ਭਾਈ ਦੂਜ ਤੋਂ ਦੋ ਦਿਨ ਪਹਿਲਾਂ ਮਿਲਿਆ ਗੁਆਚਿਆ ਭਰਾ, ਤਿੰਨ ਸਾਲ ਬਾਅਦ ਤਿਲਕ ਲਾਵੇਗੀ ਭੈਣ

Thursday, Oct 23, 2025 - 12:43 PM (IST)

ਭਾਈ ਦੂਜ ਤੋਂ ਦੋ ਦਿਨ ਪਹਿਲਾਂ ਮਿਲਿਆ ਗੁਆਚਿਆ ਭਰਾ, ਤਿੰਨ ਸਾਲ ਬਾਅਦ ਤਿਲਕ ਲਾਵੇਗੀ ਭੈਣ

ਚੰਡੀਗੜ੍ਹ (ਆਸ਼ੀਸ਼) : ਮੋਹਾਲੀ ਦੇ ਫੇਜ਼-1 ਤੋਂ 9 ਸਾਲ ਦਾ ਬੱਚਾ ਆਪਣੇ ਮਾਪਿਆਂ ਨੂੰ ਦੱਸੇ ਬਿਨਾਂ ਘਰੋਂ ਚਲਾ ਗਿਆ। ਸਪੈਸ਼ਲ ਬੱਚਾ ਹੋਣ ਕਰਕੇ ਨਾਂ ਤਾਂ ਉਹ ਸੁਣ ਸਕਦਾ ਸੀ ਅਤੇ ਨਾ ਹੀ ਬੋਲ ਸਕਦਾ ਸੀ ਅਤੇ ਨਾ ਹੀ ਆਪਣੀ ਗੱਲ ਕਿਸੇ ਦੇ ਸਾਹਮਣੇ ਰੱਖ ਸਕਦਾ ਸੀ। ਉਹ ਘਰ ਵਾਪਸ ਨਹੀਂ ਆ ਸਕਿਆ ਅਤੇ ਕੋਈ ਉਸਨੂੰ ਚੰਡੀਗੜ੍ਹ ਦੇ ਸਨੇਹਲਿਆ ਲੈ ਗਿਆ। ਹੁਣ ਤਿੰਨ ਸਾਲਾਂ ਬਾਅਦ ਮੰਗਲਵਾਰ ਨੂੰ ਗੁਆਚਿਆ ਬੱਚਾ ਆਪਣੇ ਪਰਿਵਾਰ ਨਾਲ ਦੁਬਾਰਾ ਮਿਲ ਪਾਇਆ। ਬੱਚੇ ਦੇ ਦੋ ਹੋਰ ਭੈਣ-ਭਰਾ ਹਨ ਅਤੇ ਇਸ ਤਰ੍ਹਾਂ 3 ਸਾਲ ਪਹਿਲਾਂ ਵਿੱਛੜੇ ਆਪਣੇ ਭਰਾ ਨੂੰ ਇਕ ਭੈਣ ਦੁਬਾਰਾ ਭਾਈ ਦੂਜ ਦਾ ਤਿਲਕ ਲਗਾ ਪਾਵੇਗੀ। ਜਦੋਂ ਮੰਗਲਵਾਰ ਨੂੰ ਵਿੱਛੜੇ ਬੱਚੇ ਨਾਲ ਪਰਿਵਾਰ ਮਿਲਿਆ ਤਾਂ ਹੁਣ 12 ਸਾਲ ਦੇ ਹੋ ਚੁੱਕੇ ਇਸ ਬੱਚੇ ਨੂੰ ਦੇਖ ਕੇ ਮਾਂ ਅਤੇ ਭੈਣ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਦੋਵੇਂ ਭਗਵਾਨ ਦਾ ਸ਼ੁਕਰਗੁਜ਼ਾਰ ਕਰ ਰਹੀਆਂ ਸੀ ਕਿ ਉਨ੍ਹਾਂ ਦੇ ਬੇਟਾ ਅਤੇ ਭਰਾ ਮਿਲ ਗਿਆ।
ਦੀਵਾਲੀ ਦੇ ਦਿਨ ਇਕ ਫਰਿਸ਼ਤੇ ਦੀ ਸਲਾਹ ਨੇ ਮਿਲਵਾਇਆ ਬੱਚਾ
ਤਿੰਨ ਸਾਲ ਤੋਂ ਆਪਣੇ ਬੇਟੇ ਨੂੰ ਲੱਭਣ ਦੇ ਲਈ ਪਰਿਵਾਰ ਲੱਭਦਾ ਰਿਹਾ ਪਰ ਬੇਟਾ ਕਿਤੇ ਨਹੀਂ ਮਿਲਿਆ। ਬੇਟੇ ਨੂੰ ਲੱਭਣ ਦੇ ਲਈ ਹਰ ਜਗ੍ਹਾ ਭਾਲ ਕਰਕੇ ਥੱਕ ਚੁੱਕੇ ਮਾਪਿਆਂ ਨੂੰ ਦੀਵਾਲੀ ਦੇ ਦਿਨ ਇਕ ਫਰਿਸ਼ਤੇ ਨੇ ਸਲਾਹ ਦਿੱਤੀ। ਇਸ ਪਰਿਵਾਰ ਦੇ ਗੁਆਂਢ ਵਿਚ ਇਕ ਪਰਿਵਾਰ ਦੇ ਘਰ ਆਏ ਇਨਸਾਨ ਨੇ ਸਲਾਹ ਦਿੱਤੀ ਕਿ ਗੁਆਚੇ ਜਾਂ ਅਨਾਥ ਬੱਚਿਆਂ ਨੂੰ ਸ਼ਰਨ ਦੇਣ ਵਾਲੇ ਟਿਕਾਣਿਆਂ ਵਿਚ ਜਾ ਕੇ ਬੱਚੇ ਦਾ ਪਤਾ ਕਰੋ। ਇਸ ਤੋਂ ਬਾਅਦ ਮਾਪੇ ਸਨੇਹਾਲਿਆ ਪਹੁੰਚੇ ਅਤੇ ਜਦੋਂ ਸਨੇਹਾਲਿਆ ਸਟਾਫ਼ ਬੱਚੇ ਨੂੰ ਸਾਹਮਣੇ ਲੈ ਕੇ ਆਇਆ ਤਾਂ ਪਰਿਵਾਰ ਦੀਆਂ ਖੁਸ਼ੀਆਂ ਦਾ ਟਿਕਾਣਾ ਨਹੀਂ ਰਿਹਾ। ਜਿਸ ਬੇਟੇ ਨੂੰ ਲੱਭਣ ਦੇ ਲਈ ਮਾਂ ਬਾਪ 3 ਸਾਲ ਤੋਂ ਹਰ ਜਗ੍ਹਾ ਭਾਲ ਕੀਤੀ ਪਰ ਨਹੀਂ ਸੋਚਿਆ ਸੀ ਕਿ ਮੋਹਾਲੀ ਤੋਂ ਇੰਨਾ ਨੇੜੇ ਹੀ ਉਨ੍ਹਾਂ ਦਾ ਬੇਟਾ ਰਹਿ ਰਿਹਾ ਸੀ।
ਗੁਆਚਿਆ ਹੋਇਆ ਬੱਚਾ ਪਹੁੰਚਿਆ ਸੀ 22 ਪੁਲਸ ਚੌਂਕੀ
ਬੱਚੇ ਦੇ ਮਾਪੇ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਇਹ ਮਾਸੂਮ ਬੱਚਾ 9 ਸਾਲ ਦੀ ਉਮਰ ਵਿਚ ਲਾਪਤਾ ਹੋ ਗਿਆ ਸੀ। 6 ਮਹੀਨੇ ਤੱਕ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਵਿਚ ਭਾਲ ਕਰਦੇ ਰਹੇ। ਸਪੈਸ਼ਲ ਬੱਚਾ ਹੋਣ ਦੇ ਕਾਰਨ ਕਿਸੇ ਨੂੰ ਕੁੱਝ ਵੀ ਨਹੀਂ ਦੱਸ ਸਕਦਾ ਸੀ। ਗੁੰਮ ਹੋਣ ਤੋਂ ਬਾਅਦ 6 ਮਹੀਨੇ ਤੱਕ ਇਹ ਬੱਚਾ ਭਟਕਦਾ ਰਿਹਾ ਅਤੇ ਫਿਰ ਇਕ ਦਿਨ ਸੈਕਟਰ-22 ਦੀ ਪੁਲਸ ਚੌਂਕੀ ਪਹੁੰਚਿਆ ਸੀ। ਉੱਥੇ ਵੀ ਕੋਈ ਫਰਿਸ਼ਤਾ ਇਸ ਬੱਚੇ ਨੂੰ ਛੱਡ ਕੇ ਗਿਆ ਸੀ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਸਨੇਹਾਲਿਆ ਵਿਚ ਭੇਜ ਦਿੱਤਾ। ਇਸ ਤੋਂ ਬਾਅਦ ਤਿੰਨ ਸਾਲ ਤੋਂ ਬੱਚਾ ਸਨੇਹਾਲਿਆ ਵਿਚ ਰਹਿ ਰਿਹਾ ਸੀ।
ਭੈਣ ਰੱਖੜੀ ਅਤੇ ਭਾਈ ਦੂਜ ’ਤੇ ਕਰਦੀ ਸੀ ਉਡੀਕ
ਭੈਣ ਪਿਛਲੇ ਤਿੰਨ ਸਾਲ ਤੋਂ ਰੱਖੜੀ ਅਤੇ ਭਾਈ ਦੂਜ ਦੇ ਦਿਨ ਵਿੱਛੜੇ ਭਰਾ ਦੀ ਉਡੀਕ ਕਰਦੀ ਸੀ ਕਿ ਉਹ ਕਦੋਂ ਘਰ ਆਵੇਗਾ। ਘਰ ਤੋਂ ਨਿਕਲਦੇ ਹੋਏ ਭੈਣ ਹਰ ਸਮੇਂ ਹਰ ਜਗ੍ਹਾ ਭਰਾ ਨੂੰ ਲੱਭਦੀ ਸੀ। ਭੈਣ ਦੀ ਉਡੀਕ ਹੁਣ ਖ਼ਤਮ ਹੋਈ ਅਤੇ ਹੁਣ ਵਿੱਛੜੇ ਭਰਾ ਨੂੰ ਮਿਲਣ ਦੇ ਦੋ ਦਿਨ ਬਾਅਦ ਵੀਰਵਾਰ ਨੂੰ ਭੈਣ ਆਪਣੇ ਭਰਾ ਨੂੰ ਭਾਈ ਦੂਜ ਦਾ ਤਿਲਕ ਲਾਵੇਗੀ। ਮਾਂ ਤਿੰਨ ਸਾਲਾਂ ਤੋਂ ਬੇਟੇ ਨੂੰ ਭਾਲ ਰਹੀ ਸੀ। ਪਿਤਾ ਆਪਣੀ ਰੋਜ਼ੀ-ਰੋਟੀ ਦਾ ਜੁਗਾੜ ਕਰਨ ਤੋਂ ਬਾਅਦ ਬੇਟੇ ਨੂੰ ਲੱਭਦਾ ਰਿਹਾ। ਆਰਥਿਕ ਹਾਲਤ ਸਹੀ ਨਾ ਹੋਣ ਕਾਰਨ ਲੱਭਣ ਵਿਚ ਮੁਸ਼ਕਲ ਵੀ ਆਈ। ਬੇਟੇ ਤੋਂ ਵਿੱਛੜਣ ਦੇ 6 ਮਹੀਨੇ ਤੋਂ ਬਾਅਦ ਪਿਤਾ ਨੂੰ ਲੱਗਿਆ ਕਿ ਹੁਣ ਬੇਟਾ ਕਿਤੇ ਨਹੀਂ ਮਿਲ ਸਕੇਗਾ ਪਰ ਹੁਣ ਭਗਵਾਨ ਨੇ ਇਕ ਫਰਿਸ਼ਤਾ ਭੇਜਿਆ, ਜਿਸ ਦੀ ਸਲਾਹ ਨੇ ਉਨ੍ਹਾਂ ਨੂੰ ਵਿੱਛੜਿਆ ਬੇਟਾ ਮਿਲਵਾ ਦਿੱਤਾ।
ਵੈੱਬਸਾਈਟ ’ਤੇ ਪਾਉਂਦੇ ਹਨ ਹਰ ਆਉਣ ਵਾਲੇ ਬੱਚੇ ਦੀ ਫੋਟੋ
ਬਾਲ ਭਲਾਈ ਕਮੇਟੀ ਦੀ ਚੇਅਰਪਰਸਨ ਗੁਰਪ੍ਰੀਤ ਕੌਰ ਨੇ ਕਿਹਾ ਕਿ ਅਸੀਂ ਲੋਕ ਸਨੇਹਲਿਆ ਵੈੱਬਸਾਈਟ 'ਤੇ ਇੱਥੇ ਆਉਣ ਵਾਲੇ ਬੱਚਿਆਂ ਦੀਆਂ ਫੋਟੋਆਂ ਪਾ ਦਿੰਦੇ ਹਾਂ ਅਤੇ ਕਈ ਵਾਰ ਲੋਕ ਬੱਚੇ ਨੂੰ ਪਛਾਣ ਕੇ ਲੈ ਜਾਂਦੇ ਹਨ। ਹਾਲਾਂਕਿ, ਕਈ ਵਾਰ, ਮਾਪੇ ਸਿੱਖਿਆ ਜਾਂ ਜਾਗਰੂਕਤਾ ਦੀ ਘਾਟ ਕਾਰਨ, ਵੈੱਬਸਾਈਟ ਰਾਹੀਂ ਆਪਣੇ ਬੱਚਿਆਂ ਨੂੰ ਲੱਭ ਨਹੀਂ ਪਾਉਂਦੇ ਹਨ ਜਿਵੇਂ ਕਿ ਇਸ ਕੇਸ ਵਿਚ ਹੋਇਆ।


author

Babita

Content Editor

Related News