ਏਸ਼ੀਆਈ ਖੇਡਾਂ : ਨੀਰੂ ਢਾਂਡਾ ਨੇ ਰਚਿਆ ਇਤਿਹਾਸ; ਮਹਿਲਾ ਟ੍ਰੈਪ ਈਵੈਂਟ ਵਿੱਚ ਭਾਰਤ ਲਈ ਜਿੱਤਿਆ ਵਿਅਕਤੀਗਤ ਸੋਨ ਤਗਮਾ

Tuesday, Sep 29, 2026 - 11:46 AM (IST)

ਏਸ਼ੀਆਈ ਖੇਡਾਂ : ਨੀਰੂ ਢਾਂਡਾ ਨੇ ਰਚਿਆ ਇਤਿਹਾਸ; ਮਹਿਲਾ ਟ੍ਰੈਪ ਈਵੈਂਟ ਵਿੱਚ ਭਾਰਤ ਲਈ ਜਿੱਤਿਆ ਵਿਅਕਤੀਗਤ ਸੋਨ ਤਗਮਾ

ਆਈਚੀ-ਨਾਗੋਯਾ : ਏਸ਼ੀਆਈ ਖੇਡਾਂ 2026 ਵਿੱਚ ਭਾਰਤ ਦੀ 26 ਸਾਲਾ ਨਿਸ਼ਾਨੇਬਾਜ਼ ਨੀਰੂ ਢਾਂਡਾ ਨੇ ਮਹਿਲਾਵਾਂ ਦੇ ਟ੍ਰੈਪ ਵਿਅਕਤੀਗਤ ਈਵੈਂਟ ਵਿੱਚ ਸੋਨ ਤਗਮਾ (ਗੋਲਡ ਮੈਡਲ) ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਹਰਿਆਣਾ ਦੀ ਰਹਿਣ ਵਾਲੀ ਨੀਰੂ ਨੇ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਮੁਕਾਬਲੇ ਵਿੱਚ 28 ਅੰਕਾਂ ਦਾ ਸਕੋਰ ਬਣਾ ਕੇ ਏਸ਼ੀਆਈ ਰਿਕਾਰਡ (24 ਅੰਕ) ਤੋੜਦਿਆਂ ਇਹ ਸ਼ਾਨਦਾਰ ਜਿੱਤ ਦਰਜ ਕੀਤੀ। ਏਸ਼ੀਆਈ ਖੇਡਾਂ ਦੇ ਇਤਿਹਾਸ ਵਿੱਚ ਮਹਿਲਾ ਟ੍ਰੈਪ ਜਾਂ ਸਕੀਟ ਈਵੈਂਟ ਵਿੱਚ ਵਿਅਕਤੀਗਤ ਤਗਮਾ ਜਿੱਤਣ ਵਾਲੀ ਨੀਰੂ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਹੈ।

ਫਾਈਨਲ ਤੋਂ ਪਹਿਲਾਂ ਕੁਆਲੀਫਿਕੇਸ਼ਨ ਗੇੜ ਵਿੱਚ ਵੀ ਨੀਰੂ ਨੇ ਕਤਰ ਦੀ ਰੇਅ ਬਾਸਿਲ ਦੇ ਨਾਲ 118 ਅੰਕਾਂ ਦੇ ਸਕੋਰ ਨਾਲ ਸਿਖਰਲਾ ਸਥਾਨ ਹਾਸਲ ਕੀਤਾ ਸੀ, ਜੋ ਕਿ ਏਸ਼ੀਆਈ ਖੇਡਾਂ ਦੇ ਕੁਆਲੀਫਿਕੇਸ਼ਨ ਦਾ ਇੱਕ ਨਵਾਂ ਰਿਕਾਰਡ ਹੈ। ਇਸ ਤੋਂ ਇਲਾਵਾ, ਨੀਰੂ ਢਾਂਡਾ ਨੇ ਆਸ਼ਿਮਾ ਅਹਲਾਵਤ ਅਤੇ ਮਨੀਸ਼ਾ ਕੀਰ ਨਾਲ ਮਿਲ ਕੇ ਮਹਿਲਾ ਟ੍ਰੈਪ ਟੀਮ ਈਵੈਂਟ ਵਿੱਚ 328 ਅੰਕਾਂ ਦੇ ਕੁੱਲ ਸਕੋਰ ਨਾਲ ਭਾਰਤ ਲਈ ਚਾਂਦੀ ਦਾ ਤਗਮਾ (ਸਿਲਵਰ ਮੈਡਲ) ਵੀ ਹਾਸਲ ਕੀਤਾ ਹੈ।

ਇਸ ਸਾਲ ਨੀਰੂ ਢਾਂਡਾ ਬਹੁਤ ਸ਼ਾਨਦਾਰ ਫਾਰਮ ਵਿੱਚ ਰਿਹਾ ਹੈ। ਇਸ ਤੋਂ ਪਹਿਲਾਂ ਜੁਲਾਈ ਵਿੱਚ ਇਟਲੀ ਵਿਖੇ ਹੋਏ ਸ਼ਾਟਗਨ ਵਿਸ਼ਵ ਕੱਪ ਵਿੱਚ ਉਹ ਮਹਿਲਾ ਟ੍ਰੈਪ ਈਵੈਂਟ ਵਿੱਚ ਵਿਸ਼ਵ ਕੱਪ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਸੀ। ਭਾਰਤ ਲਈ ਏਸ਼ੀਆਈ ਖੇਡਾਂ ਦੇ ਪੁਰਸ਼ ਟ੍ਰੈਪ ਈਵੈਂਟ ਵਿੱਚ ਇਸ ਤੋਂ ਪਹਿਲਾਂ ਰਣਧੀਰ ਸਿੰਘ ਨੇ 1978 ਵਿੱਚ ਅਤੇ ਰੋਂਜਨ ਸੋਢੀ ਨੇ 2010 ਵਿੱਚ ਡਬਲ ਟ੍ਰੈਪ ਵਿੱਚ ਵਿਅਕਤੀਗਤ ਸੋਨ ਤਗਮੇ ਜਿੱਤੇ ਸਨ।
 


author

Tarsem Singh

Content Editor

Related News