ਏਸ਼ੀਅਨ ਗੇਮਜ਼ ''ਚ ਭਾਰਤ ਨੂੰ ਇਕ ਹੋਰ ਮੈਡਲ ! ਸ਼ਾਟਪੁੱਟ ''ਚ ਮਨਪ੍ਰੀਤ ਕੌਰ ਨੇ ਜਿੱਤਿਆ Bronze
Saturday, Sep 26, 2026 - 03:27 PM (IST)
ਸਪੋਰਟਸ ਡੈਸਕ- ਭਾਰਤ ਦੀ ਮਨਪ੍ਰੀਤ ਕੌਰ ਨੇ ਏਸ਼ੀਆਈ ਖੇਡਾਂ ’ਚ ਮਹਿਲਾਵਾਂ ਦੀ ਸ਼ਾਟਪੁੱਟ ਪ੍ਰਤੀਯੋਗਿਤਾ ’ਚ 17.17 ਮੀਟਰ ਦੀ ਕੋਸ਼ਿਸ਼ ਨਾਲ ਕਾਂਸੀ ਤਮਗਾ ਜਿੱਤਿਆ। ਸੋਨ ਤਮਗਾ ਚੀਨ ਦੀ ਸੋਂਗ ਜਿਆਯੂਆਨ (19.40 ਮੀਟਰ) ਤੇ ਚਾਂਦੀ ਤਮਗਾ ਝਾਂਗ ਲਿਨਰੂ (18.14 ਮੀਟਰ) ਨੇ ਜਿੱਤਿਆ।
36 ਸਾਲਾ ਮਨਪ੍ਰੀਤ ਦਾ ਪਿਛਲਾ ਬਿਹਤਰੀਨ ਪ੍ਰਦਰਸ਼ਨ 2023 ਏਸ਼ੀਆਈ ਚੈਂਪੀਅਨਸ਼ਿਪ ’ਚ ਕਾਂਸੀ ਤਮਗਾ ਸੀ। ਉਸ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ 18.06 ਮੀਟਰ ਹੈ ਜਿਹੜਾ ਉਸ ਨੇ 2022 ’ਚ ਕੀਤਾ ਸੀ। ਉਹ ਹਾਂਗਝੋਊ ’ਚ 2023 ਏਸ਼ੀਆਈ ਖੇਡਾਂ ’ਚ 5ਵੇਂ ਸਥਾਨ ’ਤੇ ਰਹੀ ਸੀ ਅਤੇ ਗਲਾਸਗੋ ’ਚ ਪਿਛਲੇ ਮਹੀਨੇ ਰਾਸ਼ਟਰਮੰਡਲ ਖੇਡਾਂ ’ਚ 17.49 ਮੀਟਰ ਦੀ ਕੋਸ਼ਿਸ਼ ਨਾਲ ਚੌਥੇ ਸਥਾਨ ’ਤੇ ਸੀ। ਉਸ ਨੇ ਇਸ ਸਾਲ ਰਾਸ਼ਟਰੀ ਅੰਤਰਰਾਜੀ ਚੈਂਪੀਅਨਸ਼ਿਪ ਜਿੱਤ ਕੇ ਏਸ਼ੀਆਈ ਖੇਡਾਂ ਲਈ ਕੁਆਲੀਫਾਈ ਕੀਤਾ ਸੀ।
