IPL ਦੇ ਦੂਜੇ ਪੜਾਅ ’ਚ 30,000 RTPCR ਟੈਸਟ ਕਰਾਏਗਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ

Thursday, Sep 09, 2021 - 01:41 PM (IST)

IPL ਦੇ ਦੂਜੇ ਪੜਾਅ ’ਚ 30,000 RTPCR ਟੈਸਟ ਕਰਾਏਗਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ

ਦੁਬਈ (ਭਾਸ਼ਾ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਯੂ.ਏ.ਈ. ਵਿਚ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੈੱਲ.) ਦੇ ਦੂਜੇ ਪੜਾਅ ਦੇ 31 ਮੈਚਾਂ ਦੌਰਾਨ ਖਿਡਾਰੀਆਂ, ਸਹਿਯੋਗੀ ਸਟਾਫ਼ ਅਤੇ ਹੋਰ ਹਿੱਤਧਾਰਕਾਂ ਦੇ 30,000 ਤੋਂ ਜ਼ਿਆਦਾ ਆਰ.ਟੀ.ਪੀ.ਸੀ.ਆਰ. ਟੈਸਟ ਕਰਾਏਗਾ। ਦੁਬਈ ਸਥਿਤ ਇਕ ਮੈਡੀਕਲ ਕੰਪਨੀ ਵੀ.ਪੀ.ਐੈੱਸ. ਹੈਲਥਕੇਅਰ ਨੂੰ 19 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਲਈ ਖਿਡਾਰੀਆਂ ਦੀ ਮੈਡੀਕਲ ਐਮਰਜੈਂਸੀ, ਸਪੋਰਟਸ ਮੈਡੀਕਲ ਮਾਹਰ ਅਤੇ ਇੱਥੋਂ ਤੱਕ ਕਿ ਏਅਰ ਐਂਬੂਲੈਂਸ ਦੀਆਂ ਸੇਵਾਵਾਂ ਮੁਹੱਈਆਂ ਕਰਾਉਣ ਦੀ ਜ਼ਿੰਮੇਦਾਰੀ ਵੀ ਸੌਂਪੀ ਗਈ ਹੈ। 

ਇਹ ਵੀ ਪੜ੍ਹੋ: ਤਾਲਿਬਾਨ ਨੇ ਅਫ਼ਗਾਨਿਸਤਾਨ ’ਚ ‘ਮਹਿਲਾ ਕ੍ਰਿਕਟ’ ’ਤੇ ਲਾਈ ਪਾਬੰਦੀ, ਕਿਹਾ- ਇਸਲਾਮ ਨਹੀਂ ਦਿੰਦਾ ਇਜਾਜ਼ਤ

ਖਿਡਾਰੀ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਐਮਰਜੈਂਸੀ ਲਈ ਆਈ.ਪੀ.ਐੈੱਲ. ਦੇ ਬਾਇਓ ਬਬਲ (ਜੈਵ ਸੁਰੱਖਿਅਤ ਵਾਤਾਵਰਣ) ਵਿਚੋਂ ਬਾਹਰ ਨਾ ਨਿਕਲਣ, ਇਸ ਲਈ ਮੈਡੀਕਲ ਕਰਮੀਆਂ ਨੂੰ ਵੀ ਖਿਡਾਰੀਆਂ ਨਾਲ ਜੈਵ ਸੁਰੱਖਿਅਤ ਵਾਤਾਵਰਣ ਵਿਚ ਰੱਖਿਆ ਜਾਏਗਾ। ਆਈ.ਪੀ.ਐੈੱਲ. ਦੇ ਦੂਜੇ ਪੜਾਅ ਦੌਰਾਨ ਹਰੇਕ ਤੀਜੇ ਦਿਨ ਆਰ.ਟੀ.ਪੀ.ਸੀ.ਆਰ. ਟੈਸਟ ਕਰਾਇਆ ਜਾਏਗਾ। ਪਿਛਲੀ ਵਾਰ ਜਦੋਂ ਯੂ.ਏ.ਈ. ਵਿਚ ਟੂਰਨਾਮੈਂਟ ਖੇਡਿਆ ਗਿਆ ਸੀ, ਉਦੋਂ ਹਰੇਕ 5ਵੇਂ ਦਿਨ ਆਰ.ਟੀ.ਪੀ.ਸੀ.ਆਰ. ਟੈਸਟ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ: CM ਨੇ ਓਲੰਪੀਅਨਾਂ ਨੂੰ ਖੁਆਇਆ ਲੌਂਗ ਇਲਾਇਚੀ ਚਿਕਨ, ਖਿਡਾਰੀ ਬੋਲੇ- ਮਹਾਰਾਜਾ ਦੇ ਬਣਾਏ ਖਾਣੇ ਦਾ ਲਿਆ ਆਨੰਦ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News