44 ਸਾਲ ਬਾਅਦ ਮੈਰਾਥਨ 'ਚ ਭਾਰਤ ਨੂੰ ਮਿਲਿਆ ਤਗਮਾ, ਸਾਵਨ ਬਰਵਾਲ ਨੇ ਜਿੱਤਿਆ ਸਿਲਵਰ

Saturday, Sep 26, 2026 - 10:49 AM (IST)

44 ਸਾਲ ਬਾਅਦ ਮੈਰਾਥਨ 'ਚ ਭਾਰਤ ਨੂੰ ਮਿਲਿਆ ਤਗਮਾ, ਸਾਵਨ ਬਰਵਾਲ ਨੇ ਜਿੱਤਿਆ ਸਿਲਵਰ

ਸਪੋਰਟਸ ਡੈਸਕ : ਭਾਰਤ ਦੇ ਸਾਵਨ ਬਰਵਾਲ ਨੇ ਏਸ਼ੀਅਨ ਖੇਡਾਂ 2026 ਵਿੱਚ ਪੁਰਸ਼ ਮੈਰਾਥਨ ਵਿੱਚ ਸਿਲਵਰ ਤਗਮਾ ਜਿੱਕੇ ਕੇ ਇਤਿਹਾਸ ਰਚ ਦਿੱਤਾ ਹੈ । ਰਾਸ਼ਟਰੀ ਰਿਕਾਰਡਧਾਰੀ ਬਰਵਾਲ ਨੇ ਨਾਗੋਆ ਵਿੱਚ 42.195 ਕਿਲੋਮੀਟਰ ਦੀ ਮੈਰਾਥਨ ਵਿੱਚ ਦੂਜਾ ਸਥਾਨ ਹਾਸਲ ਕੀਤਾ । ਬਰਵਾਲ ਦੇ ਇਸ ਤਗਮੇ ਦੇ ਨਾਲ ਹੀ ਭਾਰਤ ਦਾ ਏਸ਼ੀਅਨ ਖੇਡਾਂ ਵਿੱਚ ਮੈਰਾਥਨ ਤਗਮੇ ਦੇ 44 ਸਾਲ ਦਾ ਇੰਤਜ਼ਾਰ ਖਤਮ ਹੋ ਗਿਆ ।

44 ਸਾਲ ਬਾਅਦ ਮੈਰਾਥਨ ਵਿੱਚ ਭਾਰਤ ਨੂੰ ਤਗਮਾ
ਸਾਵਨ ਬਰਵਾਲ ਦਾ ਸਿਲਵਰ ਏਸ਼ੀਅਨ ਖੇਡਾਂ ਵਿੱਚ ਭਾਰਤ ਦਾ 1982 ਤੋਂ ਬਾਅਦ ਪਹਿਲਾ ਮੈਰਾਥਨ ਤਗਮਾ ਹੈ । ਖਾਸ ਗੱਲ ਇਹ ਹੈ ਕਿ ਇਹ ਵਿਦੇਸ਼ੀ ਧਰਤੀ 'ਤੇ ਕਿਸੇ ਪੁਰਸ਼ ਦਾ ਏਸ਼ੀਅਨ ਖੇਡਾਣ ਮੈਰਾਥਨ ਵਿੱਚ ਪਹਿਲਾ ਤਗਮਾ ਵੀ ਹੈ । ਬਰਵਾਲ ਨੇ ਸਖਤ ਮਿਹਨਤ ਨਾਲੀ ਰੇਸ ਵਿੱਚ ਲਗਾਤਾਰ ਤਗਮੇ ਦੀ ਸਥਿਤੀ ਬਣਾਈ ਰੱਖੀ ਅਤੇ ਆਖੀਰ ਵਿੱਚ ਦੂਜਾ ਸਥਾਨ ਹਾਸਲ ਕੀਤਾ ।

ਸਵੇਰੇ 4 ਵਜ਼ੇ ਸ਼ੁਰੂ ਹੋਈ ਰੇਸ
ਪੁਰਸ਼ ਮੈਰਾਥਨ ਦੀ ਰੇਸ ਭਾਰਤ ਸਮੇਂ ਅਨੁਸਾਰ 4 ਵਜ਼ੇ ਸ਼ੁਰੂ ਹੋਈ । ਇਸ ਵਿੱਚ ਬਰਵਾਲ ਅਤੇ ਉਸ ਦੇ ਸਾਥੀ ਭਾਰਤੀ ਧਾਵਕ ਕਾਰਤਿਕ ਕਰਕੇਰਾ ਸਣੇ 19 ਖਿਡਾਰੀਆਂ ਨੇ ਹਿੱਸਾ ਲਿਆ । ਬਰਵਾਲ ਨੇ ਸ਼ੁਰੂਆਤ ਤੋਂ ਹੀ ਵਧੀਆ ਜਗ੍ਹਾ ਬਣਾਈ ਰੱਖੀ ਅਤੇ ਰੇਸ ਅੱਗੇ ਵਧਣ ਦੇ ਨਾਲ ਆਪਣੀ ਸਥਿਤੀ ਹੋਰ ਮਜ਼ਬੂਤ ਕੀਤੀ ।

ਹਾਫ ਮੈਰਾਥਨ ਤਕ ਦੂਜੇ ਸਥਾਨ 'ਤੇ ਰਹੇ ਬਰਵਾਲ
ਰੇਸ ਦੇ ਅੱਧੇ ਪੜਾਅ ਤਕ ਸਾਵਨ ਬਰਵਾਲ ਦੂਜੇ ਸਥਾਨ 'ਤੇ ਪਹੁੰਚ ਚੁੱਕੇ ਸਨ । ਇਸ ਦੇ ਬਾਅਦ ਜਿਸ ਤਰ੍ਹਾ ਹੀ ਧਾਵਕਾਂ ਦਾ ਸਮੂਹ ਛੋਟਾ ਹੁੰਦਾ ਗਿਆ, ਬਰਵਾਲ ਦੌੜ ਵਿੱਚ ਮਜ਼ਬੂਤੀ ਨਾਲ ਬਣੇ ਰਹੇ । 35 ਕਿਲੋਮੀਟਰ ਦੇ ਪੜਾਅ 'ਤੇ ਵੀ ਉਹ ਦੂਜੇ ਸਥਾਨ 'ਤੇ ਸਨ ਉਸ ਨੇ 1 ਘੰਟਾ 49 ਮਿੰਟ ਅਤੇ 49 ਸੈਕਿੰਡ ਦਾ ਸਮਾਂ ਦਰਜ਼ ਕੀਤਾ ।


author

SATPAL

Content Editor

Related News