ਮੇਸੀ ਦੀ ਬਦੌਲਤ ਬਾਰਸੀਲੋਨਾ ਨੇ ਕੋਪਾ ਡੇਲ ਰੇ ਖਿਤਾਬ ਬਰਕਰਾਰ ਰੱਖਿਆ

05/28/2017 3:21:21 PM

ਮੈਡ੍ਰਿਡ— ਲਿਓਨੇਲ ਮੇਸੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਬਾਰਸੀਲੋਨਾ ਦੀ ਟੀਮ ਨੇ ਸੈਸ਼ਨ ਦਾ ਅੰਤ ਖਿਤਾਬ ਦੇ ਨਾਲ ਕੀਤਾ ਅਤੇ ਆਲਵੇਸ ਨੂੰ 3-1 ਨਾਲ ਹਰਾ ਕੇ ਕੋਪਾ ਡੇਲ ਰੇ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਬਰਕਰਾਰ ਰਖਦੇ ਹੋਏ ਕੋਚ ਲੁਈ ਐਨਰਿਕੇ ਨੂੰ ਜਿੱਤ ਦੇ ਨਾਲ ਵਿਦਾਈ ਦਿੱਤੀ। ਮੇਸੀ ਨੇ ਟੀਮ ਵੱਲੋਂ ਪਹਿਲਾ ਗੋਲ ਦਾਗਿਆ ਅਤੇ ਫਿਰ ਨੇਮਾਰ ਅਤੇ ਪਾਕੋ ਅਲਸਾਸੇਰ ਦੇ ਗੋਲ 'ਚ ਵੀ ਮਦਦ ਕੀਤੀ ਜਿਸ ਨਾਲ ਬਾਰਸੀਲੋਨਾ ਨੇ 29ਵੀਂ ਵਾਰ ਖਿਤਾਬ ਜਿੱਤਿਆ। ਆਲਵੇਸ ਵੱਲੋਂ ਇਕਮਾਤਰ ਗੋਲ ਥੀਓ ਹਰਨਾਂਡੇਜ਼ ਨੇ ਕੀਤਾ।


Related News