ਭਾਂਬਰੀ-ਓਲਿਵੇਟੀ ਦੀ ਜੋੜੀ ਵਿੰਬਲਡਨ ’ਚੋਂ ਬਾਹਰ
Saturday, Jul 06, 2024 - 06:01 PM (IST)

ਲੰਡਨ–ਭਾਰਤ ਦੇ ਯੂਕੀ ਭਾਂਬਰੀ ਤੇ ਫਰਾਂਸ ਦੇ ਉਸਦੇ ਜੋੜੀਦਾਰ ਅਲਬਾਨੋ ਓਲਿਵੇਟੀ ਜਰਮਨੀ ਦੇ ਕੇਵਿਨ ਕ੍ਰਾਵੀਏਟਜ਼ ਤੇ ਟਿਮ ਪੁਏਟਜ਼ ਤੋਂ 3 ਸੈੱਟਾਂ ਵਿਚ ਹਾਰ ਜਾਣ ਤੋਂ ਬਾਅਦ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਦੇ ਦੂਜੇ ਦੌਰ ਵਿਚੋਂ ਬਾਹਰ ਹੋ ਗਏ।
ਭਾਂਬਰੀ ਤੇ ਅਲਿਵੇਟੀ ਦੀ ਜੋੜੀ ਨੇ ਚੰਗੀ ਸ਼ੁਰੂਆਤ ਕੀਤੀ ਤੇ ਪਹਿਲਾ ਸੈੱਟ ਜਿੱਤ ਕੇ ਬੜ੍ਹਤ ਬਣਾਈ ਪਰ ਇਸ ਤੋਂ ਬਾਅਦ ਉਹ ਆਪਣੀ ਲੈਅ ਬਰਕਰਾਰ ਨਹੀਂ ਰੱਖ ਸਕੇ ਤੇ 8ਵਾਂ ਦਰਜਾ ਪ੍ਰਾਪਤ ਜਰਮਨ ਜੋੜੀ ਹੱਥੋਂ 2 ਘੰਟੇ 5 ਮਿੰਟ ਤਕ ਚੱਲੇ ਮੈਚ ਵਿਚ 6-4, 4-6, 3-6 ਨਾਲ ਹਾਰ ਗਏ।