ਰਣਜੀ ਟਰਾਫੀ ਤੋਂ ਪਹਿਲਾਂ ਪਿਤਾ ਦਾ ਹੋਇਆ ਸੀ ਦਿਹਾਂਤ, ਹੁਣ ਟੀਮ ਨੂੰ ਪਹੁੰਚਾਇਆ ਫਾਈਨਲ 'ਚ

Wednesday, Mar 04, 2020 - 02:35 PM (IST)

ਰਣਜੀ ਟਰਾਫੀ ਤੋਂ ਪਹਿਲਾਂ ਪਿਤਾ ਦਾ ਹੋਇਆ ਸੀ ਦਿਹਾਂਤ, ਹੁਣ ਟੀਮ ਨੂੰ ਪਹੁੰਚਾਇਆ ਫਾਈਨਲ 'ਚ

ਸਪੋਰਟਸ ਡੈਸਕ : ਬੰਗਾਲ ਦੀ ਟੀਮ ਰਣਜੀ ਟਰਾਫੀ 2019-20 ਦੇ ਫਾਈਨਲ ਵਿਚ ਪਹੁੰਚ ਗਈ ਹੈ। ਉਸ ਨੇ ਸੈਮੀਫਾਈਨਲ ਵਿਚ ਮਜ਼ਬੂਤ ਟੀਮ ਮੰਨੀ ਜਾਣ ਵਾਲੀ ਕਰਨਾਟਕ ਨੂੰ 174 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਬੰਗਾਲ 2007 ਤੋਂ ਬਾਅਦ ਪਹਿਲੀ ਵਾਰ ਫਾਈਨਲ ਵਿਚ ਪਹੁੰਚ ਗਿਆ ਹੈ। ਬੰਗਾਲ ਦੀ ਇਸ ਜਿੱਤ ਵਿਚ 3 ਖਿਡਾਰੀਆਂ ਦਾ ਅਹਿਮ ਯੋਗਦਾਨ ਰਿਹਾ। ਇਕ ਬੱਲੇਬਾਜ਼ ਅਨੁਸਤੂਪ ਮਜੂਮਦਾਰ (149 ਅਤੇ 41 ਦੌੜਾਂ), ਦੂਜੇ ਈਸ਼ਾਨ ਪੋਰੇਲ (5 ਅਤੇ 2 ਵਿਕਟਾਂ) ਅਤੇ ਤੀਜੇ ਸਨ ਮੁਕੇਸ਼ ਕੁਮਾਰ (2 ਅਤੇ 6 ਵਿਕਟਾਂ)। ਮੁਕੇਸ਼ ਨੇ ਦੂਜੀ ਪਾਰੀ ਵਿਚ ਕਨਾਟਕ ਦੀ ਕਮਰ ਤੋੜ ਦਿੱਤੀ। ਉਸ ਨੇ ਮਨੀਸ਼ ਪਾਂਡੇ, ਕਰੁਣ ਨਾਇਰ ਅਤੇ ਦੇਵਦਤ ਪਡੀਕਲ ਵਰਗੇ ਧਾੜ ਬੱਲੇਬਾਜ਼ਾਂ ਨੂੰ ਪਵੇਲੀਅਨ ਦਾ ਰਾਹ ਦਿਖਾਇਆ। 

ਪਿਤਾ ਦੀ ਮਿਹਨਤ ਅਤੇ ਆਪਣੇ ਦਮ ’ਤੇ ਮੁਸ਼ਕਲਾਂ ਦਾ ਸਾਹਮਣਾ
PunjabKesari

6 ਸਾਲ ਪਹਿਲਾਂ ਰਣਜੀ ਵਿਚ ਡੈਬਿਊ ਕਰਨ ਵਾਲੇ ਮੁਕੇਸ਼ ਕੁਮਾਰ ਨੇ ਆਪਣ ਇਸ ਸਫਰ ਵਿਚ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਪਰ ਕਦੇ ਖੁਦ ਤੋਂ ਭਰੋਸਾ ਘੱਟ ਨਹੀਂ ਹੋਣ ਦਿੱਤਾ। ਮੁਕੇਸ਼ ਕੁਮਾਰ ਬਿਹਾਰ ਦੇ ਰਹਿਣ ਵਾਲੇ ਹਨ। ਉਸ ਦੇ ਪਿਤਾ ਸਾਲ 2000 ਵਿਚ ਆਪਣੇ ਬੇਟੇ ਨੂੰ ਕ੍ਰਿਕਟਰ ਬਣਾਉਣ ਦਾ ਸੁਪਨਾ ਪੂਰਾ ਕਰਨ ਲਈ ਉਸ ਨੂੰ ਕੋਲਕਾਤਾ ਲੈ ਆਏ। ਇੱਥੇ ਉਸ ਨੇ ਟੈਕਸੀ ਚਲਾਉਣੀ ਸ਼ੁਰੂ ਕੀਤੀ ਤਾਂ ਜੋ ਘਰ ਦਾ ਖਰਚਾ ਚੁੱਕ ਸਕਣ। ਘਰ ਦੀ ਆਰਥਿਕ ਮੰਦੀ ਨੂੰ ਉਸ ਦੇ ਪਿਤਾ ਨੇ ਮੁਕੇਸ਼ ਦੇ ਕ੍ਰਿਕਟ ਖੇਡਣ ਦੇ ਸੁਪਨੇ ਵਿਚਾਲੇ ਨਹÄ ਆਉਣ ਦਿੱਤਾ। ਹਾਲਾਂਕਿ ਕਰੀਅਰ ਵਿਚ ਕੋਈ ਵੀ ਸਫਲਤਾ ਮੁਕੇਸ਼ ਨੂੰ ਆਸਾਨੀ ਨਾਲ ਨਹੀਂ ਮਿਲੀ।

ਵਕਾਰ ਯੂਨਸ ਨੂੰ ਨਹੀਂ ਕਰ ਸਕੇ ਸੀ ਪ੍ਰਭਾਵਿਤ
PunjabKesari

ਸਾਲ 2014 ਵਿਚ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਵਕਾਰ ਯੂਨਸ ਦੀ ਦੇਖ-ਰੇਖ ਵਿਚ ਕ੍ਰਿਕਟ ਐਸੋਸੀਏਸ਼ਨ ਆਫ ਬੰਗਾਲ (ਸੀ. ਏ. ਬੀ.) ਨੇ ਆਪਣੇ ਵਿਜ਼ਨ 2020 ਦੇ ਤਹਿਤ ਟ੍ਰਾਇਲਸ ਦਾ ਆਯੋਜਨ ਕੀਤਾ ਸੀ। ਮੁਕੇਸ਼ ਤਦ ਯੂਨਸ ਨੂੰ ਪ੍ਰਭਾਵਿਤ ਨਹੀਂ ਕਰ ਸਕਿਆ ਸੀ। ਹਾਲਾਂਕਿ ਬੰਗਾਲ ਦੇ ਗੇਂਦਬਾਜ਼ ਕੋਚ ਰਾਣਾਦੇਬ ਬੋਸ ਨੇ ਵਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਮੁਕੇਸ਼ ਨੂੰ ਮੌਕਾ ਦੇਣ। ਉਸ ਸਮੇਂ ਮੁਕੇਸ਼ ਦੇ ਕੋਲ ਬੂਟ ਖਰੀਦਣ ਦੇ ਵੀ ਪੈਸੇ ਨਹੀਂ ਸੀ ਅਤੇ ਉਹ ਕਾਫੀ ਕਮਜ਼ੋਰ ਸੀ। ਇਸ ਦੇ ਬਾਵਜੂਦ ਬੋਸ ਅਤੇ ਕੈਬ (ਸੀ. ਏ. ਬੀ.) ਨੇ ਮਿਲ ਕੇ ਉਸ ਦੀ ਮਦਦ ਕੀਤੀ। ਬੋਸ ਨੇ ਉਸ ਨੂੰ ਬੂਟ ਖਰੀਦ ਕੇ ਦਿੱਤੇ ਨਾਲ ਹੀ ਉਹ ਕੈਬ ਦੇ ਕੈਂਪ ਵਿਚ ਰਹਿ ਕੇ ਟ੍ਰੇਨਿੰਗ ਕਰਨ ਲੱਗੇ।

ਪਿਤਾ ਦਾ ਦਿਹਾਂਤ
PunjabKesari

ਮੁਕੇਸ਼ ਜਦੋਂ ਬਿਹਾਰ ਦੇ ਗੋਪਾਲਗੰਡ ਵਿਚ ਵੱਡੇ ਹੋ ਰਹੇ ਸੀ ਤਦ ਉਸ ਦੇ ਪਤਾ ਕਾਸ਼ੀਨਾਥ ਕੋਲਕਾਤਾ ਵਿਚ ਟੈਕਸੀ ਚਲਾ ਰਹੇ ਸੀ। ਪਿਛਲੇ ਸਾਲ ਰਣਜੀ ਟਰਾਫੀ ਵਿਚ ਕੇਰਲ ਖਿਲਾਫ ਬੰਗਾਲ ਦੇ ਪਹਿਲਾ ਮੈਚ ਹੋਣਾ ਸੀ। ਮੁਕਾਬਲੇ ਤੋਂ ਪਹਿਲਾਂ ਮੁਕੇਸ਼ ਦੇ ਪਿਤਾ ਦਾ ਦਿਹਾਂਤ ਹੋ ਗਿਆ। ਮੁਕੇਸ਼ ਨੇ ਕਰਨਾਟਕ ਖਿਲਾਫ ਬਿਹਤਰੀਨ ਗੇਂਦਬਾਜ਼ੀ ਤੋਂ ਬਾਅਦ ਆਪਣੇ ਪਿਤਾ ਨੂੰ ਯਾਦ ਕੀਤਾ। ਉਸ ਨੇ ਕਿਹਾ, ‘‘ਇਹ 6 ਵਿਕਟਾਂ ਮੇਰੇ ਪਿਤਾ ਲਈ ਹਨ।’’ ਮੁਕੇਸ਼ ਦੇ ਸਾਹਮਣੇ ਦੇ ਸਟਾਰ ਬੱਲੇਬਾਜ਼ ਨਹੀਂ ਟਿਕ ਸਕੇ ਅਤੇ ਬੰਗਾਲ ਦੀ ਟੀਮ 14ਵੀਂ ਵਾਰ ਫਾਈਨਲ ’ਚ ਪਹੁੰਚ ਗਈ।

ਕ੍ਰਿਕਟ ਨੂੰ ਛੱਡ ਕਰਨਾ ਚਾਹੁੰਦੇ ਸੀ ਨੌਕਰੀ
ਮੁਕੇਸ਼ ਨੂੰ ਲੋਕਲ ਟੀ-20 ਖੇਡਣਾ ਪਸੰਦ ਹੈ। ਉੱਥੇ ਉਸ ਨੂੰ ਹਰ ਮੈਚ ਲਈ 400-500 ਰੁਪਏ ਮਿਲ ਜਾਂਦੇ ਸੀ। ਜਦੋਂ ਉਹ ਦੂਜੀ ਡਿਵੀਜ਼ਨ ਆਈ. ਸੀ. ਆਈ. ਕਲੱਬ ਨਾਲ ਜੁੜੇ ਤਾਂ ਕਈ ਦਿਨਾਂ ਤਕ ਚੱਲਣ ਵਾਲੇ ਮੈਚ ਤੋਂ ਪਰੇਸ਼ਾਨ ਹੋ ਗਏ ਸੀ ਅਤੇ ਬਾਅਦ ਵਿਚ ਉਸ ਨੇ ਇਸ ਨੂੰ ਛੱਡ ਦਿੱਤਾ। ਮੁਕੇਸ਼ ਨੇ ਕਿਹਾ, ‘‘ਮੈਂ ਇਹੀ ਸੋਚਿਆ ਕਿ ਇੰਨੇ ਸਮੇਂ ਦੀ ਕ੍ਰਿਕਟ ਕੌਣ ਖੇਡੇਗਾ। ਟੀ-20 ਚੰਗਾ ਹੈ।’’ ਇਸ ਤੋਂ ਬਾਅਦ ਉਸ ਨੇ ਵਿਜ਼ਨ 20-20 ਸ਼ਾਮਲ ਕੀਤਾ ਪਰ ਬਿਹਤਰ ਨਤੀਜੇ ਨਹÄ ਮਿਲਣ ਕਾਰਨ ਉਹ ਕ੍ਰਿਕਟ ਛੱਡ ਨੌਕਰੀ ਲੱਭ ਰਹੇ ਸਨ। ਮੁਕੇਸ ਨੇ ਕਿਹਾ ਕਿ ਮੈਂ ਬਹੁਤ ਮਿਹਨਤ ਕੀਤੀ। ਇਕ ਸਾਲ ਵਿਚ ਮੈਨੂੰ ਇਹ ਸਾਬਤ ਕਰਨਾ ਸੀ ਕਿ ਮੇਰਾ ਭਵਿੱਖ ਕ੍ਰਿਕਟ ਹੈ।

ਇਹ ਵੀ ਪਡ਼੍ਹੋ : IPL 2020 : ਚੈਂਪੀਅਨ ਟੀਮ ਨੂੰ ਹੁਣ 20 ਦੀ ਜਗ੍ਹਾ ਮਿਲਣਗੇ 10 ਕਰੋਡ਼ ਰੁਪਏ, ਜਾਣੋ ਵੱਡੀ ਵਜ੍ਹਾ 

ਸ਼ੇਫਾਲੀ ਵਰਮਾ ਨੇ ਰਚਿਆ ਇਤਿਹਾਸ, 16 ਸਾਲ ਦੀ ਉਮਰ ’ਚ ਬਣੀ ਦੁਨੀਆ ਦੀ ਨੰਬਰ ਇਕ ਬੱਲੇਬਾਜ਼


Related News