ਸ਼੍ਰੀਲੰਕਾ ਦੇ ਸਾਹਮਣੇ ਦੱ. ਅਫਰੀਕਾ ''ਚ ਸਾਖ ਬਚਾਉਣ ਦੀ ਚੁਣੌਤੀ

02/12/2019 2:30:01 AM

ਡਰਬਨ— ਕ੍ਰਿਕਟ ਮੈਦਾਨ 'ਤੇ ਆਪਣੇ ਸਭ ਤੋਂ ਮਾੜੇ ਸਮੇਂ 'ਚੋਂ ਗੁਜ਼ਰ ਰਹੇ ਸ਼੍ਰੀਲੰਕਾ ਦੇ ਸਾਹਮਣੇ ਦੱਖਣੀ ਅਫਰੀਕਾ ਦੌਰੇ 'ਤੇ ਮਾੜੇ ਹਾਲਾਤਾਂ 'ਚ ਸਾਖ ਬਚਾਉਣ ਦੀ ਚੁਣੌਤੀ ਹੋਵੇਗੀ, ਜਿੱਥੇ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਬੁੱਧਵਾਰ ਨੂੰ ਇੱਥੇ ਕਿੰਗਸਮੀਡ ਮੈਦਾਨ 'ਤੇ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਤੇ ਆਸਟਰੇਲੀਆ 'ਚ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਕਪਤਾਨ ਦਿਨੇਸ਼ ਚਾਂਦੀਮਲ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ। ਟੀਮ ਨੇ ਪਿਛਲੇ 13 'ਚੋਂ 11 ਮੈਚ ਹਾਰੇ ਹਨ। ਇਸ ਮਾਮਲੇ 'ਚ ਕਿੰਗਸਮੀਡ ਦਾ ਮੈਦਾਨ ਉਸਦੇ ਲਈ ਵਧੀਆ ਸਾਬਤ ਹੋਇਆ ਹੈ ਜਿੱਥੇ 2011-12 'ਚ ਉਸ ਨੂੰ ਜਿੱਤ ਮਿਲੀ ਹੈ ਜਦਕਿ ਇਕ ਡਰਾਅ ਰਿਹਾ ਹੈ। ਇਸ ਮੈਦਾਨ 'ਚ ਦੱਖਣੀ ਅਫਰੀਕੀ ਟੀਮ ਹਾਲਾਂਕਿ ਆਪਣਾ ਰਿਕਾਰਡ ਸੁਧਾਰਨਾ ਚਾਹੇਗੀ, ਜਿੱਥੇ 2000-01 ਸੈਸ਼ਨ ਤੋਂ ਬਆਦ ਇੱਥੇ ਖੇਡੇ ਗਏ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ।

PunjabKesari
ਡਰਬਨ ਦੀ ਪਿੱਚ ਨੂੰ ਸਪਿਨਰਾਂ ਦੇ ਲਈ ਮਦਦਗਾਰ ਮੰਨਿਆ ਜਾਂਦਾ ਹੈ, ਇੱਥੇ ਰੰਗਨਾ ਹੇਰਥ ਨੇ ਪਿਛਲੀ ਵਾਰ 9 ਵਿਕਟਾਂ ਹਾਸਲ ਕੀਤੀਆਂ ਸਨ ਜਦਕਿ ਮੁਰਲੀਧਰਨ ਨੇ 11 ਸੈਸ਼ਨ ਪਹਿਲੇ ਇੱਥੇ 10 ਵਿਕਟਾਂ ਹਾਸਲ ਕੀਤੀਆਂ ਸਨ। ਇਸ ਦੀ ਸੰਭਾਵਨਾ ਘੱਟ ਹੈ ਕਿ ਦੱਖਣੀ ਅਫਰੀਕਾ ਇਸ ਮੈਚ ਦੇ ਲਈ ਤੇਜ਼ ਗੇਂਦਾਬਜ਼ਾਂ ਦੇ ਨਾਲ ਖੇਡੇਗੀ। ਖੱਬੇ ਹੱਥ ਦੇ ਸਪਿਨਰ ਕੇਸ਼ਵ ਮਹਾਰਾਜ ਦੀ ਆਪਣੇ ਘਰੇਲੂ ਮੈਦਾਨ 'ਤੇ ਵਾਪਸੀ ਹੋ ਸਕਦੀ ਹੈ।


Gurdeep Singh

Content Editor

Related News