ਅਫਗਾਨ ਟੈਸਟ ਤੋਂ ਪਹਿਲਾਂ ਭਾਰਤੀ ਟੀਮ ਨਵੀਂ ਜਰਸੀ ''ਚ ਨਜ਼ਰ ਆਈ

Tuesday, Jun 12, 2018 - 09:56 PM (IST)

ਅਫਗਾਨ ਟੈਸਟ ਤੋਂ ਪਹਿਲਾਂ ਭਾਰਤੀ ਟੀਮ ਨਵੀਂ ਜਰਸੀ ''ਚ ਨਜ਼ਰ ਆਈ

ਬੈਂਗਲੁਰੂ— ਭਾਰਤੀ ਕ੍ਰਿਕਟ ਟੀਮ ਵੀਰਵਾਰ ਤੋਂ ਅਫਗਾਨਿਸਤਾਨ ਖਿਲਾਫ ਸ਼ੁਰੂ ਹੋਣ ਜਾ ਰਹੇ ਆਪਣੇ ਇਕਮਾਤਰ ਟੈਸਟ ਤੋਂ ਪਹਿਲਾਂ ਅਭਿਆਸ ਜਰਸੀ 'ਚ ਬਦਲਾਅ ਕੀਤਾ ਹੈ। ਨੀਲੀ ਜਰਸੀ ਦੇ ਕਾਰਨ 'ਮੈਨ ਇਨ ਬਲਊ' ਕਹਾਉਣ ਵਾਲੀ ਰਾਸ਼ਟਰੀ ਟੀਮ ਨੇ ਆਪਣੇ ਅਭਿਆਸ ਜਰਸੀ ਬਦਲੀ ਹੈ ਤੇ ਬੈਂਗਲੁਰੂ ਟੈਸਟ ਤੋਂ ਪਹਿਲਾਂ ਉਸਦੇ ਖਿਡਾਰੀ ਨਾਰੰਗੀ ਤੇ ਸਲੇਟੀ ਰੰਗ ਦੀ ਨਵੀਂ ਜਰਸੀ ਪਾ ਕੇ ਅਭਿਆਸ ਕਰਨ ਆਏ।
ਭਾਰਤੀ ਟੀਮ ਅਫਗਾਨਿਸਤਾਨ ਦੇ ਨਾਲ 14 ਜੂਨ ਤੋਂ ਇਕਮਾਤਰ ਟੈਸਟ ਬੈਂਗਲੁਰੂ 'ਚ ਖੇਡੇਗੀ। ਜੋ ਅਫਗਾਨਿਸਤਾਨ ਟੀਮ ਦਾ ਪਹਿਲਾ ਟੈਸਟ ਮੈਚ ਹੈ। ਭਾਰਤੀ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਮੰਗਲਵਾਰ ਨੂੰ ਰਾਸ਼ਟਰੀ ਟੀਮ ਦੇ ਅਭਿਆਸ ਸੈਸ਼ਨ ਦੀਆਂ ਤਸਵੀਰਾਂ ਆਪਣੇ ਟਵਿਟਰ 'ਤੇ ਸ਼ੇਅਰ ਕੀਤੀਆਂ। ਭਾਰਤੀ ਟੀਮ ਇਸ ਟੈਸਟ ਮੈਚ ਤੋਂ ਬਾਅਦ ਇੰਗਲੈਂਡ ਦੌਰੇ ਲਈ ਰਵਾਨਾ ਹੋਵੇਗੀ।


Related News