ਦੀਵਾਲੀ ਦੀ ਰਾਤ ਮਾਂ ਦੇ ਕਤਲ ਦਾ ਮਾਮਲਾ, ਪੋਸਟਮਾਰਟਮ ਰਿਪੋਰਟ ''ਚ ਹੋਇਆ ਅਹਿਮ ਖ਼ੁਲਾਸਾ
Thursday, Oct 23, 2025 - 01:00 PM (IST)

ਚੰਡੀਗੜ੍ਹ (ਸੁਸ਼ੀਲ) : ਦੀਵਾਲੀ ਮੌਕੇ ਸੈਕਟਰ-40 ’ਚ ਮਾਂ ਸੁਸ਼ੀਲਾ ਨੇਗੀ ਦੇ ਕਤਲ ਲਈ ਮੁਲਜ਼ਮ ਪੁੱਤ ਨੇ ਗਲੇ ’ਤੇ 16 ਚਾਕੂ ਨਾਲ ਵਾਰ ਕੀਤੇ ਸੀ। ਉਸ ਦੇ ਗਲੇ, ਸਿਰ, ਮੋਢੇ ਤੇ ਪਿੱਠ ’ਤੇ ਡੂੰਘੇ ਜ਼ਖ਼ਮ ਸੀ। ਚਾਕੂ ਨਾਲ ਦੁਬਾਰਾ-ਦੁਬਾਰਾ ਵਾਰ ਕਰਨ ਕਾਰਨ ਖ਼ੂਨ ਵਗਣ ਨਾਲ ਮੌਤ ਹੋਈ। ਇਹ ਖ਼ੁਲਾਸਾ ਪੋਸਟਮਾਰਟਮ ਰਿਪੋਰਟ ’ਚ ਹੋਇਆ। ਸੈਕਟਰ-39 ਥਾਣਾ ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ। ਇਸ ਤੋਂ ਬਾਅਦ ਅੰਤਿਮ ਸੰਸਕਾਰ ਸੈਕਟਰ-25 ਦੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ।
ਵੱਡੇ ਬੇਟੇ ਦੇਵੇਂਦਰ ਨੇਗੀ ਨੇ ਚਿਤਾ ਨੂੰ ਅਗਨੀ ਦਿੱਤੀ। ਦੇਵੇਂਦਰ ਨੇ ਕਿਹਾ ਕਿ ਉਹ ਮਾਂ ਨੂੰ ਬਹੁਤ ਪਿਆਰ ਕਰਦਾ ਸੀ। ਉਸਨੂੰ ਪਤਾ ਹੁੰਦਾ ਤਾਂ ਉਹ ਉਸਦੇ ਨਾਲ ਹੀ ਰਹਿੰਦਾ ਤੇ ਇਹ ਅਣਹੋਣੀ ਨਾ ਹੋਣ ਦਿੰਦਾ। ਉੱਥੇ ਹੀ ਮੁਲਜ਼ਮ ਰਵੀ ਨੇ ਪੁੱਛਗਿੱਛ ’ਚ ਦੱਸਿਆ ਕਿ ਮਾਂ ਤੰਤਰ ਮੰਤਰ ਤੇ ਹੋਰ ਤਰੀਕਿਆਂ ਨਾਲ ਉਸ ਦਾ ਇਲਾਜ ਕਰਵਾ ਰਹੀ ਸੀ, ਜਿਸ ਤੋਂ ਉਹ ਪਰੇਸ਼ਾਨ ਸੀ। ਗੁੱਸੇ ’ਚ ਆ ਕੇ ਮਾਂ ਨੂੰ ਮਾਰ ਦਿੱਤਾ ਤੇ ਫ਼ਰਾਰ ਹੋ ਗਿਆ ਸੀ।