ਏਸ਼ੀਆਈ ਖੇਡਾਂ : ਭਾਰਤ ਦੀ ਧੀ ਕੁਮਕੁਮ ਨੇ ਤੀਰਅੰਦਾਜ਼ੀ ''ਚ ਜਿੱਤਿਆ ਗੋਲਡ, ਓਲੰਪਿਕ ਕੋਟਾ ਵੀ ਕੀਤਾ ਹਾਸਲ

Saturday, Oct 03, 2026 - 11:13 AM (IST)

ਏਸ਼ੀਆਈ ਖੇਡਾਂ : ਭਾਰਤ ਦੀ ਧੀ ਕੁਮਕੁਮ ਨੇ ਤੀਰਅੰਦਾਜ਼ੀ ''ਚ ਜਿੱਤਿਆ ਗੋਲਡ, ਓਲੰਪਿਕ ਕੋਟਾ ਵੀ ਕੀਤਾ ਹਾਸਲ

ਨਾਗੋਯਾ : ਏਸ਼ੀਆਈ ਖੇਡਾਂ ਵਿੱਚ 17 ਸਾਲਾ ਭਾਰਤੀ ਤੀਰਅੰਦਾਜ਼ ਕੁਮਕੁਮ ਮੋਹਾਦ ਨੇ ਦਬਾਅ ਦੇ ਸਮੇਂ ਸ਼ਾਨਦਾਰ ਸੰਜਮ ਦਾ ਪ੍ਰਦਰਸ਼ਨ ਕਰਦੇ ਹੋਏ ਮਹਿਲਾ ਵਿਅਕਤੀਗਤ ਰੀਕਰਵ ਤੀਰਅੰਦਾਜ਼ੀ ਮੁਕਾਬਲੇ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਫਾਈਨਲ ਵਿੱਚ ਸਕੋਰ 5-5 ਨਾਲ ਬਰਾਬਰ ਰਹਿਣ ਤੋਂ ਬਾਅਦ ਕੁਮਕੁਮ ਨੇ ਸ਼ੂਟਆਊਟ ਵਿੱਚ ਕੋਰੀਆ ਦੀ ਓ ਯੇਜਿਨ ਨੂੰ ਹਰਾ ਕੇ ਇਹ ਜਿੱਤ ਹਾਸਲ ਕੀਤੀ। ਸ਼ੂਟਆਊਟ ਵਿੱਚ ਕੁਮਕੁਮ ਨੇ 10 ਦਾ ਸਕੋਰ ਕੀਤਾ, ਜਦਕਿ ਯੇਜਿਨ ਸਿਰਫ਼ 8 ਸਕੋਰ ਹੀ ਕਰ ਸਕੀ। ਇਸ ਜਿੱਤ ਨਾਲ ਕੁਮਕੁਮ ਏਸ਼ੀਆਈ ਖੇਡਾਂ ਦੀ ਵਿਅਕਤੀਗਤ ਰੀਕਰਵ ਸਪਰਧਾ ਵਿੱਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਤੀਰਅੰਦਾਜ਼ ਬਣ ਗਈ ਹੈ।

ਇਸ ਤੋਂ ਪਹਿਲਾਂ, ਸੈਮੀਫਾਈਨਲ ਵਿੱਚ ਚੀਨ ਦੀ ਜਿੰਗਯੀ ਝੂ ਨੂੰ 28-27, 30-30, 29-29, 29-28 ਨਾਲ ਹਰਾ ਕੇ ਫਾਈਨਲ ਵਿੱਚ ਪੁੱਜਣ ਦੇ ਨਾਲ ਹੀ ਕੁਮਕੁਮ ਨੇ ਲਾਸ ਏਂਜਲਸ ਓਲੰਪਿਕ 2028 ਲਈ ਦੇਸ਼ ਲਈ ਦੋ ਕੋਟਾ ਸਥਾਨਾਂ ਵਿੱਚੋਂ ਇੱਕ ਕੋਟਾ ਹਾਸਲ ਕਰ ਲਿਆ। ਕੁਆਰਟਰ ਫਾਈਨਲ ਵਿੱਚ ਉਨ੍ਹਾਂ ਨੇ ਵਿਸ਼ਵ ਚੈਂਪੀਅਨ ਕਾਂਗ ਚਾਏਯੰਗ ਨੂੰ 6-4 ਨਾਲ ਹਰਾਇਆ ਸੀ। ਜ਼ਿਕਰਯੋਗ ਹੈ ਕਿ ਕੁਮਕੁਮ ਨੇ ਅੰਕਿਤਾ ਭਕਤ ਅਤੇ ਕੀਰਤੀ ਸ਼ਰਮਾ ਨਾਲ ਮਿਲ ਕੇ ਮਹਿਲਾ ਰੀਕਰਵ ਟੀਮ ਈਵੈਂਟ ਦਾ ਸੋਨ ਤਗਮਾ ਵੀ ਜਿੱਤਿਆ ਸੀ ਅਤੇ ਇਸ ਤੋਂ ਬਾਅਦ ਧੀਰਜ ਬੋਮਦੇਵਰਾ ਨਾਲ ਮਿਸ਼ਰਿਤ ਜੋੜੀ (ਮਿਕਸਡ ਡਬਲਜ਼) ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ।


author

Tarsem Singh

Content Editor

Related News