ ਦੀ ਸਮਾਪਤੀ ਕੁੱਲ 14 ਅੰਡਰ ਪਾਰ 196 ਦੇ ਸਕੋਰ ਨਾਲ ਕੀਤੀ। ਉਸ ਨੇ ਆਪਣੇ ਨੇੜਲੇ ਵਿਰੋਧੀ ਕਰਨਦੀਪ ਕੋਛੜ ਨੂੰ 3 ਸ਼ਾਟਾਂ ਨਾਲ ਪਿੱਛੇ ਛੱਡ ਕੇ ਖਿਤਾਬ ਆਪਣੇ ਨਾਂ ਕੀਤਾ। ਕੋਛੜ ਨੇ 6 ਅੰਡਰ ਪਾਰ 64 ਦਾ ਕਾਰਡ ਖੇਡਿਆ ਤੇ ਉਸ ਦਾ ਕੁੱਲ ਸਕੋਰ 11 ਅੰਡਰ ਪਾਰ ਰਿਹਾ।


author

Tarsem Singh

Content Editor

Related News