ਬਿਹਾਰ ਦੇ ਸਪਿਨਰ ਅਮਨ ਨੇ ਤੋੜਿਆ ਬੇਦੀ ਦਾ ਰਿਕਾਰਡ

Thursday, Jan 10, 2019 - 04:12 AM (IST)

ਬਿਹਾਰ ਦੇ ਸਪਿਨਰ ਅਮਨ ਨੇ ਤੋੜਿਆ ਬੇਦੀ ਦਾ ਰਿਕਾਰਡ

ਪਟਨਾ- ਬਿਹਾਰ ਦੇ ਖੱਬੇ ਹੱਥ ਦੇ ਸਪਿਨਰ ਆਸ਼ੂਤੋਸ਼ ਅਮਨ ਨੇ ਰਣਜੀ ਟਰਾਫੀ ਦੇ ਇਕ ਸੈਸ਼ਨ ਵਿਚ ਆਪਣੀ 65ਵੀਂ ਵਿਕਟ ਹਾਸਲ ਕਰ ਕੇ ਮਹਾਨ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਨੂੰ ਪਿੱਛੇ ਛੱਡ ਕੇ ਰਿਕਾਰਡ ਬੁੱਕ ਵਿਚ ਆਪਣਾ ਨਾਂ ਦਰਜ ਕਰਾ ਲਿਆ। ਬਿਹਾਰ ਨੇ ਮਣੀਪੁਰ ਨੂੰ 3 ਵਿਕਟਾਂ ਨਾਲ ਹਰਾਇਆ ਹੈ। 

PunjabKesari
32 ਸਾਲ ਦੇ ਅਮਨ ਨੇ ਇਹ ਉਪਲੱਬਧੀ ਮਣੀਪੁਰ ਦੇ ਸੰਗਤਪਮ ਸਿੰਘ ਨੂੰ ਐੱਲ. ਬੀ. ਡਬਲਯੂ. ਆਊਟ ਕਰ ਕੇ ਹਾਸਲ ਕੀਤੀ, ਜੋ ਉਸ ਦੀ 65ਵੀਂ ਵਿਕਟ ਸੀ। ਇਸ ਤਰ੍ਹਾਂ ਉਸ ਨੇ ਸਾਬਕਾ ਭਾਰਤੀ ਕਪਤਾਨ ਬਿਸ਼ਨ ਸਿੰਘ ਬੇਦੀ ਦੇ ਦਿੱਲੀ ਵਲੋਂ 1974-75 ਵਿਚ ਹਾਸਲ ਕੀਤੀਆਂ ਗਈਆਂ 64 ਵਿਕਟਾਂ ਦੇ ਰਿਕਾਰਡ ਨੂੰ ਤੋੜਿਆ।


Related News